ਓਪੋ ਜਲਦ ਲਾਂਚ ਕਰੇਗੀ ਦਮਦਾਰ ਬੈਟਰੀ ਵਾਲੇ ਈਅਰਬਡਸ

Tuesday, Sep 07, 2021 - 10:55 AM (IST)

ਓਪੋ ਜਲਦ ਲਾਂਚ ਕਰੇਗੀ ਦਮਦਾਰ ਬੈਟਰੀ ਵਾਲੇ ਈਅਰਬਡਸ

ਗੈਜੇਟ ਡੈਸਕ– ਗੈਜੇਟਸ ਨਿਰਮਾਤਾ ਕੰਪਨੀ ਓਪੋ ਇਕ ਵਾਰ ਚਾਰਜ ਕਰਨ ’ਤੇ 24 ਘੰਟਿਆਂ ਤਕ ਬੈਕਅਪ ਦੇਣ ਵਾਲੇ ਸਮਾਰਟ Oppo Enco ਈਅਰਬਡਸ ਲਿਆਉਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਸੋਮਵਾਰ ਨੂੰ ਦੱਸਿਆ ਕਿ ਓਪੋ ਏਂਕੋ ਬਡਸ ਪੈਕ ’ਚ ਦਮਦਾਰ ਬੈਟਰੀ ਦਿੱਤੀ ਜਾਵੇਗੀ ਜੋ ਇਕ ਵਾਰ ਚਾਰਜ ਕਰਨ ਤੋਂ ਬਾਅਦ 24 ਘੰਟਿਆਂ ਤਕ ਦਾ ਬੈਕਅਪ ਦੇਣਗੇ। ਇਸ ਤੋਂ ਇਲਾਵਾ ਇਨ੍ਹਾਂ ਨੂੰ ਇਕ ਵਾਰ ਚਾਰਜ ਕਰਕੇ 6 ਘੰਟਿਆਂ ਤਕ ਮਿਊਜ਼ਿਕ ਸੁਣਿਆ ਜਾ ਸਕੇਗਾ। 

ਕਾਲ ਕਰਨ ’ਤੇ ਇਹ ਬਡਸ ਬਾਹਰ ਦੀ ਆਵਾਜ਼ ਨੂੰ ਅੰਦਰ ਨਹੀਂ ਆਉਣ ਦੇਣਗੇ ਜਿਸ ਨਾਲ ਤੁਹਾਨੂੰ ਮਿਊਜ਼ਿਕ ਦਾ ਬਿਹਤਰ ਅਨੁਭਵ ਮਿਲੇਗਾ। ਕੰਪਨੀ ਇਸ ਦੀ ਕੀਮਤ ਦਾ ਖੁਲਾਸਾ ਜਲਦ ਕਰ ਦੇਵੇਗੀ।


author

Rakesh

Content Editor

Related News