48MP ਕੈਮਰੇ ਵਾਲੇ Oppo ਦੇ ਇਸ ਸਮਾਰਟਫੋਨ ''ਤੇ ਮਿਲ ਰਹੀ ਹੈ ਬੰਪਰ ਛੋਟ
Tuesday, Jun 18, 2019 - 11:51 PM (IST)

ਗੈਜੇਟ ਡੈਸਕ—ਓਪੋ ਐੱਫ11 ਪ੍ਰੋ ਨੂੰ ਫਿਲਹਾਲ ਐਮਾਜ਼ੋਨ ਇੰਡੀਆ 'ਤੇ ਬੇਹੱਦ ਘੱਟ ਕੀਮਤ 'ਤੇ ਸੇਲ ਕੀਤਾ ਜਾ ਰਿਹਾ ਹੈ। ਅਜਿਹੇ 'ਚ ਇਹ ਇਸ ਸਮਾਰਟਫੋਨ ਖਰੀਦਣ ਦਾ ਸਭ ਤੋਂ ਸਹੀ ਸਮਾਂ ਹੋ ਸਕਦਾ ਹੈ। ਲਾਂਚਿੰਗ ਦੌਰਾਨ ਇਸ ਸਮਾਰਟਫੋਨ ਦੀ ਕੀਮਤ 24,990 ਰੁਪਏ ਸੀ। ਹਾਲਾਂਕਿ ਅਜੇ ਇਸ ਦੀ ਕੀਮਤ ਐਮਾਜ਼ੋਨ 'ਤੇ 20,400 ਰੁਪਏ ਹੋ ਗਈ ਹੈ। ਇਹ ਨਵੀਂ ਕੀਮਤ 6ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਹੈ। ਉੱਥੇ ਐੱਫ11 ਪ੍ਰੋ ਦੇ 6ਜੀ.ਬੀ.+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨੂੰ ਡਿਸਕਾਊਂਟ ਤੋਂ ਬਾਅਦ 21,780 ਰੁਪਏ 'ਚ ਸੇਲ ਕੀਤਾ ਜਾ ਰਿਹਾ ਹੈ। ਫਿਲਹਾਲ ਇਹ ਸਾਫ ਨਹੀਂ ਹੈ ਕਿ Oppo F11 Pro 'ਤੇ ਦਿੱਤਾ ਜਾ ਰਿਹਾ ਡਿਸਕਾਊਂਟ ਪਰਮਾਨੈਂਟ ਹੈ ਜਾਂ ਇਹ ਆਫਰ ਸੀਮਿਤ ਸਮੇਂ ਲਈ ਹੈ। ਅਜਿਹੇ 'ਚ ਜੇਕਰ ਤੁਸੀਂ ਇਸ ਨੂੰ ਖਰੀਦਣਾ ਚਾਹੋ ਤਾਂ ਅਜੇ ਵੀ ਖਰੀਦ ਸਕਦੇ ਹੋ। ਡਿਸਕਾਊਂਟ ਨਾਲ ਹੀ ਐਮਾਜ਼ੋਨ 'ਤੇ 9 ਮਹੀਨਿਆਂ ਲਈ ਨੋ-ਕਾਸਟ ਈ.ਐੱਮ.ਆਈ. ਦਾ ਆਫਰ ਵੀ ਦਿੱਤਾ ਜਾ ਰਿਹਾ ਹੈ। ਨਾਲ ਹੀ ਜੇਕਰ ਤੁਸੀਂ ਡਿਵਾਈਸ ਲਈ ਆਈ.ਸੀ.ਆਈ.ਸੀ.ਆਈ. ਬੈਂਕ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦਾ ਇਸਤੇਮਾਲ ਈ.ਐੱਮ.ਆਈ. ਟ੍ਰਾਂਜੈਕਸ਼ਨ 'ਤੇ ਕਰਦੇ ਹੋ ਤਾਂ ਤੁਹਾਨੂੰ 15,00 ਰੁਪਏ ਦਾ ਇੰਸਟੈਂਟ ਡਿਸਕਾਊਂਟ ਦਾ ਵੀ ਫਾਇਦਾ ਮਿਲੇਗਾ। ਇਸ 'ਚ 6.5 ਇੰਚ FHD+ (2340x1080) LCD ਡਿਸਪਲੇਅ ਦਿੱਤੀ ਗਈ ਹੈ। ਇਹ ਸਮਾਰਟਫੋਨ ਇਕ ਪ੍ਰੀਮੀਅਮ ਮਿਲ-ਰੇਂਜ ਸਮਾਰਟਫੋਨ ਹੈ, ਜਿਸ 'ਚ ਐਜ-ਟੂ-ਐਜ ਡਿਸਪਲੇਅ, ਪਾਪ-ਅਪ ਸੈਲਫੀ ਕੈਮਰਾ, 48 ਮੈਗਾਪਿਕਸਲ ਨਾਲ ਡਿਊਲ ਕੈਮਰਾ ਸੈਟਅਪ, ਯੂਨੀਕ ਗ੍ਰੇਡੀਐਂਟ ਫਿਨਿਸ਼ ਅਤੇ ਇਕ Helio P70 ਪ੍ਰੋਸੈਸਰ ਮਿਲਦਾ ਹੈ। ਗੱਲ ਕਰੀਏ ਫੋਟੋਗ੍ਰਾਫੀ ਦੀ ਤਾਂ ਇਸ ਦੇ ਰੀਅਰ 'ਚ 48 ਮੈਗਾਪਿਕਸਲ Sony IMX586 ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਇਸ 'ਚ ਸਕੈਂਡਰੀ 5 ਮੈਗਾਪਿਕਸਲ ਦਾ ਕੈਮਰਾ ਵੀ ਮੌਜੂਦ ਹੈ। ਪਾਪ-ਅਪ ਸੈਲਫੀ ਕੈਮਰੇ ਦੀ ਗੱਲ ਕਰੀਏ ਤਾਂ ਇਹ 16 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ। ਓਪੋ ਐੱਫ11 ਪ੍ਰੋ 'ਚ VOOC ਫਾਸਟ ਚਾਰਜਿੰਗ ਸਪੋਰਟ ਨਾਲ 4,000mAh ਦੀ ਬੈਟਰੀ ਦਿੱਤੀ ਗਈ ਹੈ।