ਇਸ ਐਪ ਦੀ ਮਦਦ ਨਾਲ 30 ਫੀਸਦੀ ਤੱਕ ਘੱਟ ਹੋ ਜਾਵੇਗਾ ਇੰਟਰਨੈੱਟ ਦਾ ਬਿਲ

Saturday, Feb 20, 2016 - 12:45 PM (IST)

ਇਸ ਐਪ ਦੀ ਮਦਦ ਨਾਲ 30 ਫੀਸਦੀ ਤੱਕ ਘੱਟ ਹੋ ਜਾਵੇਗਾ ਇੰਟਰਨੈੱਟ ਦਾ ਬਿਲ

ਜਲੰਧਰ: ਹਾਲ ਹੀ ''ਚ ਆਈਫੋਨ ਅਤੇ ਐਂਡ੍ਰਾਇਡ ਯੂਜ਼ਰਸ ਸਮਾਰਟਫੋਨਸ ਦੀ ਜ਼ਰੀਏ ਇਹ ਗੱਲ ਸਾਹਮਣੇ ਆਈ ਸੀ ਕਿ ਫੇਸਬੁੱਕ ਐਪ ਜ਼ਿਆਦਾ ਇੰਟਰਨੈੱਟ ਡਾਟਾ, ਬੈਟਰੀ ਆਦਿ ਦੀ ਖਪਤ ਕਰਦਾ ਹੈ, ਪਰ ਇਹ ਹੀ ਇਕਲਾ ਅਜਿਹਾ ਐਪ ਨਹੀਂ ਹੈ ਜੋ ਇਸ ਤਰ੍ਹਾਂ ਕਰਦਾ ਹੈ। ਓਪੇਰਾ ਦੀ ਨਵੀਂ ਸਟੱਡੀ ''ਚ ਕਈ ਲੋਕਪ੍ਰਿਅ ਐਪਸ ਦੇਖਣ ਨੂੰ ਮਿਲੀਆਂ ਹਨ ਜੋ ਤੁਹਾਡਾ ਡਾਟਾ ਪੈੱਕ ਖਤਮ ਕਰਦੇ ਹਨ। ਇਨ੍ਹਾਂ ਐਪਸ ਚੋਂ ਇਕ ਦਾ ਨਾਂ ਹੈ ਵਾਟਸਐਪ ਜੋ ਭਾਰਤ ''ਚ ਮੈਸੇਜਿੰਗ ਐਪ ਦੇ ਤੌਰ ''ਤੇ ਬੇਹੱਦ ਫੇਮਸ ਹੈ।

ਓਪੇਰਾ ਦੇ ਮੁਤਾਬਕ ਉਨ੍ਹਾਂ ਨੇ 30 ਫੀਸਦੀ ਤੱਕ ਮੋਬਾਇਲ ਡਾਟਾ ਦੀ ਖਪਤ ਕਰਨ ਵਾਲੀਆਂ ਐਪਸ ਨੂੰ ਲੱਭਿਆ ਹਨ। ਕੰਪਨੀ ਦੀ ਲਿਸਟ ''ਚ ਫੇਸਬੁੱਕ ਮੈਸੇਂਜਰ, ਵਾਟਸਐਪ ਅਤੇ ਜੀ-ਮੇਲ ਬੈਕਗਰਾਊਂਡ ''ਚ ਚੱਲਦੇ ਹੋਏ ਸਭ ਤੋਂ ਜ਼ਿਆਦਾ ਡਾਟਾ ਉਡਾਉਣ ਵਾਲੀਆਂ ਐਪਸ ਹਨ। ਹੈਰਾਨੀਜਨਕ ਹੈ ਕਿ ਫੇਸਬੁੱਕ ਮੈਸੇਂਜਰ ਅਤੇ ਜੀ-ਮੇਲ 73 ਫਿਸਦੀ ਤੱਕ ਮੋਬਾਇਲ ਡਾਟਾ ਉੱਡਾ ਦਿੰਦੇ ਹਨ। ਇਸ ਤੋਂ ਇਲਾਵਾ ਵਾਹਟਸਐਪ 54 ਫੀਸਦੀ, ਗੂਗਲ ਡ੍ਰਾਇਵ 57 ਫੀਸਦੀ ਅਤੇ ਹੈਂਗਆਉਟਸ 39 ਫੀਸਦੀ ਤੱਕ ਮੋਬਾਇਲ ਡਾਟਾ ਦੀ ਖਪਤ ਕਰਦੇ ਹਨ।

ਐਂਡ੍ਰਾਇਡ ਯੂਜ਼ਰਸ ਲਾਲੀਪਾਪ ਅਤੇ ਨਵੀਂ ਵਰਜ਼ਨ ''ਚ ਬੈਕਗਰਾਊਂਟ ਐਪਸ ਡਾਟਾ ਦੀ ਖਪਤ ਨੂੰ ਕੰਟਰੋਲ ਕਰ ਸਕਦੇ ਹਨ। ਓਪੇਰਾ ਮੈਕਸ ''ਚ ਆਏ ਨਵੇਂ ਫੀਚਰ ਨਾਲ ਵੀ ਅਜਿਹਾ ਕੀਤਾ ਜਾ ਸਕਦਾ ਹੈ। ਨਵੇਂ ਫੀਚਰ ਦੀ ਮਦਦ ਨਾਲ ਸਿਰਫ ਬੈਕਗਰਾਊਂਡ ਐਪਸ ਡਾਟਾ ਦੀ ਲਿਮਿਟ ਹੀ ਨਹੀਂ ਬਲਕਿ​ਅਪਰਾਧਿਕ ਐਪਸ ਦੇ ਬਾਰੇ ਵੀ ਦੱਸੇਗਾ। ਜਦੋਂ ਕੋਈ ਐਪ ਹਫ਼ਤੇ ''ਚ 10MB ਤੋਂ ਜ਼ਿਆਦਾ ਡਾਟਾ ਖਰਚ ਕਰਦਾ ਹੈ ਤਾਂ ਓਪੇਰਾ ਮੈਕਸ ਯੂਜ਼ਰ ਨੂੰ ਅਲਰਟ ਕਰੇਗਾ। ਨੋਟੀਫਿਕੇਸ਼ਨ ਮਿਲਣ ''ਤੇ ਤੁਸੀਂ ਐਪਸ ਦੀ ਯੂਜ਼ਸ ਬੰਦ ਵੀ ਕਰ ਸਕਦੇ ਹੋ। ਇਸ ਲਈ ਬਸ ਤੁਹਾਨੂੰ ਓਪੇਰਾ ਮੈਕਸ ਦਾ ਨਵਾਂ ਵਰਜ਼ਨ ਆਪਣੇ ਸਮਾਰਟਫੋਨ ''ਚ ਡਾਊਨਲੋਡ ਕਰਨਾ ਹੋਵੇਗਾ।


Related News