16MP ਕੈਮਰਾ ਅਤੇ 3GB ਰੈਮ ਨਾਲ ਲਾਂਚ ਹੋਵੇਗਾ Oppo A57 ਸਮਾਰਟਫੋਨ
Friday, Jan 27, 2017 - 12:58 PM (IST)
.jpg)
ਜਲੰਧਰ- ਚਾਈਨੀਜ਼ ਸਮਾਰਟਫੋਨ ਕੰਪਨੀ ਅੋਪੋ ਅਗਲੇ ਹਫਤੇ ਭਾਰਤੀ ਮਾਰਕੀਟ ''ਚ ਆਪਣਾ ਇਕ ਨਵਾਂ ਸਮਾਰਟਫੋਨ ਲਾਂਚ ਕਰੇਗੀ। ਸੈਲਫੀ ਦੇ ਸ਼ੌਕੀਨਾਂ ਲਈ ਇਸ ਸਮਾਰਟਫੋਨ ਨੂੰ ਕੰਪਨੀ ਵੱਲੋਂ ਲਾਂਚ ਕੀਤਾ ਜਾਵੇਗਾ। ਇਸ ਲਈ ਅੋਪੋ ਮੋਬਾਇਲ ਇੰਡੀਆ ਨੇ ਆਪਣੇ ਆਧਿਕਾਰਿਕ ਟਵਿੱਟਰ ਅਕਾਊਂਟ ਤੋਂ ਟਵੀਟ ਕੀਤਾ ਹੈ ਕਿ ਨਵਾਂ ਸਮਾਰਟਫੋਨ #OPPOA57 3 ਫਰਵਰੀ ਨੂੰ ਮਾਰਕੀਟ ''ਚ ਆ ਜਾਵੇਗਾ।
ਜ਼ਿਕਰਯੋਗ ਹੈ ਕਿ ਅੋਪੋ ਨੇ ਪਿਛਲੇ ਸਾਲ ਨਵੰਬਰ ਮਹੀਨੇ ਦੇ ਅਖੀਰ ''ਚ ਅੋਪੋ A57 ਨੂੰ ਚੀਨੀ ਮਾਰਕੀਟ ''ਚ ਲਾਂਚ ਕੀਤਾ ਸੀ। ਅੋਪੋ A57 ਇਕ ਮਿਡ-ਰੇਂਜ ਸਮਾਰਟਫੋਨ ਹੈ। ਚੀਨੀ ਮਾਰਕੀਟ ''ਚ ਇਸ ਦੀ ਕੀਮਤ 1,599 ਚੀਨੀ ਯੂਆਨ (ਕਰੀਬ 15,800 ਰੁਪਏ) ਹੈ। ਭਾਰਤ ''ਚ ਵੀ ਕੀਮਤ ਇਸ ਦੇ ਕਰੀਬ ਰਹਿਣ ਦੀ ਉਮੀਦ ਕੀਤੀ ਜਾ ਸਕਦੀ ਹੈ। ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਣ ਵਾਲੀ ਇਸ ਸਮਾਰਟਫੋਨ ''ਚ 1.4 ਗੀਗਹਟਰਜ਼ ਆਕਟਾ-ਕੋਰ ਕਵਾਲਕਮ 435 ਪ੍ਰੋਸੈਸਰ, 3GB ਰੈਮ ਅਤੇ ਗ੍ਰਾਇਫਕਸ ਲਈ ਐਡ੍ਰੋਨੋ 505 ਜੀ. ਪੀ. ਯੂ. ਦਿੱਤਾ ਗਿਆ ਹੈ। ਸਮਾਰਟਫੋਨ ''ਚ 5.2 ਇੰਚ ਐੱਚ. ਡੀ. (720x1280 ਪਿਕਸਲ) ਐਲ. ਸੀ. ਡੀ. ਡਿਸਪਲੇ ਹੈ, ਜੋ 2.5ਡੀ ਕਾਰਡ ਗਲਾਸ ਨਾਲ ਆਉਂਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਅੋਪੋ A57 ''ਚ ਅਪਰਚਰ ਐਫ/2.0 ਨਾਲ 16MP ਦਾ ਫਰੰਟ ਕੈਮਰਾ ਹੈ। ਰਿਅਰ ਕੈਮਰਾ 13MP ਦਾ ਹੈ, ਜੋ ਅਪਰਚਰ ਐੱਫ/2.2, ਪੀ. ਡੀ. ਏ. ਐੱਫ ਅਤੇ ਇਕ ਐੱਲ. ਈ. ਡੀ. ਫਲੈਸ਼ ਮਾਡਿਊਲ ਨਾਲ ਆਉਂਦਾ ਹੈ। ਇਸ ਫੋਨ ''ਚ ਇਕ ਫਿੰਗਰਪ੍ਰਿੰਟ ਸੇਂਸਰ ਵੀ ਹੈ। ਜਿਸ ਨਾਲ ਹੋਮ ਬਟਨ ''ਚ ਵੀ ਇੰਟੀਗ੍ਰੇਟ ਕੀਤਾ ਗਿਆ ਹੈ। ਅੋਪੋ A57 ''ਚ 32GB ਇੰਟਰਨਲ ਸਟੋਰੇਜ ਹੈ, ਜਿਸ ''ਚ ਮਾਈਕ੍ਰੋ ਐੱਸ . ਡੀ. ਕਾਰਡ ਦੇ ਰਾਹੀ 128GB ਤੱਕ ਵਧਾ ਸਕਦੇ ਹਨ। ਪਾਵਰ ਲਈ ਸਮਾਰਟਫੋਨ ''ਚ 2900mAh ਦੀ ਬੈਟਰੀ ਦਿੱਤੀ ਗਈ ਹੈ। ਕਨੈਕਟੀਵਿਟੀ ਲਈ ਫੋਨ ''ਚ 4G ਐੱਲ. ਟੀ. ਈ., ਜੀ. ਪੀ. ਆਰ. ਐੱਸ./ਐੱਜ਼, ਬਲੂਟਥ ਵੀ4.1, ਜੀ. ਪੀ. ਐੱਸ., ਯੂ. ਐੱਸ. ਬੀ. ਅਤੇ 3.5 ਐੱਮ. ਐੱਮ. ਆਡੀਓ ਜ਼ੈਕ ਦਿੱਤਾ ਗਿਆ ਹੈ।