ਮਾਈਕ੍ਰੋਸਾਫਟ ਦੇ ਆਨਲਾਈਨ ਸਟੋਰ ਤੋਂ ਵਿੰਡੋਜ ਫੋਨ ਹੋਏ ਆਊਟ ਆਫ ਸਟਾਕ

04/21/2018 1:29:32 AM

ਜਲੰਧਰ—ਪਿਛਲੇ ਸਾਲ ਅਕਤੂਬਰ 'ਚ ਮਾਈਕ੍ਰਸਾਫਟ ਨੇ ਆਖੀਰਕਾਰ ਸਵੀਕਾਰ ਕੀਤਾ ਸੀ ਕਿ ਵਿੰਡੋਜ ਫੋਨ ਵੱਲ ਹੋਰ ਸੁਧਾਰ ਕਰਨ ਦੀ ਜ਼ਰੂਰਤ ਹੈ। ਕੰਪਨੀ ਨੇ ਵਿੰਡੋਜ ਫੋਨ ਦੇ ਆਪਰੇਟਿੰਗ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰਨ ਦੀ ਜਗ੍ਹਾ ਇਸ ਨੂੰ dead ਐਲਾਨ ਕਰ ਦਿੱਤਾ। ਉੱਥੇ ਇਸ ਤੋਂ ਬਾਅਦ ਵੀ ਕੰਪਨੀ ਕੁਝ ਡਿਵਾਈਸ ਨੂੰ ਵੇਚਣ 'ਚ ਕਾਮਯਾਬ ਰਹੀ ਹੈ ਪਰ ਹੁਣ ਮਾਈਕ੍ਰੋਸਾਫਟ ਦੇ ਆਨਲਾਈਨ ਸਟੋਰ ਤੋਂ ਵਿੰਡੋਜ ਫੋਨ ਆਊਟ ਆਫ ਸਟਾਕ ਹੋ ਗਏ ਹਨ।


ਰਿਪੋਟਰ ਮੁਤਾਬਕ ਕੰਪਨੀ ਦੇ ਆਨਲਾਈਨ ਸਟੋਰ ਤੋਂ HP Elite X3 Bundle, Alcatel ਅਤੇ Idol 4S ਸਮਾਰਟਫੋਨ ਜੋ ਕਿ ਸਾਈਟ 'ਤੇ ਆਖਿਰੀ ਸਮਾਰਟਫੋਨ ਦੇ ਰੂਪ 'ਚ ਮੌਜੂਦ ਹਨ ਉਹ ਹੁਣ ਆਊਟ ਆਫ ਸਟਾਕ ਹੋ ਗਏ ਯਾਨੀ ਹੁਣ ਫੋਨ ਉਪਲਬੱਧ ਨਹੀਂ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਆਪਣੀ ਇਨ੍ਹਾਂ ਦੋਵਾਂ ਸਮਾਰਟਫੋਨਸ ਦੀਆਂ ਕੀਮਤਾਂ 'ਚ ਕਟੌਤੀ ਕਰਦੇ ਹੋਏ HP Exlite X3 ਦੀ ਕੀਮਤ $299 ਅਤੇ Alcatel Idol 4S ਦੀ ਕੀਮਤ $ 99.99 ਕੀਮਤ ਸੀ।


Related News