Paytm ਨੇ ਮੋਬਾਇਲ ਐਪ 'ਤੇ ਲਾਂਚ ਕੀਤਾ Paytm Mall

Wednesday, Aug 30, 2017 - 12:52 PM (IST)

Paytm ਨੇ ਮੋਬਾਇਲ ਐਪ 'ਤੇ ਲਾਂਚ ਕੀਤਾ Paytm Mall

ਜਲੰਧਰ- ਪੇ. ਟੀ. ਐੱਮ. ਈ-ਕਾਮਰਸ ਪ੍ਰਾਇਵੇਟ ਲਿਮਟਿਡ ਦੇ ਮਲਕੀਅਤ ਵਾਲੇ ਪੇ. ਟੀ. ਐੱਮ ਮਾਲ ਨੇ ਇਸ ਸਾਲ ਦੇ ਤਿਓਹਾਰੀ ਮੌਸਮ ਤੋਂ ਪਹਿਲਾ ਆਨਲਾਈਨ ਮਾਲ ਲਾਂਚ ਕੀਤਾ ਹੈ। ਜਿਸ 'ਚ 1000 ਬਰਾਂਡ ਸਟੋਰ ਅਤੇ 15,000 ਬਰਾਂਡ ਅਧਿਕਾਰਤ ਰੀਟੇਲਰ 6.5 ਕਰੋੜ ਤੋਂ ਜ਼ਿਆਦਾ ਪ੍ਰੋਡਕਟਸ ਵੇਚ ਰਹੇ ਹਨ। ਪੇ. ਟੀ. ਐੱਮ. ਮਾਲ ਐਪ 'ਤੇ ਇਸ ਬਰਾਂਡ ਸਟੋਰਸ ਤੋਂ ਪ੍ਰੋਡਕਟਸ ਖਰੀਦਣ 'ਤੇ ਉਸ ਦੀ ਡਿਲੀਵਰੀ ਉਨ੍ਹਾਂ ਦੇ ਨੇੜਲੇ ਬਰਾਂਡ ਅਧਿਕਾਰਤ ਸਥਾਨਕ ਰੀਟੇਲਰ ਦੁਆਰਾ ਕੀਤੀ ਜਾਵੇਗੀ। ਪੇ. ਟੀ. ਐੱਮ. ਨੇ ਮੰਗਲਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ।PunjabKesari

 

ਪੇ. ਟੀ. ਐੱਮ. ਮਾਲ 'ਤੇ ਗਾਹਕ ਐਪਲ, ਸੈਮਸੰਗ, ਐੱਲ. ਜੀ., ਓਪੋ, ਸੋਨੀ, ਐੱਚ. ਪੀ., ਲਿਨੋਵੋ, ਜੇ. ਬੀ. ਐੱਲ, ਫਿਲੀਪਸ, ਪਿਊਮਾ, ਐਲਨ ਸੋਲੀ, ਲੀ, ਪੈਪੇ, ਲਿਵਾਇਸ, ਵੇਰੋ ਮੋਡਾ, ਵੈਨ ਹਿਊਸੈਨ, ਵੁੱਡਲੈਂਡ, ਕੈਟਵਾਕ, ਸਕੈਚਰਸ, ਰੈੱਡ ਟੇਪ, ਕਰਾਕਸ ਅਤੇ ਫਾਸਿਲ ਅਤੇ ਹੋਰ ਬਰਾਂਡ ਦੇ ਪ੍ਰੋਡਕਟਸ ਖਰੀਦ ਸਕਦੇ ਹਨ। ਨਾਲ ਹੀ ਗਾਹਕ ਨੇੜਲੇ ਬਰਾਂਡ ਅਧਕਾਰਤ ਸਟੋਰ ਅਤੇ ਸਥਾਨਕ ਦੁਕਾਨਦਾਰਾਂ ਦੀ ਜਾਣਕਾਰੀ ਵੀ ਵੇਖ ਸਕਣਗੇ, ਜੋ ਉਨ੍ਹਾਂ ਪੋਡਕਟਸ ਨੂੰ ਉਨ੍ਹਾਂ ਦੇ ਪਿਨਕੋਡਸ 'ਚ ਡਿਲੀਵਰ ਕਰ ਸਕਦੇ ਹਨ। 

ਗਾਹਕ ਅਤੇ ਵਪਾਰੀ ਆਰਡਰ ਕਰਦੇ ਸਮੇਂ ਆਪਣੇ ਜੀ. ਐੱਸ. ਟੀ. ਆਈ. ਐੱਨ ਨੰਬਰ ਵੀ ਦਰਜ ਕਰ ਸਕਦੇ ਹਨ, ਅਤੇ ਆਪਣੇ ਸੰਬੰਧਿਤ ਇਨਵਾਇਸ 'ਤੇ ਜਰੂਰੀ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਹਨ, ਜਿਨ੍ਹਾਂ ਦਾ ਇਸਤੇਮਾਲ ਉਹ ਬਾਅਦ 'ਚ ਟੈਕਸ ਕ੍ਰੈਡਿਟ ਦਾ ਦਾਅਵਾ ਕਰਨ ਲਈ ਕਰ ਸਕਦੇ ਹਨ।


Related News