Paytm Mall ਦੀ ਦੀਵਾਲੀ ਮਹਾ ਕੈਸ਼ਬੈਕ ਸੇਲ ''ਚ ਮਿਲਣਗੇ ਇਹ ਦਮਦਾਰ ਆਫਰਸ

Wednesday, Oct 11, 2017 - 06:51 PM (IST)

Paytm Mall ਦੀ ਦੀਵਾਲੀ ਮਹਾ ਕੈਸ਼ਬੈਕ ਸੇਲ ''ਚ ਮਿਲਣਗੇ ਇਹ ਦਮਦਾਰ ਆਫਰਸ

ਜਲੰਧਰ—ਫੈਸਟਿਵ ਸੀਜ਼ਨ 'ਚ ਸ਼ਾਪਿੰਗ ਨੂੰ ਲੈ ਕੇ ਲੋਕਾਂ ਦਾ ਕ੍ਰੇਜ਼ ਜ਼ਿਆਦਾ ਹੋ ਜਾਂਦਾ ਹੈ ਅਤੇ ਇਸ ਨੂੰ ਦੇਖਦੇ ਹੋਏ ਆਏ ਦਿਨ ਈ-ਕਾਮਰਸ ਕੰਪਨੀਆਂ ਗਾਹਕਾਂ ਨੂੰ ਆਪਣੇ ਵੱਲ ਖਿਚਦੇ ਹੋਏ ਨਵੇਂ-ਨਵੇਂ ਆਫਰਸ ਪੇਸ਼ ਕਰ ਰਹੀਆਂ ਹੈ। ਉੱਥੇ, ਹਾਲ ਹੀ 'ਚ ਪੇਅ.ਟੀ.ਐੱਮ. ਮਾਲ ਨੇ ਚਾਰ ਦਿਨੀ 'ਮੇਰਾ ਕੈਸ਼ਬੈਕ ਸੇਲ' ਦਾ ਆਯੋਜਨ ਕੀਤਾ ਸੀ, ਜਿਸ 'ਚ ਕੰਪਨੀ ਨੇ 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਵਿਕਰੀ ਕੀਤੀ। ਇਕ ਵਾਰ ਫਿਰ ਪੇਅ.ਟੀ.ਐੱਮ. ਮਾਲ ਵੱਲੋਂ Diwali Maha Cashback Sale ਦਾ ਆਯੋਜਨ ਕੀਤਾ ਗਿਆ ਹੈ।
ਪੇਅ.ਟੀ.ਐੱਮ. Diwali Maha Cashback Sale ਦੀ ਸ਼ੁਰੂਆਤ 10 ਅਕਤੂਬਰ ਤੋਂ ਹੋ ਚੁੱਕੀ ਹੈ ਅਤੇ ਇਹ ਸੇਲ 13 ਅਕਤੂਬਰ ਤਕ ਚਲੇਗੀ। ਇਸ ਸੇਲ 'ਚ ਯੂਜ਼ਰ ਨੂੰ 70 ਫੀਸਦੀ ਤਕ ਦੇ ਕੈਸ਼ਬੈਕ ਦਾ ਲਾਭ ਮਿਲੇਗਾ। ਇਸ ਸੇਲ ਦੀ ਖਾਸੀਅਤ ਇਹ ਹੈ ਕਿ ਉਪਭੋਗਤਾ ਇਨ੍ਹਾਂ ਆਫਰਸ ਦਾ ਲਾਭ ਆਨਲਾਈਨ ਨਾਲ ਆਫਲਾਈਨ ਵੀ ਲੈ ਸਕਦੇ ਹਨ। ਉਪਭੋਗਤਾ ਪੇਅ.ਟੀ.ਐੱਮ. ਮਾਲ ਦੇ ਪਾਰਟਨਰ ਆਓਟਲੇਟ 'ਤੇ ਜਾ ਕੇ QR Codes ਨੂੰ ਸਕੈਨ ਕਰ ਇਨ੍ਹਾਂ ਆਫਰਸ ਦਾ ਲਾਭ ਲੈ ਸਕਦੇ ਹਨ। ਪੇਅ.ਟੀ.ਐੱਮ. Diwali Maha Cashback Sale 'ਚ ਆਉਣ ਵਾਲੇ ਲਿਮਟਿਡ ਪੀਰੀਅਡ ਫਲੈਸ਼ ਆਫਰਸ 2:00PM ਤੋਂ 6:00PM ਅਤੇ 8:00PM ਤੋਂ ਲੈ ਕੇ ਮਿਡਨਾਈਟ ਦੇ ਦੌਰਾਨ ਵੱਖ-ਵੱਖ ਕੈਟਗਰੀ 'ਚ ਆਫਰਸ ਮਿਲਣਗੇ।

paytm diwali sale
ਜੇਕਰ ਗੱਲ ਕਰੀਏ ਸਮਾਰਟਫੋਨ 'ਤੇ ਮਿਲਣ ਵਾਲੇ ਕੈਸ਼ਬੈਕ ਦੀ ਤਾਂ ਯੂਜ਼ਰਸ Vivo ਦੇ ਫੋਨ 'ਤੇ 4,200 ਰੁਪਏ ਕੈਸ਼ਬੈਕ, ਆਈਫੋਨ ਦੇ ਕਈ ਮਾਡਲਸ 'ਤੇ 15,000 ਰੁਪਏ ਤਕ ਦਾ ਕੈਸ਼ਬੈਕ ਅਤੇ ਐਂਡਰੌਇਡ ਸਮਾਰਟਫੋਨਸ 'ਤੇ 10,000 ਰੁਪਏ ਤਕ ਦਾ ਕੈਸ਼ਬੈਕ ਪ੍ਰਾਪਤ ਕਰ ਸਕਦੇ ਹਨ। Intel Core i3 Laptops 'ਤੇ 4,000 ਰੁਪਏ ਦਾ ਕੈਸ਼ਬੈਕ ਮਿਲੇਗਾ, ਉੱਥੇ DSLRs 'ਤੇ ਘਟੋ-ਘਟ ਉਪਭੋਗਤਾ ਨੂੰ 20 ਫੀਸਦੀ ਤਕ ਦਾ ਕੈਸ਼ਬੈਕ ਮਿਲੇਗਾ। ਇਨ੍ਹਾਂ ਹੀ ਨਹੀਂ ਇਸ ਸੇਲ 'ਚ ਟੂ-ਵ੍ਹੀਲਰਸ ਸੁਜ਼ੂਕੀ, ਮਹਿੰਦਰਾ, ਵੇਸਪਾ, Aprilia ਤੋਂ ਖਰੀਦਣ 'ਤੇ 6,000 ਰੁਪਏ ਦਾ ਕੈਸ਼ਬੈਕ ਮਿਲੇਗਾ


Related News