8GB ਰੈਮ ਨਾਲ ਲਾਂਚ ਹੋਇਆ Oppo A52, ਇੰਨੀ ਹੈ ਕੀਮਤ
Friday, Aug 07, 2020 - 10:53 AM (IST)

ਗੈਜੇਟ ਡੈਸਕ– ਭਾਰਤ ’ਚ Oppo A52 ਦਾ ਨਵਾਂ 8 ਜੀ.ਬੀ. ਰੈਮ ਵਾਲਾ ਮਾਡਲ ਲਾਂਚ ਕੀਤਾ ਗਿਆ ਹੈ। ਨਵੇਂ ਸਮਾਰਟਫੋਨ ਨੂੰ ਐਮਾਜ਼ੋਨ ਪ੍ਰਾਈਮ ਡੇ 2020 ਸੇਲ ਦੌਰਾਨ ਲਿਆਇਆ ਗਿਆ ਹੈ। ਇਸ ਤੋਂ ਪਹਿਲਾਂ ਕੰਪਨੀ ਇਸ ਫੋਨ ਨੂੰ ਕੁਝ ਮਹੀਨਿਆਂ ਪਹਿਲਾਂ 6 ਜੀ.ਬੀ. ਰੈਮ ਆਪਸ਼ਨ ਨਾਲ ਲੈ ਕੇ ਆਈ ਸੀ। ਰੈਮ ਤੋਂ ਇਲਾਵਾ ਫੋਨ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਪੁਰਾਣੇ ਮਾਡਲ ਦੀ ਤਰ੍ਹਾਂ ਇਸ ਵਿਚ ਵੀ 128 ਜੀ.ਬੀ. ਦੀ ਇੰਟਰਨਲ ਸਟੋਰੇਜ ਹੀ ਮਿਲਦੀ ਹੈ। ਇਸ ਸਮਾਰਟਫੋਨ ’ਚ ਪੰਚ-ਹੋਲ ਡਿਸਪਲੇਅ, ਕਵਾਡ ਰੀਅਰ ਕੈਮਰਾ ਅਤੇ 18 ਵਾਟ ਫਾਸਟ ਚਾਰਜਿੰਗ ਵਰਗੇ ਫੀਚਰਜ਼ ਦਿੱਤੇ ਗਏ ਹਨ।
ਕੀਮਤ
ਫੋਨ ਦੇ 8 ਜੀ.ਬੀ. ਰੈਮ ਮਾਡਲ ਦੀ ਕੀਮਤ 18,990 ਰੁਪਏ ਰੱਖੀ ਗਈ ਹੈ। ਇਹ 6 ਜੀ.ਬੀ. ਰੈਮ ਵਾਲੇ ਮਾਡਲ ਤੋਂ 2,000 ਰੁਪਏ ਜ਼ਿਆਦਾ ਹੈ। ਪੁਰਾਣੇ ਮਾਡਲ ਦੀ ਕੀਮਤ 16,990 ਰੁਪਏ ਰੱਖੀ ਗਈ ਹੈ। ਦੋਵੇਂ ਹੀ ਮਾਡਲ ਚਿੱਟੇ ਰੰਗ ’ਚ ਆਉਂਦੇ ਹਨ, ਜਿਸ ਨੂੰ ਐਮਾਜ਼ੋਨ ਇੰਡੀਆ ਤੋਂ ਖਰੀਦਿਆ ਜਾ ਸਕਦਾ ਹੈ। ਫੋਨ ’ਤੇ ਨੋ-ਕਾਸਟ ਈ.ਐੱਮ.ਆਈ. ਦੇ ਨਾਲ HDFC ਬੈਂਕ ਨੂੰ 10 ਫੀਸਦੀ ਦਾ ਇੰਸਟੈਂਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
Oppo A52 ਦੀ ਖ਼ਾਸੀਅਤ
ਐਂਡਰਾਇਡ 10 ’ਤੇ ਕੰਮ ਕਰਨ ਵਾਲੇ ਇਸ ਫੋਨ ’ਚ 6.5 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਮਿਲਦੀ ਹੈ ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਫੋਨ ’ਚ 6 ਜੀ.ਬੀ. ਅਤੇ 8 ਜੀ.ਬੀ. ਰੈਮ ਨਾਲ 128 ਜੀ.ਬੀ. ਸਟੋਰੇਜ ਮਿਲਦੀ ਹੈ। ਫੋਨ ’ਚ 5,000mAh ਦੀ ਬੈਟਰੀ ਹੈ ਜੋ 18 ਵਾਟ ਫਾਸਟ ਚਾਰਜਿੰਗ ਨਾਲ ਆਉਂਦੀ ਹੈ। ਇਸ ਤੋਂ ਇਲਾਵਾ Dirac 2.0 ਆਡੀਓ ਟੈਕਨਾਲੋਜੀ ਦੇ ਨਾਲ ਡਿਊਲ ਸਟੀਰੀਓ ਸਪੀਕਰ ਮਿਲਦੇ ਹਨ।
ਫੋਟੋਗ੍ਰਾਫੀ ਲਈ ਫੋਨ ’ਚ 12 ਮੈਗਾਪਿਕਸਲ+ 8 ਮੈਗਾਪਿਕਸਲ+ 2 ਮੈਗਾਪਿਕਲ+ 2 ਮੈਗਾਪਿਕਸਲ ਦਾ ਕਵਾਡ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਉਥੇ ਹੀ ਸੈਲਫੀ ਲਈ ਇਸ ਵਿਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। ਸਕਿਓਰਿਟੀ ਲਈ ਫੋਨ ਦੇ ਬੈਕ ’ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।