Ford ਲਾਂਚ ਕਰਨ ਵਾਲੀ ਹੈ ਨਵੀਂ ਦਮਦਾਰ Bronco SUV, 15 ਦਿਨਾਂ ’ਚ ਹੋਈ 1.5 ਲੱਖ ਬੁਕਿੰਗ

Monday, Aug 03, 2020 - 05:39 PM (IST)

Ford ਲਾਂਚ ਕਰਨ ਵਾਲੀ ਹੈ ਨਵੀਂ ਦਮਦਾਰ Bronco SUV, 15 ਦਿਨਾਂ ’ਚ ਹੋਈ 1.5 ਲੱਖ ਬੁਕਿੰਗ

ਆਟੋ ਡੈਸਕ– ਫੋਰਡ ਜਲਦ ਹੀ ਆਪਣੀ ਦਮਦਾਰ ਐੱਸ.ਯੂ.ਵੀ. ਨੂੰ ਲਾਂਚ ਕਰਨ ਵਾਲੀ ਹੈ। ਇਸ ਕਾਰ ਨੂੰ Bronco ਨਾਂ ਨਾਲ ਲਿਆਇਆ ਜਾਵੇਗਾ। ਇਸ ਐੱਸ.ਯੂ.ਵੀ. ਦੀ ਬੁਕਿੰਗ ਸ਼ੁਰੂ ਹੋਏ ਅਜੇ 15 ਦਿਨ ਹੀ ਹੋਏ ਹਨ ਕਿ ਲੋਕਾਂ ਨੇ 1.5 ਲੱਖ ਤੋਂ ਜ਼ਿਆਦਾ ਕਾਰਾਂ ਦੀ ਬੁਕਿੰਗ ਕਰ ਦਿੱਤੀ ਹੈ। ਕੰਪਨੀ Ford Bronco ਨੂੰ ਇਸ ਸਾਲ ਦੀ ਚੌਥੀ ਤਿਮਾਹੀ ’ਚ ਲਾਂਚ ਕਰੇਗੀ। 

PunjabKesari

ਸ਼ਾਨਦਾਰ ਡਿਜ਼ਾਇਨ
ਫੋਰਡ ਮੁਤਾਬਕ, ਨਵੀਂ Bronco SUV ਨੂੰ ਬੋਲਡ ਲੁੱਕ ਦਿੱਤੀ ਗਈ ਹੈ। ਗੱਡੀ ਦੇ ਫਰੰਟ ’ਚ ਗੋਲ ਹੈੱਡਲੈਂਪ ਅਤੇ ਗਰਿੱਲ ਲੱਗੀ ਹੈ ਜਿਸ ’ਤੇ ਬੋਲਡ ਸਟਾਈਲ ’ਚ Bronco ਲਿਖਿਆ ਹੈ। ਇਸ ਕਾਰ ਨੂੰ ਲੈਂਡ ਰੋਵਰ ਡਿਫੈਂਡਰ ਅਤੇ ਜੀ ਰੈਂਗਲਰ ਨੂੰ ਟੱਕਰ ਦੇਣ ਲਈ ਲਿਆਇਆ ਜਾ ਰਿਹਾ ਹੈ। ਇਸ ਐੱਸ.ਯੂ.ਵੀ. ’ਚ 17 ਇੰਚ ਦੇ ਵ੍ਹੀਲਸ ’ਤੇ 35 ਇੰਚ ਦੇ ਟਾਇਲ ਦਿੱਤੇ ਗਏ ਹਨ। 

PunjabKesari

ਟੂ-ਡੋਰ ਅਤੇ ਫੋਰ-ਡੋਰ ਆਪਸ਼ਨ ’ਚ ਆਏਗੀ ਇਹ ਕਾਰ
Bronco ਨੂੰ ਦੋ ਬਾਡੀ ਸਟਾਈਲ- ਟੂ-ਡੋਰ ਅਤੇ ਫੋਰ-ਡੋਰ ’ਚ ਲਾਂਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਕਾਰ ਦੇ ਸਪੋਰਟ ਵਰਜ਼ਨ ਨੂੰ ਵੀ ਪੇਸ਼ ਕੀਤਾ ਜਾ ਸਕਦਾ ਹੈ। 

PunjabKesari

ਇੰਜਣ
Ford Bronco ’ 2.3 ਲੀਟਰ ਦਾ 4-ਸਿਲੰਡਰ, ਈਕੋਬੂਸਟ ਪੈਟਰੋਲ ਇੰਜਣ ਲੱਗਾ ਹੈ ਜੋ 266 PS ਦੀ ਪਾਵਰ ਅਤੇ 420 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ’ਚ 7-ਸਪੀਡ ਮੈਨੁਅਲ ਟ੍ਰਾਂਸਮਿਸ਼ਨ ਸਟੈਂਡਰਡ ਮਿਲੇਗਾ। 


author

Rakesh

Content Editor

Related News