ਨਵੀਂ Paper Mario ਗੇਮ ਦਾ ਹੋ ਰਿਹੈ ਬੇਸਬਰੀ ਨਾਲ ਇੰਤਜ਼ਾਰ
Saturday, Mar 05, 2016 - 10:46 AM (IST)
.jpg)
ਜਲੰਧਰ: ਗੇਮਜ਼ ਬਾਰੇ ਗੱਲ ਕਰਦੇ ਹੋਏ ਇਸ ਵਾਰ ਅਸੀਂ ਦੱਸਣ ਜਾ ਰਹੇ ਹਾਂ ਸੁਪਰ ਮਾਰੀਓ ਸੀਰੀਜ਼ ਵਿਚ ਆਪਣੀ ਵੱਖਰੀ ਫੈਨ ਫਾਲੋਇੰਗ ਬਣਾਉਣ ਵਾਲੀ ਪੇਪਰ ਮਾਰੀਓ ਗੇਮ ਬਾਰੇ । ਇਹ ਸੀਰੀਜ਼ ਸਾਡੇ ਲਈ ਹਰ ਵਾਰ ਕੁਝ ਨਾ ਕੁਝ ਨਵਾਂ ਲਿਆਉਂਦੀ ਹੈ, ਜਿਸ ਨੂੰ ਹਰ ਉਮਰ ਦੇ ਗੇਮਰਜ਼ ਕਾਫ਼ੀ ਪਸੰਦ ਕਰਦੇ ਹਨ । ਇਸ ਵਾਰ ਇਸ ਗੇਮ ਵਿਚ ਰੰਗਾਂ ਨੂੰ ਚੁਣਿਆ ਗਿਆ ਹੈ, ਨਾਲ ਹੀ ਗੇਮ ਦਾ ਨਾਂ ਰੱਖਿਆ ਗਿਆ ਹੈ ਪੇਪਰ ਮਾਰੀਓ : ਕਲਰ ਸਪਲੈਸ਼ । ਇਸ ਗੇਮ ਦੀ ਥੀਮ ਰੰਗਾਂ ਅਤੇ ਪੇਂਟ ਆਦਿ ਦੇ ਨਾਲ ਸਬੰਧਿਤ ਹੈ । ਇਹ ਗੇਮ ਤੁਹਾਨੂੰ ਇਕ ਅਜਿਹੀ ਪ੍ਰਿਜਮ ਆਈਲੈਂਡ ਨਾਂ ਦੀ ਦੁਨੀਆ ਵਿਚ ਲੈ ਜਾਵੇਗੀ ਜੋ ਰੰਗਾਂ ਨਾਲ ਭਰਪੂਰ ਹੋਵੇਗੀ ।
ਇਸ ਗੇਮ ਵਿਚ ਪੇਪਰ ਮਾਰੀਓ ਦਾ ਚੈਲੇਂਜ ਇਹ ਹੈ ਕਿ ਪ੍ਰਿਜਮ ਆਈਲੈਂਡ ਦੇ ਰੰਗ ਸੁੱਕ ਰਹੇ ਹਨ, ਜਿਸ ''ਚ ਪੇਪਰ ਮਾਰੀਓ ਆਪਣੇ ਰੰਗਦਾਰ ਹੈਮਰ ਨਾਲ ਆਈਲੈਂਡ ਨੂੰ ਬਚਾਏਗਾ । ਇਸ ਗੇਮ ਦੀ ਡਿਵੈੱਲਪਰ ਕੰਪਨੀ ਨਿੰਟੈਂਡੋ ਹੈ, ਜਿਸ ਨੇ ਇਸ ਗੇਮ ਦੀ ਰਿਲੀਜ਼ ਡੇਟ ਬਾਰੇ ਵਿਚ ਅਜੇ ਨਹੀਂ ਦੱਸਿਆ ਪਰ ਇਸ ਗੇਮ ਦੇ ਇਸ ਸਾਲ ਦੇ ਅਖੀਰ ਤੱਕ ਲਾਂਚ ਹੋ ਜਾਣ ਦੀ ਆਸ ਕੀਤੀ ਜਾ ਰਹੀ ਹੈ, ਜਿਸ ਦਾ ਹਰ ਉਮਰ ਦੇ ਗੇਮਰ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ।