ਇਕ ਨਵੀਂ ਪਛਾਣ ਦੇ ਨਾਲ ਵਾਪਿਸ ਆ ਰਿਹੈ Orkut

Friday, Aug 05, 2016 - 12:16 PM (IST)

ਇਕ ਨਵੀਂ ਪਛਾਣ ਦੇ ਨਾਲ ਵਾਪਿਸ ਆ ਰਿਹੈ Orkut
ਜਲੰਧਰ-ਗੂਗਲ ਦੇ ਮਸ਼ਹੂਰ ਰਹਿ ਚੁੱਕੇ ਓਰਕੁਟ ਪਲੈਟਫਾਰਮ ਬਾਰੇ ਤਾਂ ਸਭ ਨੂੰ ਪਤਾ ਹੋਵੇਗਾ। ਇਹ ਇਕ ਅਜਿਹਾ ਸੋਸ਼ਲ ਨੈਟਵਰਕਿੰਗ ਵਾਲਾ ਪਲੈਟਫਾਰਮ ਸੀ ਜਿਸ ''ਤੇ ਸਭ ਤੋਂ ਪਹਿਲਾਂ ਅਕਾਊਂਟ ਬਣਾਇਆ ਗਿਆ ਸੀ ਅਤੇ ਹੌਲੀ-ਹੌਲੀ ਇਸ ਨਾਲ ਕਈ ਯੂਜ਼ਰਜ਼ ਜੁੜ ਗਏ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਸ ਸਮੇਂ ਲੋਕਾਂ ਦੀ ਇਕ ਇਹ ਹੀ ਸੋਸ਼ਲ ਸਾਇਟ ਓਰਕੁਟ ਸੀ। 2004 ''ਚ ਲਾਂਚ ਹੋਏ ਓਰਕੁਟ ਨੂੰ ਲੋਕਾਂ ''ਚ ਆਪਣੀ ਮਹੱਤਵਪੂਰਨ ਜਗ੍ਹਾ ਬਣਾਉਣ ''ਚ ਕੁੱਝ ਖਾਸ ਸਫਲਤਾ ਨਹੀਂ ਮਿਲੀ ਜਿਸ ਕਾਰਨ ਇਸ ਨੂੰ 30 ਸਿਤੰਬਰ 2014 ਨੂੰ ਬੰਦ ਕਰ ਦਿੱਤਾ ਗਿਆ। ਹਾਲ ਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਓਰਕੁਟ ਨੂੰ ਰੀ-ਲਾਂਚ ਕੀਤਾ ਜਾ ਰਿਹਾ ਹੈ। ਜੀ ਹਾਂ ਇਹ ਸੱਚ ਹੈ ਪਰ ਇਸ ਵਾਰ ਇਸ ਦਾ ਨਾਂ ਓਰਕੁਟ ਨਹੀਂ ਬਲਕਿ ਹੈਲੋ ਡਾਟ ਕਾਮ ਹੋਵੇਗਾ। ਓਰਕੁਟ ਦਾ ਨਾਂ ਗੂਗਲ ਨੇ ਇਕ ਇੰਪਲਾਈ  Orkut Buyukkokten  ਦੇ ਨਾਂ ''ਤੇ ਰੱਖਿਆ ਗਿਆ ਸੀ। ਰੀ-ਲਾਂਚ ਹੋਣ ਤੋਂ ਬਾਅਦ ਓਰਕੁਟ ਨੂੰ ਹੈਲੋ ਡਾਟ ਕਾਮ ਦੇ ਨਾਂ ਨਾਲ ਜਾਣਿਆ ਜਾਵੇਗਾ। ਇੰਪਲਾਈ ਨੇ ਆਪਣੇ ਆਪ orkut . com ''ਤੇ ਇੰਗਲਿਸ਼, ਤੁਰਕੀ, ਫ੍ਰੈਂਚ, ਸਪੈਨਿਸ਼ ''ਚ ਮੈਸੇਜ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਹੈ। 
 
ਉਨ੍ਹਾਂ ਨੇ ਲਿਖਿਆ ਕਿ hello . com ਨੂੰ ਇਸਤੇਮਾਲ ਕਰਨ ਲਈ ਤੁਹਾਡੇ ਲੋਕਾਂ ਦਾ ਸਵਾਗਤ ਹੈ। ਹੈਲੋ ਨੂੰ ਇਕ ਐਪ ਦੀ ਤਰ੍ਹਾਂ ਪੇਸ਼ ਕੀਤਾ ਜਾਵੇਗਾ। ਫਿਲਹਾਲ ਇਸ ਨੂੰ ਐਪਲ ਅਤੇ ਐਂਡ੍ਰਾਇਡ ਯੂਜ਼ਰਜ਼ ਲਈ ਲਾਂਚ ਕੀਤਾ ਜਾ ਰਿਹਾ ਹੈ ਪਰ ਇਹ ਫਿਲਹਾਲ ਭਾਰਤ ਲਈ ਨਹੀਂ ਹੋਵੇਗਾ। ਹੈਲੋ ਨੂੰ ਰੀ-ਲਾਂਚ ਕਰਨ ਵਾਲੇ ਪ੍ਰੋਗਰਾਮਰ ਦਾ ਕਹਿਣਾ ਹੈ ਕਿ ਇਹ ਅਜਿਹਾ ਪਹਿਲਾ ਸੋਸ਼ਲ ਨੈੱਟਵਰਕਿੰਗ ਪਲੈਟਫਾਰਮ ਹੋਵੇਗਾ ਜੋ ਲਾਈਕਸ ''ਤੇ ਨਹੀਂ ਪਿਆਰ ''ਤੇ ਨਿਰਭਰ ਹੋਵੇਗਾ। ਓ.ਕੇ. ਤੋਂ ਬਾਅਦ ਦੁਨੀਆ ''ਚ ਸਭ ਤੋਂ ਜ਼ਿਆਦਾ ਬੋਲਿਆ ਜਾਣ ਵਾਲਾ ਵਰਡ ਹੈ ਹੈਲੋ। ਜਿਸ ਸਾਲ ਓਰਕੁਟ ਆਇਆ ਸੀ ਉਸੇ ਸਾਲ ਫੇਸਬੁਕ ਨੂੰ ਵੀ ਲਾਂਚ ਕੀਤਾ ਗਿਆ ਸੀ, ਪਰ ਵੱਧਦੇ ਹੋਏ ਕੰਪੀਟੀਸ਼ਨਜ਼ ''ਚ ਫੇਸਬੁਕ ਨੇ ਓਰਕੁਟ ਨੂੰ ਪਿੱਛੇ ਛੱਡ ਦਿੱਤਾ ਜਿਸ ਤੋਂ ਬਾਅਦ ਗੂਗਲ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ। ਹੁਣ ਇਕ ਨਵੇਂ ਨਾਂ ਨਾਲ ਇਸ ਦੀ ਸ਼ੁਰੂਆਤ ਦੁਬਾਰਾ ਕੀਤੀ ਜਾ ਰਹੀ ਹੈ।

Related News