Paytm ਨੇ ਕਨਾਡਾ ''ਚ ਲਾਂਚ ਕੀਤੀ ਆਪਣੀ ਡਿਜੀਟਲ ਪੇਮੇਂਟ ਸਰਵਿਸ
Saturday, Mar 18, 2017 - 02:49 PM (IST)

ਜਲੰਧਰ- ਈ-ਵਾਲੇਟ ਕੰਪਨੀ ਪੇ. ਟੀ. ਐੱਮ ਨੇ ਆਧਿਕਾਰਕ ਤੌਰ ''ਤੇ ਕਨਾਡਾ ''ਚ ਕਦਮ ਰੱਖ ਦਿੱਤਾ ਹੈ। ਪੇ. ਟੀ. ਐੱਮ ਕਨਾਡਾ ਐਪ ਹੁਣ ਐਂਡ੍ਰਾਇਡ ਅਤੇ ਆਈ. ਓ. ਐੱਸ ਪਲੇਟਫਾਰਮ ''ਤੇ ਡਾਊਨਲੋਡ ਲਈ ਉਪਲੱਬਧ ਹੈ। ਪੇ. ਟੀ. ਐੱਮ ਹੁਣ ਭਾਰਤ ਤੋਂ ਇਲਾਵਾ ਕਨਾਡਾ ''ਚ ਯੂਜ਼ਰ ਲਈ ਉਪਲੱਬਧ ਹੋਵੇਗਾ।
ਇਕ ਬਲਾਗ ਪੋਸਟ ''ਚ ਪੇ. ਟੀ. ਐੱਮ ਨੇ ਨਵੇਂ ਪੇ. ਟੀ. ਐੱਮ ਕਨਾਡਾ ਦੇ ਫੰਕਸ਼ਨ ਬਾਰੇ ''ਚ ਵਿਸਥਾਰ ਨਾਲ ਦੱਸਿਆ, ਗਲੋਬਲ ਮਾਰਕੀਟ ''ਚ ਕੱਦਮ ਰੱਖ ਕੇ ਅੱਜ ਅਸੀਂ ਨਵੇਂ ਅਤੇ ਬੇਹੱਦ ਹੀ ਰੋਚਕ ਸਫਰ ਦੀ ਸ਼ੁਰੂਆਤ ਕਰ ਰਹੇ ਹਾਂ। ਕਨਾਡਾ ਦੇ ਲੋਕ ਹੁਣ ਆਪਣੇ ਮੋਬਾਇਲ ਫੋਨ, ਕੇਬਲ, ਇੰਟਰਨੈੱਟ , ਬਿਜਲੀ ਅਤੇ ਪਾਣੀ ਦੇ ਬਿੱਲ ਦਾ ਭੁਗਤਾਨ ਨਵੇਂ ਪੇ. ਟੀ. ਐੱਮ ਕਨਾਡਾ ਐਪ ਰਾਹੀਂ ਕਰ ਸਕਣਗੇ।
ਐਪ ਦੇ ਇੰਟਰਫੇਸ ਨੂੰ ਦੋ ਹਿੱਸੀਆਂ ''ਚ ਵੰਡਿਆਂ ਗਿਆ ਹੈ ਇਕ ਇੰਟਰਫੇਸ ਕਨਾਡਾ ਦੇ ਬਿੱਲ ਭੁਗਤਾਨ ਕਰਨ ਲਈ ਹੈ ਅਤੇ ਦੂੱਜਾ ਨਾਲ ਭਾਰਤੀ ਬਿਲ ਦਾ ਭੁਗਤਾਨ ਹੋਵੇਗਾ। ਪੇ. ਟੀ. ਐਮ ਕਨਾਡਾ ਐਪ ਦੀ ਇਕ ਖਾਸਿਅਤ ਇਹ ਹੈ ਕਿ ਯੂਜ਼ਰ ਇਸ ਰਾਹੀਂ ਭਾਰਤੀ ਮੋਬਾਇਲ ਬਿਲ ਦਾ ਭੁਗਤਾਨ ਕਨਾਡਾ ਦੇ ਕ੍ਰੈਡਿਟ ਕਾਰਡ ਨਾਲ ਕਰ ਸਕਣਗੇ।