Oppo ਨੇ ਲਾਂਚ ਕੀਤੇ ਦੋ ਨਵੇਂ ਫੋਨ, ਮਿਲੇਗਾ ਸ਼ਾਨਦਾਰ ਕੈਮਰਾ ਤੇ 65 ਵਾਟ ਫਾਸਟ ਚਾਰਜਿੰਗ

06/06/2020 11:17:37 AM

ਗੈਜੇਟ ਡੈਸਕ– ਓਪੋ ਨੇ ਆਪਣੇ ਦੋ ਨਵੇਂ ਸਮਾਰਟਫੋਨ ਰੇਨੋ 4 ਅਤੇ ਰੇਨੋ 4 ਪ੍ਰੋ ਲਾਂਚ ਕਰ ਦਿੱਤੇ ਹਨ। ਇਨ੍ਹਾਂ ਦੋਹਾਂ ਹੀ ਸਮਾਰਟਫੋਨਜ਼ ’ਚ ਸ਼ਾਨਦਾਰ ਕੈਮਰਾ ਮਿਲੇਗਾ। ਇਸ ਤੋਂ ਇਲਾਵਾ ਇਹ ਫੋਨ ਕਾਫੀ ਪਤਲੇ ਅਤੇ ਹਲਕੇ ਹਨ। ਕੰਪਨੀ ਦਾਅਵਾ ਕਰਦੀ ਹੈ ਕਿ ਰੇਨੋ 4 ਪ੍ਰੋ ਸਮਾਰਟਫੋਨ ਸਭ ਤੋਂ ਹਲਕਾ 5ਜੀ ਫੋਨ ਹੈ। ਇਨ੍ਹਾਂ ਦੋਹਾਂ ਹੀ ਫੋਨਜ਼ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। 

ਕੀਮਤ
ਇਨ੍ਹਾਂ ਦੋਹਾਂ ਹੀ ਸਮਾਰਟਫੋਨਜ਼ ਨੂੰ ਚੀਨ ’ਚ ਲਾਂਚ ਕੀਤਾ ਗਿਆ ਹੈ। ਕੀਮਤ ਦੀ ਗੱਲ ਕਰੀਏ ਤਾਂ ਓਪੋ ਰੇਨੋ 4 ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 2,999 ਯੁਆਨ (ਕਰੀਬ 31,999 ਰੁਪਏ) ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 3,299 ਯੁਆਨ (ਕਰੀਬ 35,000 ਰੁਪਏ) ਹੈ। ਉਥੇ ਹੀ ਓਪੋ ਰੇਨੋ 4 ਪ੍ਰੋ ਸਮਾਰਟਫੋਨ ਦੇ 8 ਜੀ.ਬੀ.ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 3,799 ਯੁਆਨ (ਕਰੀਬ 40,500 ਰੁਪਏ) ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 4,299 ਯੁਆਨ (ਕਰੀਬ 45,800 ਰੁਪਏ) ਹੈ। 

ਫੀਚਰਜ਼
ਓਪੋ ਰੇਨੋ 4 ’ਚ 6.4 ਇੰਚ ਦੀ ਫੁਲ-ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਅਤੇ ਓਪੋ ਰੇਨੋ 4 ਪ੍ਰੋ ਚ 6.5 ਇੰਚ ਦੀ ਫੁਲ-ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਹੈ। ਦੋਵੇਂ ਹੀ ਡਿਸਪਲੇਅ HDR10+ ਸੁਪੋਰਟ ਨਾਲ ਲੈਸ ਹਨ ਅਤੇ ਇਨ੍ਹਾਂ ਦਾ ਸਕਰੀਨ ਰਿਫ੍ਰੈਸ਼ ਰੇਟ 90hz ਹੈ। ਰੇਨੋ 4 ਪ੍ਰੋ ’ਚ Dolby Atmos ਸਾਊਂਡ ਨਾਲ ਡਿਊਲ ਸਟੀਰੀਓ ਸਪੀਕਰ ਦਿੱਤੇ ਗਏ ਹਨ। 

ਦੋਵਾਂ ਹੀ ਫੋਨਜ਼ ਚ ਸਨੈਪਡ੍ਰੈਗਨ 765ਜੀ ਪ੍ਰੋਸੈਸਰ ਅਤੇ 4000mAh ਦੀ ਬੈਟਰੀ ਮਿਲਦੀ ਹੈ ਜੋ 65 ਵਾਟ ਫਾਸਟ ਚਾਰਜਿੰਗ ਨਾਲ ਲੈਸ ਹੈ। ਕੰਪਨੀ ਦਾਅਵਾ ਕਰਦੀ ਹੈ ਕਿ ਫੋਨ 15 ਮਿੰਟ ’ਚ ਹੀ 60 ਫੀਸਦੀ ਤਕ ਅਤੇ 36 ਮਿੰਟ ’ਚ 100 ਫੀਸਦੀ ਤਕ ਚਾਰਜ ਹੋ ਜਾਂਦੀ ਹੈ। ਦੋਵੇਂ ਫੋਨ ਐਂਡਰਾਇਡ 10 ’ਤੇ ਕੰਮ ਕਰਦੇ ਹਨ। 

ਕੈਮਰਾ
ਕੈਮਰਾ ਇਨ੍ਹਾਂ ਦੋਹਾਂ ਫੋਨਜ਼ ’ਚ ਮੁੱਖ ਫੀਚਰ ਹੈ। ਓਪੋ ਰੇਨੋ 4 ਸਮਾਰਟਫੋਨ ’ਚ 48MP + 8MP + 2MP ਦਾ ਰੀਅਰ ਕੈਮਰਾ ਸੈੱਟਅਪ ਹੈ। ਉਥੇ ਹੀ ਓਪੋ ਰੇਨੋ 4 ਪ੍ਰੋ ’ਚ 48MP + 12MP + 13MP ਦਾ ਰੀਅਰ ਕੈਮਰਾ ਸੈੱਟਅਪ ਹੈ। ਰੇਨੋ 4 ’ਚ ਡਿਊਲ ਪੰਚ ਹੋਲ (32MP + 2MP) ਫਰੰਟ ਕੈਮਰਾ ਅਤੇ ਰੇਨੋ 4 ਪ੍ਰੋ ’ਚ 32 ਮੈਗਾਪਿਕਸਲ ਦਾ ਸਿੰਗਲ ਸੈਲਫੀ ਕੈਮਰਾ ਮਿਲਦਾ ਹੈ। 
-------


Rakesh

Content Editor

Related News