ਆ ਰਿਹੈ OPPO ਦਾ ਪਹਿਲਾ ਫੋਲਡੇਬਲ ਫੋਨ, ਮਿਲਣਗੇ ਇਹ ਸ਼ਾਨਦਾਰ ਫੀਚਰਜ਼

Wednesday, Oct 27, 2021 - 11:45 AM (IST)

ਆ ਰਿਹੈ OPPO ਦਾ ਪਹਿਲਾ ਫੋਲਡੇਬਲ ਫੋਨ, ਮਿਲਣਗੇ ਇਹ ਸ਼ਾਨਦਾਰ ਫੀਚਰਜ਼

ਗੈਜੇਟ ਡੈਸਕ– ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਵਲੋਂ ਫੋਲਡੇਬਲ ਫੋਨ ਦੀ ਲਾਂਚਿੰਗ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਓਪੋ ਦਾ ਪਹਿਲਾ ਫੋਲਡੇਬਲ ਫੋਨ ਹੋਵੇਗਾ। ਓਪੋ ਦੇ ਫੋਲਡੇਬਲ ਫੋਨ ਨੂੰ ਅਗਲੇ ਮਹੀਨੇ ਨਵੰਬਰ ’ਚ ਲਾਂਚ ਕੀਤਾ ਜਾ ਸਕਦਾ ਹੈ। ਅਪਕਮਿੰਗ ਓਪੋ ਫੋਲਡੇਬਲ ਫੋਨ ਬਾਰੋ ਜ਼ਿਆਦਾ ਜਾਣਕਾਰੀ ਤਾਂ ਨਹੀਂ ਹੈ ਪਰ ਲੀਕ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਓਪੋ ਫੋਲਡੇਬਲ ਸਮਾਰਟਫੋਨ ਦਾ ਡਿਜ਼ਾਇਨ Galaxy Z Fold 3 ਅਤੇ Huawei Mate X2 ਵਰਗਾ ਹੋਵੇਗਾ।

ਓਪੋ ਫੋਲਡੇਬਲ ਫੋਨ ਦੇ ਸੰਭਾਵਿਤ ਫੀਚਰਜ਼
GizmoChina ਦੀ ਰਿਪੋਰਟ ਮੁਤਾਬਕ, ਓਪੋ ਦੇ ਫੋਲਡੇਬਲ ਫੋਨ ’ਚ ਇਕ 8 ਇੰਚ ਦਾ LTPO OLED ਪੈਨਲ ਦਿੱਤਾ ਜਾਵੇਗਾ। ਇਸ ਦਾ ਸਕਰੀਨ ਰਿਫ੍ਰੈਸ਼ ਰੇਟ 120 ਵਾਟ ਹੋਵੇਗਾ। ਓਪੋ ਦੇ ਫੋਲਡੇਬਲ ਫੋਨ ’ਚ ਸਨੈਪਡ੍ਰੈਗਨ 888 ਮੋਬਾਇਲ ਚਿਪਸੈੱਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਰਿਪੋਰਟ ਮੁਤਾਬਕ, ਅਜਿਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਓਪੋ ਫੋਲਡੇਬਲ ਫੋਨ ’ਚ ਪ੍ਰੀ-ਇੰਸਟਾਲ ਆਪਰੇਟਿੰਗ ਸਿਸਟਮ ਕਲਰ ਓ.ਐੱਸ. ’ਤੇ ਕੰਮ ਕਰੇਗਾ। ਹਾਲਾਂਕਿ, ਅਜੇ ਤਕ ਇਹ ਸਪਸ਼ਟ ਨਹੀਂ ਹੋਇਆ ਕਿ ਓਪੋ ਫੋਲਡੇਬਲ ਫੋਨ ਐਂਡਰਾਇਡ 11 ਬੇਸਡ ਹੋਵੇਗਾ ਜਾਂ ਫਿਰ ਐਂਡਰਾਇਡ 12 ਬੇਸਡ ਹੋਵੇਗਾ। 

ਓਪੋ ਦੀ ਹੈਂਡ ਆਈ.ਡੀ. ਤਕਨਾਲੋਜੀ
ਦੱਸ ਦੇਈਏ ਕਿ ਹਾਲ ਹੀ ’ਚ ਐਲਾਨ ਹੋਇਆ ਸੀ ਕਿ ਓਪੋ ਨੇ ਇਕ ਨਵੀਂ ਤਕਨਾਲੋਜੀ ਪੇਟੈਂਟ ਕਰਵਾਈ ਹੈ। ਜਿਸ ਦਾ ਇਸਤੇਮਾਲ ਕੰਪਨੀ ਦੀ ਅਪਕਮਿੰਗ ਵਿਅਰੇਬਲ ਡਿਵਾਈਸ ’ਚ ਹੋਵੇਗਾ। ਇਸ ਨਵੀਂ ਤਕਨਾਲੋਜੀ ਦਾ ਪੇਟੈਂਟ ਨੰਬਰ CN110298944B ਹੈ। ਇਸ ਨੂੰ ਇਕ Venous Unlocking ਪ੍ਰਕਿਰਿਆ ਅਤੇ Vein Unlocking ਡਿਜ਼ਾਇਨ ਨਾਲ ਸ਼ੋਕੇਸ ਕੀਤਾ ਗਿਆ ਹੈ। ਅਜਿਹੇ ਖਬਰ ਹੈ ਕਿ ਓਪੋ ਦੀ ਨਵੀਂ ਤਕਨਾਲੋਜੀ ਬਾਇਓਮੈਟ੍ਰਿਕ ਸਿਸਟਮ ਜਿਵੇਂ- ਫੇਸ਼ੀਅਰ ਰਿਕੋਗਨੀਸ਼ਨ ਅਤੇ ਫਿੰਗਰਪ੍ਰਿੰਟ ਸਕੈਨਰ ਨਾਲ ਆਏਗਾ। ਇਸ ਨੂੰ ਹੈਂਡ ਆਈ.ਡੀ. ਦੇ ਤੌਰ ’ਤੇ ਪੇਸ਼ ਕੀਤਾ ਜਾ ਸਕਦਾ ਹੈ। ਹੈਂਡ ਆਈ.ਡੀ. ਤਕਨਾਲੋਜੀ ਦਾ ਜ਼ਿਕਰ ਐੱਲ.ਜੀ. ਵਲੋਂ ਵੀ ਕੀਤਾ ਗਿਆ ਹੈ। 


author

Rakesh

Content Editor

Related News