ਆਨਲਾਈਨ ਆਰਡਰ ਕੀਤਾ 53,000 ਰੁਪਏ ਦਾ ''ਆਈਫੋਨ-12'', ਡੱਬਾ ਖੋਲ੍ਹਦੇ ਹੀ ਉੱਡੇ ਹੋਸ਼

Wednesday, Oct 13, 2021 - 09:30 AM (IST)

ਆਨਲਾਈਨ ਆਰਡਰ ਕੀਤਾ 53,000 ਰੁਪਏ ਦਾ ''ਆਈਫੋਨ-12'', ਡੱਬਾ ਖੋਲ੍ਹਦੇ ਹੀ ਉੱਡੇ ਹੋਸ਼

ਨਵੀਂ ਦਿੱਲੀ : ਅੱਜ-ਕੱਲ੍ਹ ਆਨਲਾਈਨ ਸ਼ਾਪਿੰਗ ਦਾ ਟਰੈਂਡ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਪਰ ਇਹ ਸ਼ਾਪਿੰਗ ਕਈ ਵਾਰ ਮਹਿੰਗੀ ਵੀ ਪੈ ਸਕਦੀ ਹੈ। ਕੁੱਝ ਇਸੇ ਤਰ੍ਹਾਂ ਦਾ ਸਿਮਰਨਪਾਲ ਸਿੰਘ ਨਾਲ ਹੋਇਆ ਹੈ। ਅਸਲ 'ਚ ਫਲਿੱਪਕਾਰਟ 'ਤੇ ਬਿੱਗ ਬਿਲੀਅਨ ਡੇਅ ਦੀ ਸੇਲ ਦਾ ਲਾਭ ਲੈਣ ਲਈ ਸਿਮਰਨਪਾਲ ਸਿੰਘ ਨੇ ਆਈਫੋਨ-12 ਆਰਡਰ ਕੀਤਾ ਸੀ। ਇਸ ਦੀ ਕੀਮਤ 53,000 ਰੁਪਏ ਸੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ ਝੋਨੇ ਦੀ ਤਸਕਰੀ ਕਰਨ ਦੇ ਦੋਸ਼ ਹੇਠ 8 ਲੋਕ ਗ੍ਰਿਫ਼ਤਾਰ, 7260 ਕੁਇੰਟਲ ਝੋਨੇ ਸਣੇ 7 ਵਾਹਨ ਜ਼ਬਤ

ਜਦੋਂ ਪ੍ਰੋਡਕਟ ਦੀ ਡਿਲੀਵਰੀ ਹੋਈ ਤਾਂ ਸਿਮਰਨਪਾਲ ਸਿੰਘ ਦੇ ਹੋਸ਼ ਉੱਡ ਗਏ ਕਿਉਂਕਿ ਜਦੋਂ ਉਸ ਨੇ ਡੱਬਾ ਖੋਲ੍ਹਿਆ ਤਾਂ ਉਸ 'ਚੋਂ ਆਈਫੋਨ-12 ਦੀ ਥਾਂ ਨਿਰਮਾ ਸਾਬਣ ਨਿਕਲਿਆ। ਸਭ ਤੋਂ ਭਰੋਸੇ ਵਾਲੀਆਂ ਸਾਈਟਾਂ 'ਚ ਸ਼ਾਮਲ ਫਲਿੱਪਕਾਰਟ ਵੱਲੋਂ ਅਜਿਹੀ ਹਰਕਤ ਨੇ ਸਾਰੇ ਗਾਹਕਾਂ ਨੂੰ ਹੈਰਾਨੀ 'ਚ ਪਾ ਦਿੱਤਾ ਹੈ। ਸਿਮਰਨਪਾਲ ਸਿੰਘ ਨੇ ਇਸ ਸਬੰਧੀ ਯੂ-ਟਿਊਬ 'ਤੇ ਇਕ ਵੀਡੀਓ ਵੀ ਅਪਲੋਡ ਕੀਤੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਚੰਡੀਗੜ੍ਹ' 'ਚ ਦੀਵਾਲੀ 'ਤੇ ਨਹੀਂ ਚੱਲਣਗੇ ਪਟਾਕੇ, ਲਾਈ ਗਈ ਮੁਕੰਮਲ ਪਾਬੰਦੀ

ਸਿਮਰਨਪਾਲ ਨੇ ਜਦੋਂ ਦੇਖਿਆ ਕਿ ਆਈਫੋਨ ਦੀ ਜਗ੍ਹਾ ਸਾਬਣ ਹੈ ਤਾਂ ਉਸ ਨੇ ਡਿਲੀਵਰੀ ਬੁਆਏ ਨਾਲ ਓ. ਟੀ. ਪੀ. ਸਾਂਝਾ ਕਰਨ ਤੋਂ ਮਨ੍ਹਾਂ ਕਰ ਦਿੱਤਾ। ਜੇਕਰ ਉਹ ਓ. ਟੀ. ਪੀ. ਸਾਂਝਾ ਕਰ ਦਿੰਦਾ ਤਾਂ ਉਸ ਵੱਲੋਂ ਆਰਡਰ ਸਵੀਕਾਰ ਹੋ ਜਾਂਦਾ। ਇਸ ਤੋਂ ਬਾਅਦ ਸਿਮਰਨਪਾਲ ਨੇ ਫਲਿੱਪਕਾਰਟ ਦੇ ਕਸਟਮਰ ਕੇਅਰ 'ਤੇ ਇਸ ਦੀ ਸ਼ਿਕਾਇਤ ਦਰਜ ਕਰਵਾਈ ਹੈ।

ਇਹ ਵੀ ਪੜ੍ਹੋ : ਮੰਤਰੀ ਅਹੁਦੇ 'ਤੇ ਪਰਤੀ 'ਰਜ਼ੀਆ ਸੁਲਤਾਨਾ', ਖ਼ੁਦ ਹੀ ਦਿੱਤਾ ਅਸਤੀਫ਼ਾ, ਖ਼ੁਦ ਹੀ ਵਾਪਸ ਲਿਆ

ਦੱਸਿਆ ਜਾ ਰਿਹਾ ਹੈ ਕਿ ਸ਼ਿਕਾਇਤ ਦਰਜ ਕਰਨ ਦੇ ਕੁੱਝ ਦਿਨਾਂ ਬਾਅਦ ਕੰਪਨੀ ਨੇ ਗਲਤੀ ਸਵੀਕਾਰ ਕਰ ਲਈ ਅਤੇ ਫੋਨ ਦਾ ਆਰਡਰ ਕੈਂਸਲ ਕਰਕੇ ਸਿਮਰਨਪਾਲ ਨੂੰ ਉਸ ਦਾ ਪੂਰਾ ਪੈਸਾ ਵੀ ਵਾਪਸ ਕਰ ਦਿੱਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News