ਟ੍ਰਿਪਲ ਰੀਅਰ ਕੈਮਰੇ ਨਾਲ Oppo ਨੇ ਲਾਂਚ ਕੀਤਾ ਨਵਾਂ ਬਜਟ ਸਮਾਰਟਫੋਨ
Tuesday, Sep 21, 2021 - 01:12 PM (IST)

ਗੈਜੇਟ ਡੈਸਕ– ਓਪੋ ਨੇ ਆਪਣੇ ਨਵੇਂ ਬਜਟ ਸਮਾਰਟਫੋਨ OPPO A16 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਵਿਚ 6.5 ਇੰਚ ਦੀ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ ਜੋ ਆਈ ਕੇਅਰ ਡਿਸਪਲੇਅ ਤਕਨੀਕ ਨੂੰ ਸਪੋਰਟ ਕਰਦੀ ਹੈ। ਵੱਡੀ ਡਿਸਪਲੇਅ ਤੋਂ ਇਲਾਵਾ ਫੋਨ ’ਚ 5000mAh ਦੀ ਬੈਟਰੀ ਮਿਲਦੀ ਹੈ।
ਕੀਮਤ
ਇਸ ਫੋਨ ਦੀ ਵਿਕਰੀ ਮੰਗਲਵਾਰ ਯਾਨੀ ਅੱਜ ਤੋਂ ਹੀ ਐਮਾਜ਼ਾਨ ਅਤੇ ਤਮਾਮ ਰਿਟੇਲ ਸਟੋਰਾਂ ਰਾਹੀਂ ਸ਼ੁਰੂ ਹੋ ਗਈ ਹੈ। ਕੀਮਤ ਦੀ ਗੱਲ ਕਰੀਏ ਤਾਂ OPPO A16 ਨੂੰ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਨਾਲ ਲਿਆਇਆ ਗਿਆ ਹੈ ਜਿਸ ਦੀ ਕੀਮਤ 13,990 ਰੁਪਏ ਰੱਖੀ ਗਈ ਹੈ। ਗਾਹਕ ਇਸ ਨੂੰ ਕ੍ਰਿਸਟਲ ਬਲੈਕ ਅਤੇ ਪਰਲ ਬਲਿਊ ਰੰਗ ’ਚ ਖਰੀਦ ਸਕਦੇ ਹਨ।
OPPO A16 ਦੇ ਫੀਚਰਜ਼
ਡਿਸਪਲੇਅ - 6.52 ਇੰਚ ਦੀ ਐੱਚ.ਡੀ. ਪਲੱਸ 720x1600 ਪਿਕਸਲ ਰੈਜ਼ੋਲਿਊਸ਼ਨ ਦੀ ਸਪੋਰਟ
ਪ੍ਰੋਸੈਸਰ - ਮੀਡੀਆਟੈੱਕ Helio G35
ਓ.ਐੱਸ. - ਐਂਡਰਾਇਡ 11 ’ਤੇ ਆਧਾਰਿਤ ਕਲਰ ਓ.ਐੱਸ. 11.1
ਰੀਅਰ ਕੈਮਰਾ - 13 MP (ਪ੍ਰਾਈਮਰੀ ਸੈਂਸਰ) + 2 MP (ਡੈੱਪਥ ਸੈਂਸਰ) + 2 MP (ਮੈਕ੍ਰੋ ਸ਼ੂਟਰ)
ਫਰੰਟ ਕੈਮਰਾ - 8MP
ਬੈਟਰੀ - 5,000mAh
ਖਾਸ ਫੀਚਰ - ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ
ਕੁਨੈਕਟੀਵਿਟੀ - 4G VoLTE ਡਿਊਲ ਬੈਂਡ ਵਾਈ-ਫਾਈ, ਬਲੂਟੁੱਥ v5, 3.5mm ਦਾ ਹੈੱਡਫੋਨ ਜੈੱਕ ਅਤੇ ਚਾਰਜਿੰਗ ਲਈ ਯੂ.ਐੱਸ.ਬੀ. ਟਾਈਪ-ਸੀ ਪੋਰਟ