ਇਸ ਖਾਸ ਕੈਮਰਾ ਤਕਨੀਕ ਨਾਲ ਓਪੋ ਪੇਸ਼ ਕਰੇਗਾ ਨਵਾਂ ਸਮਾਰਟਫੋਨ

Wednesday, Dec 26, 2018 - 06:25 PM (IST)

ਇਸ ਖਾਸ ਕੈਮਰਾ ਤਕਨੀਕ ਨਾਲ ਓਪੋ ਪੇਸ਼ ਕਰੇਗਾ ਨਵਾਂ ਸਮਾਰਟਫੋਨ

ਗੈਜੇਟ ਡੈਸਕ- ਅਗਲੇ ਸਾਲ ਆਯੋਜਿਤ ਹੋਣ ਵਾਲੀ ਮੋਬਾਈਲ ਵਰਲਡ ਕਾਂਗਰਸ (MWC 2019)  ਨੂੰ ਲੈ ਕੇ ਹੁਣ ਤੋਂ ਹੀ ਕਈ ਖਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਮੋਬਾਇਲ ਵਰਲਡ ਕਾਂਗਰਸ 'ਚ ਹਰ ਕੰਪਨੀ ਆਪਣੀ ਨਵੀਂ ਟੈਕਨਾਲੋਜੀ ਦੇ ਨਾਲ ਆਉਣ ਵਾਲੇ ਸਮਾਰਟਫੋਨਸ ਨੂੰ ਸ਼ੋ-ਕੇਸ ਕਰਦੀਆਂ ਹਨ। ਉਥੇ ਹੀ ਓਪੋ MWC 2019 'ਚ ਓਪਟੀਕਲ ਜ਼ੂਮ ਸਮਾਰਟਫੋਨ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਮੋਬਾਇਲ ਵਰਲਡ ਕਾਂਗਰਸ 'ਚ 10x ਹਾਈਬਰਿਡ ਓਪਟਿਕਲ ਜ਼ੂਮ ਟੈਕਨਾਲੋਜੀ ਦਾ ਗਲੋਬਲ ਡੈਬਿਯੂ ਕਰੇਗੀ। 

ਕੰਪਨੀ ਦੇ ਅਧਿਕਾਰੀਆਂ ਦਾ ਬਿਆਨ 
ਅਧਿਕਾਰੀਆਂ ਮੁਤਾਬਕ 10 ਐਕਸ ਜ਼ੂਮ ਫੀਚਰ ਵਾਲਾ ਕੰਪਨੀ ਦਾ ਇਹ ਸਮਾਰਟਫੋਨ ਮੋਬਾਈਲ ਵਰਲਡ ਕਾਂਗਰਸ 'ਚ ਪੇਸ਼ ਹੋ ਸਕਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਓਪੋ ਦਾ F19 ਸਮਾਰਟਫੋਨ 10x  ਜ਼ੂਮ ਟੈਕਨਾਲੋਜੀ ਦੇ ਨਾਲ ਆਵੇਗਾ। OPPO F19 ਦੇ ਲੀਕਡ ਸਕੇਚਿਜ਼ ਤੋਂ ਇਸ ਗੱਲ ਦੀ ਜਾਣਕਾਰੀ ਮਿਲੀ ਹੈ।PunjabKesari
ਹੋਰ ਫੀਚਰਸ 
ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਓਪੋ ਦੇ ਆਉਣ ਵਾਲੇ ਸਮਾਰਟਫੋਨ 'ਚ 10x ਜ਼ੂਮ ਟੈਕਨਾਲੋਜੀ ਤੋਂ ਇਲਾਵਾ ਫੁੱਲ-ਸਕ੍ਰੀਨ ਡਿਸਪਲੇਅ ਫੀਚਰ ਵੀ ਹੋਵੇਗਾ। ਇਸ ਫੋਨ ਦੇ ਰੀਅਰ 'ਚ ਟ੍ਰਿਪਲ ਕੈਮਰੇ ਤੇ ਆਕਟਾ-ਕੋਰ ਸਨੈਪਡ੍ਰੈਗਨ 675 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਜਾਵੇਗਾ। ਉਥੇ ਹੀ ਕੰਪਨੀ ਨੇ ਇਸ ਨਵੇਂ ਸਮਾਰਟਫੋਨ ਦੇ ਸਪੈਸੀਫਿਕੇਸ਼ਨਸ ਨੂੰ ਲੈ ਕੇ ਕੋਈ ਆਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਅਜਿਹੇ 'ਚ ਇਸ ਸਮਾਰਟਫੋਨ ਦੀ ਪੂਰੀ ਜਾਣਕਾਰੀ MWC 2019 'ਚ ਹੀ ਸਾਹਮਣੇ ਆਵੇਗੀ।


Related News