ਸ਼ਾਨਦਾਰ ਡਿਜ਼ਾਈਨ ਵਾਲਾ Oppo A58 ਭਾਰਤ ''ਚ ਲਾਂਚ, ਘੱਟ ਕੀਮਤ ''ਚ ਮਿਲਣਗੇ ਮਹਿੰਗੇ ਫੀਚਰਜ਼
Tuesday, Aug 08, 2023 - 02:06 PM (IST)
ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਓਪੋ ਨੇ ਆਪਣੇ ਨਵੇਂ ਫੋਨ Oppo A58 4G ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। A58 ਸੀਰੀਜ਼ ਦਾ Oppo A58 5G ਪਹਿਲਾਂ ਹੀਬਾਜ਼ਾਰ 'ਚ ਉਪਲੱਬਧ ਹੈ, ਜਿਸਨੂੰ ਪਿਛਲੇ ਸਾਲ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਨਾਲ ਪੇਸ਼ ਕੀਤਾ ਗਿਆ ਹੈ। ਨਵੇਂ 4ਜੀ ਫੋਨ ਨੂੰ MediaTek Helio G85 ਪ੍ਰੋਸੈਸਰ ਨਾਲ ਲੈਸ ਕੀਤਾ ਗਿਆ ਹੈ। Oppo A58 4G 'ਚ ਡਿਊਲ ਰੀਅਰ ਕੈਮਰਾ ਸੈੱਟਅਪ ਅਤੇ 33 ਵਾਟ ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ।
Oppo A58 4G ਦੀ ਕੀਮਤ
ਫੋਨ ਦੇ ਨਵੇਂ 4ਜੀ ਫੋਨ ਨੂੰ ਦੋ ਕਲਰ ਆਪਸ਼ਨ ਬਲੈਕ ਅਤੇ ਗਰੀਨ 'ਚ ਪੇਸ਼ ਕੀਤਾ ਗਿਆ ਹੈ। ਫੋਨ ਸਿੰਗਲ ਸਟੋਰਜ 'ਚ ਆਉਂਦਾ ਹੈ, ਜਿਸਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦੀ ਕੀਮਤ 14,999 ਰੁਪਏ ਹੈ। ਫੋਨ ਨੂੰ ਫਲਿਪਕਾਰਟ ਤੋਂ ਖਰੀਦਿਆ ਜਾ ਸਕੇਗਾ।
Oppo A58 4G ਦੇ ਫੀਚਰਜ਼
ਓਪੋ ਦੇ ਨਵੇਂ ਫੋਨ ਨੂੰ 6.72 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਨਾਲ ਲੈਸ ਕੀਤਾ ਗਿਆ ਹੈ। ਡਿਸਪਲੇਅ ਦੇ ਨਾਲ 90 ਹਰਟਜ਼ ਰਿਫ੍ਰੈਸ਼ ਰੇਟ ਅਤੇ (2400X1080 ਪਿਕਸਲ) ਰੈਜ਼ੋਲਿੂਸ਼ਨ ਮਿਲਦਾ ਹੈ। ਫੋਨ 'ਚ ਮੀਡੀਆਟੈੱਕ ਹੇਲੀਓ ਜੀ 85 ਪ੍ਰੋਸੈਸਰ ਅਤੇ ਮਾਲੀ ਜੀ52 ਐੱਸ.ਸੀ. 2 ਜੀ.ਪੀ.ਯੂ. ਦਿੱਤਾ ਗਿਆ ਹੈ। ਫੋਨ ਐਂਡਰਾਇਡ 13 ਆਧਾਰਿਤ ਕਲਰ ਓ.ਐੱਸ. 13.1 'ਤੇ ਕੰਮ ਕਰਦਾ ਹੈ।
ਸਟੋਰੇਜ ਅਤੇ ਰੈਮ ਦੀ ਗੱਲ ਕਰੀਏ ਤਾਂ ਫੋਨ 'ਚ 6 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਸਟੋਰੇਜ ਦਾ ਸਪੋਰਟ ਮਿਲਦਾ ਹੈ। ਫੋਨ 'ਚ ਸਕਿਓਰਿਟੀ ਲਈ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਫੋਨ ਦੇ ਨਾਲ ਡਿਊਲ ਰੀਅਰ ਕੈਮਰਾ ਹੈ, ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਅਤੇ ਸੈਕੇਂਡਰੀ ਸੈਂਸਰ 2 ਮੈਗਾਪਿਕਸਲ ਦਾ ਮਿਲਦਾ ਹੈ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
Oppo A58 4G ਨੂੰ 5000 ਐੱਮ.ਏ.ਐੱਚ. ਦੀ ਬੈਟਰੀ ਨਾਲ ਲੈਸ ਕੀਤਾ ਗਿਆ ਹੈ, ਜੋ 33 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਨ 'ਚ 4ਜੀ, ਬਲੂਟੁੱਥ ਵਰਜ਼ਨ 5.3, ਐੱਨ.ਐੱਫ.ਸੀ., ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਾ ਸਪੋਰਟ ਹੈ। ਫੋਨ ਦੇ ਨਾਲ ਆਡੀਓ ਜੈੱਕ ਦਾ ਵੀ ਸਪੋਰਟ ਹੈ।