ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ Oppo ਨੇ ਲਾਂਚ ਕੀਤਾ A11s ਬਜਟ ਸਮਾਰਟਫੋਨ

Thursday, Dec 30, 2021 - 10:33 AM (IST)

ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ Oppo ਨੇ ਲਾਂਚ ਕੀਤਾ A11s ਬਜਟ ਸਮਾਰਟਫੋਨ

ਗੈਜੇਟ ਡੈਸਕ– ਓਪੋ ਨੇ ਆਖਿਰਕਾਰ ਆਪਣੇ ਨਵੇਂ ਬਜਟ ਸਮਾਰਟਫੋਨ Oppo A11s ਨੂੰ ਚੀਨ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਖਾਸੀਅਤ ਹੈ ਕਿ ਇਸ ਨੂੰ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਲਿਆਇਆ ਗਿਆ ਹੈ ਅਤੇ ਇਸ ਵਿਚ 90Hz ਦੇ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਨ ਵਾਲੀ ਡਿਸਪਲੇਅ ਮਿਲਦੀ ਹੈ। ਦੱਸ ਦੇਈਏ ਕਿ ਇਹ ਨਵਾਂ ਫੋਨ Oppo A11 ਦਾ ਅਪਗ੍ਰੇਡਿਡ ਮਾਡਲ ਹੈ ਜਿਸ ਨੂੰ ਸਾਲ 2019 ’ਚ ਲਾਂਚ ਕੀਤਾ ਗਿਆ ਸੀ। 

ਕੀਮਤ
Oppo A11s ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਸ਼ੁਰੂਆਤੀ ਕੀਮਤ 999 ਚੀਨੀ ਯੁਆਨ (ਕਰੀਬ 11,800 ਰੁਪਏ) ਹੈ। ਉਥੇ ਹੀ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 1,199 ਚੀਨੀ ਯੁਆਨ (ਕਰੀਬ 14,100 ਰੁਪਏ) ਰੱਖੀ ਗਈ ਹੈ। ਇਸ ਫੋਨ ਨੂੰ ਓਪੋ ਚਾਈਨੀ ਦੀ ਵੈੱਬਸਾਈਟ ’ਤੇ ਲਿਸਟ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਛੇਤੀ ਹੀ ਭਾਰਤ ’ਚ ਵੀ ਲਾਂਚ ਕੀਤਾ ਜਾਵੇਗਾ। 

Oppo A11s ਦੇ ਫੀਚਰਜ਼

ਡਿਸਪਲੇਅ 6.5 ਇੰਚ ਦੀ FHD+, 720x1600 ਪਿਕਸਲ ਰੈਜ਼ੋਲਿਸ਼ਨ, 90Hz ਰਿਫ੍ਰੈਸ਼ ਰੇਟ
ਪ੍ਰੋਸੈਸਰ ਸਨੈਪਡ੍ਰੈਗਨ 460
ਆਪਰੇਟਿੰਗ ਸਿਸਟਮ ਐਂਡਰਾਇਡ 10 ’ਤੇ ਆਧਾਰਿਤ ColorOS 7.2
ਰੀਅਰ ਕੈਮਰਾ 13MP (ਪ੍ਰਾਈਮਰੀ ਸੈਂਸਰ) + 2MP + 2MP
ਫਰੰਟ ਕੈਮਰਾ 8MP
ਬੈਟਰੀ 5000mAh, 18W ਦੀ ਫਾਸਟ ਚਾਰਜਿੰਗ ਦੀ ਸਪੋਰਟ
ਕੁਨੈਕਟੀਵਿਟੀ 4G LTE, Wi-Fi 802.11ac, ਬਲੂਟੁੱਥ v5, GPS/A-GPS, USB ਟਾਈਪ-ਸੀ ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ

author

Rakesh

Content Editor

Related News