ਸਸਤਾ ਹੋਇਆ Vivo Y15s, ਜਾਣੋ ਨਵੀਂ ਕੀਮਤ

04/11/2022 6:16:06 PM

ਗੈਜੇਟ ਡੈਸਕ– ਓਪੋ ਨੇ ਆਪਣੇ ਪ੍ਰਸਿੱਧ ਸਮਾਰਟਫੋਨ Vivo Y15s ਦੀ ਕੀਮਤ ’ਚ ਕਟੌਤੀ ਕੀਤੀ ਹੈ। Vivo Y15s ਸਮਾਰਟਫੋਨ ਦੀ ਕੀਮਤ ’ਚ 500 ਰੁਪਏ ਦੀ ਕਟੌਤੀ ਕੀਤੀ ਗਈ ਹੈ। ਅਜਿਹੇ ’ਚ ਫੋਨ ਦੀ ਨਵੀਂ ਕੀਮਤ 10,490 ਰੁਪਏ ਹੋ ਗਈ ਹੈ। ਇਸਤੋਂ ਇਲਾਵਾ ਫੋਨ ਨੂੰ ਵੀਵੋ ਇੰਡੀਆ ਦੇ ਈ-ਸਟੋਰ ਅਤੇ ਸਾਰੇ ਰਿਟੇਲ ਪਾਰਟਨਰ ਸਟੋਰਾਂ ਤੋਂ ਖਰੀਦਿਆ ਜਾ ਸਕੇਗਾ, ਜਿੱਥੇ ਫੋਨ ਕਈ ਸ਼ਾਨਦਾਰ ਆਫਰਸ ਦੇ ਨਾਲ ਵਿਕਰੀ ਲਈ ਉਪਲੱਬਧ ਹੈ। Vivo Y15s ਸਮਾਰਟਫੋਨ ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 12,490 ਰੁਪਏ ਹੈ। ਜਦਕਿ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 11,490 ਰੁਪਏ ਹੈ। ਇਹ ਸਮਾਰਟਫੋਨ ਡਾਇਨਾਮਿਕ ਬਲੈਕ ਅਤੇ ਫੈਂਸੀ ਵ੍ਹਾਈਟ ਰੰਗ ’ਚ ਉਪਲੱਬਧ ਹੈ। 

Vivo Y15s ਦੇ ਫੀਚਰਜ਼
Vivo Y15s ਸਮਾਰਟਫੋਨ ਅਲਟਰਾ ਸਲਿਮ ਡਿਜ਼ਾਇਨ ’ਚ ਆਉਂਦਾ। ਫੋਨ ਦੀ ਥਿਕਨੈੱਸ 8.28mm ਹੈ। ਫੋਨ ਦਾ ਭਾਰ 179 ਗ੍ਰਮ ਹੈ। ਫੋਨ ’ਚ 6.51 ਇੰਚ ਦੀ ਡਿਸਪਲੇਅ ਹੈ। ਇਸਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਫੋਨ ਨੂੰ ਮੀਡੀਆਟੈੱਕ ਹੇਲੀਓ P35 ਪ੍ਰੋਸੈਸਰ ਅਤੇ ਐਂਡਰਾਇਡ 11 ਗੋ ਐਡੀਸ਼ਨ ਸਪੋਰਟ ਦਿੱਤਾ ਗਿਆ ਹੈ। ਫੋਨ ਮਲਟੀ ਟਰਬੋ 3.0 ਲੰਬੀ ਬੈਟਰੀ ਲਾਈਫ ਦੇ ਨਾਲ ਆਉਂਦਾ ਹੈ। Vivo Y15s ’ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ’ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਸੁਪਰ ਮੈਕ੍ਰੋ ਕੈਮਰਾ ਮਿਲਦਾ ਹੈ। ਫੋਨ 8 ਮੈਗਾਪਿਕਸਲ ਸੈਲਫੀ ਕੈਮਰੇ ਨਾਲ ਆਉਂਦਾ ਹੈ। ਇਸ ਸਮਾਰਟਫੋਨ ਦਾ ਮੁਕਾਬਲਾ Realme Narzo 50A, Moto E40 ਅਤੇ Redmi 10 Prime ਵਰਗੇ ਡਿਵਾਈਸਿਜ਼ ਨਾਲ ਹੈ।


Rakesh

Content Editor

Related News