Oppo ਨੇ ਰਿਲੀਜ਼ ਕੀਤੀ ColorOS 13 ਦੀ ਅਪਡੇਟ, ਲਿਸਟ ’ਚ ਹਨ ਇਹ ਟਾਪ ਸਮਾਰਟਫੋਨ

Monday, Nov 07, 2022 - 05:58 PM (IST)

Oppo ਨੇ ਰਿਲੀਜ਼ ਕੀਤੀ ColorOS 13 ਦੀ ਅਪਡੇਟ, ਲਿਸਟ ’ਚ ਹਨ ਇਹ ਟਾਪ ਸਮਾਰਟਫੋਨ

ਗੈਜੇਟ ਡੈਸਕ– ਓਪੋ ਨੇ ਆਖ਼ਿਰਕਾਰ ColorOS 13 ਦੀ ਅਪਡੇਟ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਹੈ ਜੋ ਕਿ ਐਂਡਰਾਇਡ 13 ’ਤੇ ਆਧਾਰਿਤ ਹੈ। ਓਪੋ ਨੇ ਉਨ੍ਹਾਂ ਸਾਰੇ ਸਮਾਰਟਫੋਨ ਦੀ ਲਿਸਟ ਵੀ ਜਾਰੀ ਕੀਤੀ ਹੈ ਜਿਨ੍ਹਾਂ ਨੂੰ ਇਸੇ ਮਹੀਨੇ ColorOS 13 ਦੀ ਅਪਡੇਟ ਮਿਲਣ ਵਾਲੀ ਹੈ। 

ਓਪੋ ਨੇ ਕਿਹਾ ਹੈ ਕਿ ColorOS 13 ਦਾ ਬੀਟਾ ਵਰਜ਼ਨ ਜਲਦ ਹੀ Reno 6 Pro 5G, Reno 5 Pro 5G, A74 5G ਅਤੇ F19 Pro+ ਲਈ ਉਪਲੱਬਧ ਹੋਵੇਗੀ। ColorOS 13 ਦੀ ਅਪਡੇਟ Oppo Reno 8 Pro 5G, Reno 8 5G, F21 Pro 5G, Reno 7 Pro 5G, Reno 7 5G, Reno 6 5G, F21 Pro, K10 5G, K10, A96 ਅਤੇ A76 ਵਰਗੇ ਸਮਾਰਟਫੋ ਨਨੂੰ ਵੀ ਮਿਲੇਗੀ।

ਉਂਝ ColorOS 13 ਦੀ ਅਪਡੇਟ Oppo Reno 8 Pro 5G ਨੂੰ ਮਿਲਣੀ ਸ਼ੁਰੂ ਹੋ ਗਈ ਹੈ। ਉੱਥੇ ਹੀ 8 ਨਵੰਬਰ ਤੋਂ ਇਸਦੀ ਅਪਡੇਟ Reno 8 5G ਨੂੰ ਮਿਲੇਗੀ ਅਤੇ K10 5G ਲਈ 18 ਨਵੰਬਰ ਨੂੰ ਅਪਡੇਟ ਆਏਗੀ।

ਨਵੀਂ ਅਪਡੇਟ ਦੇ ਨਾਲ ਓਪੋ ਯੂਜ਼ਰਜ਼ ਨੂੰ ਕਸਟਮਾਈਜ਼ ColorOS ਇਸਤੇਮਾਲ ਕਰਨ ਦਾ ਮੌਕਾ ਮਿਲੇਗਾ। ਨਵੇਂ ਓ.ਐੱਸ. ਦੇ ਨਾਲ ਨਵਾਂ ਡਿਜ਼ਾਇਨ, ਡਾਇਨਾਮਿਕ ਕੰਪਿਊਟਿੰਗ, ਕਸਟਮਾਈਜ਼ ਯੂ.ਆਈ., ਇਕੋ ਫ੍ਰੈਂਡਲੀ ਆਲਵੇਜ ਆਨ ਡਿਸਪਲੇਅ ਮਿਲੇਗੀ। ਇਸਤੋਂ ਇਲਾਵਾ ਨਵੇਂ ਓ.ਐੱਸ. ਦੇ ਨਾਲ ਹਾਈ ਸਕਿਓਰਿਟੀ ਮਿਲੇਗੀ। ColorOS 13 ਮਲਟੀ ਸਕਰੀਨ ਕੁਨੈਕਟ ਫੀਚਰ ਦੇ ਨਾਲ ਆ ਰਿਹਾ ਹੈ ਜਿਸਦੀ ਮਦਦ ਨਾਲ ਯੂਜ਼ਰਜ਼ ਫੋਨ ਦੇ ਕਿਸੇ ਐਪ ਨੂੰ ਕੰਪਿਊਟਰ ’ਚ ਵੀ ਇਸਤੇਮਾਲ ਕਰ ਸਕਣਗੇ।


author

Rakesh

Content Editor

Related News