ਆਨਲਾਈਨ ਭੁਗਤਾਨ ਕਰਦੇ ਸਮੇਂ ਨਾ ਕਰੋ ਇਹ ਗਲਤੀ, ਸਰਕਾਰ ਦੀ ਚਿਤਾਵਨੀ

Tuesday, Jul 21, 2020 - 02:01 PM (IST)

ਆਨਲਾਈਨ ਭੁਗਤਾਨ ਕਰਦੇ ਸਮੇਂ ਨਾ ਕਰੋ ਇਹ ਗਲਤੀ, ਸਰਕਾਰ ਦੀ ਚਿਤਾਵਨੀ

ਗੈਜੇਟ ਡੈਸਕ– ਕੋਰੋਨਾ ਕਾਲ ’ਚ ਜ਼ਿਆਦਾਤਰ ਲੋਕ ਆਪਣੇ ਘਰਾਂ ’ਚ ਮੌਜੂਦ ਹਨ। ਅਜਿਹੇ ’ਚ ਸਮੇਂ ’ਚ ਆਨਲਾਈਨ ਪਲੇਟਫਾਰਮ ’ਤੇ ਸਾਡੀ ਨਿਰਭਰਤਾ ਵਧ ਗਈ ਹੈ। ਜਾਅਲਸਾਜ ਇਸੇ ਗੱਲ ਦਾ ਫਾਇਦਾ ਚੁੱਕ ਕੇ ਆਮ ਯੂਜ਼ਰਸ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਇਸੇ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਨੇ ਇਕ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ’ਚ ਦੱਸਿਆ ਗਿਆ ਹੈ ਕਿ ਗਾਹਕਾਂ ਨੂੰ ਆਨਲਾਈਨ ਬੈਂਕਿੰਗ ਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਚੂਨਾ ਨਾ ਲੱਗ ਸਕੇ। 

ਨਾ ਕਰੋ ਇਹ ਗਲਤੀ
- ਕਿਸੇ ਵੀ ਵਿਅਕਤੀ ਨਾਲ ਆਪਣਾ ਅਕਾਊਂਟ ਪਾਸਵਰਡ ਸਾਂਝਾ ਨਾ ਕਰੋ। ਕਿਸੇ ਵੀ ਅਣਜਾਣ ਲਿੰਕ ਜਾਂ ਅਟੈਚਮੈਂਟ ਨੂੰ ਓਪਨ ਨਾ ਕਰੋ।
- ਆਨਲਾਈਨ ਬੈਂਕਿੰਗ ਦੀ ਵਰਤੋਂ ਕਰਨ ਤੋਂ ਬਾਅਦ ਇਸ ਨੂੰ ਲਾਗ-ਇਨ ਹੀ ਨਾ ਛੱਡੋ। ਹਮੇਸ਼ਾ ਲਾਗ-ਆਊਟ ਜ਼ਰੂਰ ਕਰੋ। 
- ਆਪਣੇ ਪਰਸਨਲ ਯੂ.ਐੱਸ.ਬੀ. ਜਾਂ ਹਾਰਡ ਡਿਸਕ ਦੀ ਵਰਤੋਂ ਕਿਸੇ ਦੂਜੇ ਦੇ ਲੈਪਟਾਪ ਜਾਂ ਕੰਪਿਊਟਰ ’ਚ ਨਾ ਕਰੋ। 
- ਸੋਸ਼ਲ ਮੀਡੀਆ ’ਤੇ ਕਦੇ ਵੀ ਆਪਣੀ ਜਨਮ ਤਾਰੀਖ਼, ਪਤਾ, ਫੋਨ ਨੰਬਰ ਵਰਗੀ ਜਾਣਕਾਰੀ ਦਾ ਖੁਲਾਸਾ ਨਾ ਕਰੋ। ਇਸ ਦੀ ਵਰਤੋਂ ਆਨਲਾਈਨ ਫਰਾਡ ਲਈ ਹੋ ਸਕਦੀ ਹੈ। 

ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
- ਆਪਣੇ ਅਕਾਊਂਟ ਦਾ ਪਾਸਵਡ ਹਮੇਸ਼ਾ ਅਜਿਹਾ ਰੱਖੋ ਜੋ ਥੋੜ੍ਹਾ ਔਖਾ ਹੋਵੇ, ਕੋਈ ਵੀ ਇਸ ਦਾ ਜਲਦੀ ਅੰਦਾਜ਼ਾ ਨਾ ਲਗਾ ਸਕੇ। ਇਸ ਨੂੰ ਸਮੇਂ-ਸਮੇਂ ’ਤੇ ਬਦਲਦੇ ਵੀ ਰਹੋ। 
- ਕਿਸੇ ਵੀ ਐਪ ਜਾਂ ਵੈੱਬਸਾਈਟ ਦੀ ਵਰਤੋਂ ਕਰਦੇ ਸਮੇਂ ਪ੍ਰਾਈਵੇਸੀ ਸੈਟਿੰਗਸ ਨੂੰ ਧਿਆਨ ਨਾਲ ਪੜ੍ਹੋ।
- ਧਿਆਨ ਰੱਖੋ ਕਿ ਤੁਹਾਡੇ ਪਰਸਨਲ ਸਿਸਟਮ ਦਾ ਐਕਸੈਸ ਸਿਰਫ ਅਧਿਕਾਰਤ ਲੋਕਾਂ ਕੋਲ ਹੀ ਹੋਵੇ। 
- ਜੇਕਰ ਕਦੇ ਵੀ ਅਕਾਊਂਟ ਹੈਕਿੰਗ ਦਾ ਸ਼ੱਕ ਹੋਵੇ ਤਾਂ ਤੁਰੰਤ ਇਸ ਦੀ ਜਾਣਕਾਰੀ ਸਪੋਰਟ ਟੀਮ ਨੂੰ ਦਿਓ। 
- ਆਪਣੇ ਸਿਸਟਮ ਨੂੰ ਸਮੇਂ-ਸਮੇਂ ’ਤੇ ਅਪਡੇਟ ਕਰਦੇ ਰਹੋ ਅਤੇ ਚੰਗੇ ਐਂਟੀਵਾਇਰਸ ਦੀ ਵਰਤੋਂ ਕਰੋ।


author

Rakesh

Content Editor

Related News