ਸ਼ਾਨਦਾਰ ਫੀਚਰਜ਼ ਨਾਲ ਲਾਂਚ ਹੋਇਆ Oppo A53
Wednesday, Dec 02, 2015 - 02:29 PM (IST)

ਨਵੀਂ ਦਿੱਲੀ— ਚਾਈਨਾ ਦੀ ਸਭ ਤੋਂ ਲੋਕਪ੍ਰਿਅ ਸਮਾਰਟਫੋਨ ਕੰਪਨੀ Oppo ਨੇ A ਸੀਰੀਜ਼ ''ਚ ਅੱਜ ਇਕ ਹੋਰ ਫੋਨ A53 ਨੂੰ ਪੇਸ਼ ਕੀਤਾ ਹੈ। ਹਾਲਾਂਕਿ ਇਸ ਸਮਾਰਟਫੋਨ ਦੀ ਕੀਮਤ ਅਤੇ ਉਪਲੱਬਧਤਾ ਦੀ ਜਾਣਕਾਰੀ ਕੰਪਨੀ ਵੱਲੋਂ ਨਹੀਂ ਦਿੱਤੀ ਗਈ ਹੈ। ਫਿਲਹਾਲ ਕੰਪਨੀ ਵੱਲੋਂ ਇਸ ਸਮਾਰਟਫੋਨ ਨੂੰ ਚੀਨ ''ਚ ਲਾਂਚ ਕੀਤਾ ਗਿਆ ਹੈ।
Oppo A53 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 5.5-ਇੰਚ ਦੀ HD ਡਿਸਪਲੇ ਦਿੱਤੀ ਗਈ ਹੈ ਜਿਸ ਦਾ ਸਕ੍ਰੀਨ ਰੈਜ਼ੋਲਿਊਸ਼ਨ 1280x720 ਪਿੱਕਸਲ ਹੈ। ਕਵਾਲਕਾਮ ਦੇ ਸਨੈਪਡ੍ਰੈਗਨ 616 ਚਿਪਸੈੱਟ ''ਤੇ ਪੇਸ਼ ਕੀਤਾ ਗਿਆ ਇਹ ਫੋਨ 1.5 ਗੀਗਾਹਰਟਜ਼ ਆਕਟਾ ਕੋਰ ਪ੍ਰੋਸੈਸਰ ''ਤੇ ਕੰਮ ਕਰਦਾ ਹੈ।
Oppo A53 ਐਂਡ੍ਰਾਇਡ ਆਪਰੇਟਿੰਗ ਸਿਸਟਮ 5.1 ਲਾਲੀਪਾਪ ''ਤੇ ਅਧਾਰਿਤ Oppo A53 ''ਚ 2GB ਰੈਮ ਅਤੇ 16GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਉਥੇ ਹੀ ਐਕਸਪੈਂਡੇਬਲ ਸਟੋਰੇਜ਼ ਲਈ ਮਾਈਕ੍ਰੋ ਐੱਸ.ਡੀ. ਕਾਰਡ ਦੀ ਵਰਤੋਂ ਕਰ ਸਕਦੇ ਹੋ। ਫੋਨ ''ਚ ਫੋਟੋਗ੍ਰਾਫੀ ਲਈ LED ਫਲੈਸ਼ ਦੇ ਨਾਲ 13MP ਰੀਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਵੀਡੀਓ ਕਾਲਿੰਗ ਅਤੇ ਸੈਲਫੀ ਦੀ ਸੁਵਿਧਾ ਲਈ 5MP ਦਾ ਫਰੰਟ ਕੈਮਰਾ ਵੀ ਮੌਜੂਦ ਹੈ।
ਕਨੈਕਟੀਵਿਟੀ ਆਪਸ਼ਨ ਦੇ ਤੌਰ ''ਤੇ Oppo A53 ''ਚ 4G LTE ਸਪੋਰਟ ਤੋਂ ਇਲਾਵਾ 3G, ਵਾਈ-ਫਾਈ, ਐੱਨ.ਐੱਫ.ਸੀ, ਜੀ.ਪੀ.ਐੱਸ ਅਤੇ ਯੂ.ਐੱਸ.ਬੀ 2.0 ਦਿੱਤੇ ਗਏ ਹਨ। ਪਾਵਰ ਬੈਕਅਪ ਲਈ 3,075MAh ਦੀ ਬੈਟਰੀ ਉਪਲੱਬਧ ਹੈ।