ਅੱਜ ਭਾਰਤ ''ਚ ਲਾਂਚ ਹੋਵੇਗਾ Oppo F3 ਸਮਾਰਟਫੋਨ
Thursday, May 04, 2017 - 10:02 AM (IST)
ਜਲੰਧਰ- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਅੋਪੋ ਅੱਜ ਭਾਰਤ ''ਚ ਆਪਣੇ ਸਮਾਰਟਫੋਨ ਅੋਪੋ ਐੱਫ3 ਨੂੰ ਲਾਂਚ ਕਰੇਗੀ। ਇਹ ਕੰਪਨੀ ਵੱਲੋਂ ਪਿਛਲੇ ਮਹੀਨੇ ਭਾਰਤ ''ਚ ਲਾਂਚ ਕੀਤੇ ਗਏ ਅੋਪੋ ਐੱਫ3 ਪਲੱਸ ਦਾ ਸਟੇਂਡਰਡ ਵਰਜਨ ਹੈ। ਕੰਪਨੀ ਨੇ ਇਸ ਹੈਂਡਸੈੱਟ ਦੇ ਬਾਰੇ ''ਚ ਡਿਊਲ ਸੈਲਫੀ ਕੈਮਰਾ ਹੋਣ ਤੋਂ ਇਲਾਵਾ ਕੋਈ ਜਾਣਕਾਰੀ ਨਹੀਂ ਦਿੱਤੀ ਹੈ, ਜਦਕਿ ਲਾਂਚ ਈਵੈਂਟ ਤੋਂ ਠੀਕ ਪਹਿਲਾਂ ਹੈਂਡਸੈੱਟ ਦੇ ਰੇਂਡਰ (ਗ੍ਰਾਫਿਕਸ ਤੋਂ ਬਣੀ ਤਸਵੀਰ) ਅਤੇ ਪ੍ਰਮੋਸ਼ਨਲ ਤਸਵੀਰ ਇੰਟਰਨੈੱਟ ''ਤੇ ਜਨਤਕ ਹੋ ਗਏ ਸਨ।
ਇਨ੍ਹਾਂ ਤਸਵੀਰਾਂ ਤੋਂ ਹੈਂਡਸੈੱਟ ਦੇ ਫਰੰਟ ਅਤੇ ਬੈਕਪੈਨਲ ਦੇ ਡਿਜ਼ਾਈਨ ਦਾ ਖੁਲਾਸਾ ਹੋ ਗਿਆ ਹੈ। ਅੋਪੋ ਐੱਫ3 ਦਾ ਡਿਜ਼ਾਈਨ ਵੀ ਕੰਪਨੀ ਵੱਲੋਂ ਹਾਲ ਹੀ ''ਚ ਲਾਂਚ ਕੀਤੇ ਗਏ ਹੋਰ ਹੈਂਡਸੈੱਟ ਵਰਗਾ ਹੀ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਅੋਪੋ ਐੱਫ3 ਦਾ ਸਭ ਤੋਂ ਅਹਿਮ ਫੀਚਰ ਡਿਊਲ ਫਰੰਟ ਕੈਮਰਾ ਸੈੱਟਅੱਪ ਹੋਵੇਗਾ। ਅੋਪੋ ਐੱਫ3 ''ਚ ਤੁਹਾਨੂੰ 16 ਮੈਗਾਪਿਕਸਲ +8 ਮੈਗਾਪਿਕਸਲ ਦੇ ਦੋ ਫਰੰਟ ਕੈਮਰੇ ਮਿਲਣਗੇ। ਇਸ ਦਾ ਖੁਲਾਸਾ ਵੀ ਲੀਕ ਹੋਈਆ ਤਸਵੀਰਾਂ ਤੋਂ ਹੋਇਆ ਹੈ।
ਇਸ ਤੋਂ ਪਹਿਲਾਂ ਹੈਂਡਸੈੱਟ ਨੂੰ ਬੇਂਚਮਾਰਕ ਸਾਈਟ ''ਤੇ ਸਪੈਸੀਫਿਕੇਸ਼ਨ ਨਾਲ ਲਿਸਟ ਕੀਤਾ ਗਿਆ ਸੀ। ਜਾਣਕਾਰੀ ਮਿਲੀ ਸੀ ਕਿ ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲੇਗਾ। ਅੋਪੋ ਐੱਫ3 ''ਚ 5.5 ਇੰਚ ਦਾ ਫੁੱਲ ਐੱਚ. ਡੀ. (1080x1920 ਪਿਕਸਲ) ਡਿਸਪਲੇ ਹੈ, ਜਿਸ ''ਤੇ ਕਾਰਨਿੰਗ ਗੋਰਿਲਾ ਗਲਾਸ 5 ਦੀ ਪ੍ਰੋਟੈਕਸ਼ਨ ਮੌਜੂਦ ਹੈ। ਫੋਨ ''ਚ ਆਕਟਾ-ਕੋਰ ਮੀਡੀਆਟੇਕ ਐੱਮ. ਟੀ. 6750ਟੀ ਚਿਪਸੈੱਟ ਨਾਲ 4 ਜੀ. ਬੀ. ਰੈਮ ਹੋਣ ਦਾ ਖੁਲਾਸਾ ਹੋਇਆ ਹੈ।
ਅੋਪੋ ਐੱਫ3 ਦੀ ਇਨਬਿਲਟ ਸਟੋਰੇਜ 64 ਜੀ. ਬੀ. ਹੋਮ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮਾਈਕ੍ਰੋ ਐੱਸ. ਡੀ. ਕਾਰਡ ਲਈ ਸਪੋਰਟ ਵੀ ਹੋਵੇਗਾ। ਫੋਨ ''ਚ ਹਾਈਬ੍ਰਿਡ ਡਿਊਲ ਸਿਮ ਹੋਣ ਦਾ ਵੀ ਖੁਲਾਸਾ ਹੋਇਆ ਹੈ। ਬੈਟਰੀ 3200 ਐੱਮ. ਏ. ਐੱਚ., ਡਾਈਮੈਂਸ਼ਨ 153.3x75.2x7.3 ਮਿਲੀਮੀਟਰ ਅਤੇ ਵਜਨ 153 ਗ੍ਰਾਮ ਹੋਣ ਦੀ ਸੰਭਾਵਨਾ ਹੈ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਫੋਨ ''ਚ 4ਜੀ ਵੀ. ਓ. ਐੱਲ. ਟੀ. ਈ., ਵਾਈ-ਫਾਈ 802.11 ਏ. ਸੀ., ਜੀ. ਪੀ. ਐੱਸ. ਅਤੇ ਬਲੂਟੁਥ 4.1 ਸਪੋਰਟ ਦਿੱਤੇ ਜਾਣ ਦੀ ਉਮੀਦ ਹੈ।
