OnePlus Z ਬਜਟ ਸਮਾਰਟਫੋਨ ਜੁਲਾਈ ''ਚ ਹੋਵੇਗਾ ਲਾਂਚ, ਕੰਪਨੀ ਨੇ ਕੀਤੀ ਪੁਸ਼ਟੀ

Tuesday, Jun 23, 2020 - 10:04 PM (IST)

OnePlus Z ਬਜਟ ਸਮਾਰਟਫੋਨ ਜੁਲਾਈ ''ਚ ਹੋਵੇਗਾ ਲਾਂਚ, ਕੰਪਨੀ ਨੇ ਕੀਤੀ ਪੁਸ਼ਟੀ

ਗੈਜੇਟ ਡੈਸਕ—ਵਨਪਲੱਸ ਨੇ ਆਖਿਰਕਾਰ ਨਵੇਂ ਬਜਟ ਸਮਾਰਟਫੋਨ ਦੇ ਲਾਂਚ ਨੂੰ ਲੈ ਕੇ ਪੁਸ਼ਟੀ ਕਰ ਦਿੱਤੀ ਹੈ। ਵਨਪਲੱਸ ਦੇ ਆਉਣ ਵਾਲੇ ਬਜਟ ਹੈਂਡਸੈੱਟ OnePlus Z  ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਖਬਰਾਂ ਆ ਰਹੀਆਂ ਹਨ। ਹੁਣ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ 'ਇਕ ਨਵੇਂ ਕਿਫਾਇਤੀ ਸਮਾਰਟਫੋਨ ਪ੍ਰੋਡਕਟ ਲਾਈਨ' 'ਤੇ ਕੰਮ ਚੱਲ ਰਿਹਾ ਹੈ ਜੋ ਸਭ ਤੋਂ ਪਹਿਲਾਂ ਭਾਰਤ ਅਤੇ ਯੂਰਪ 'ਚ ਲਾਂਚ ਹੋਵੇਗਾ। ਵਨਪਲੱਸ ਦੇ ਕੋ-ਫਾਊਂਡਰ ਅਤੇ ਸੀ.ਈ.ਓ. ਪੀਟ ਲਾਓ ਨੇ ਨਵੇਂ ਡਿਵੈੱਲਪਮੈਂਟ ਦੇ ਬਾਰੇ 'ਚ ਵਨਪਲੱਸ ਦੀ ਕਮਿਊਨਿਟੀ ਸਾਈਟ 'ਤੇ ਇਕ ਫੋਰਮ ਪੋਸਟ ਰਾਹੀਂ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਇੰਸਟਾਗ੍ਰਾਮ 'ਤੇ ਯੂਜ਼ਰਨੇਮ 'OnePlusLiteZThing' ਵਾਲਾ ਅਕਾਊਂਟ ਵੀ ਕੰਪਨੀ ਨੇ ਬਣਾਇਆ ਜਿਸ ਨਾਲ ਜੁਲਾਈ 'ਚ ਲਾਂਚ ਡੇਟ ਦੀ ਪੁਸ਼ਟੀ ਹੁੰਦੀ ਹੈ। ਹਾਲਾਂਕਿ, ਲਾਓ ਨੇ ਇਸ ਰੇਂਜ 'ਚ ਆਉਣ ਵਾਲੇ ਪਹਿਲੇ ਸਮਾਰਟਫੋਨ ਦੇ ਲਾਂਚ ਦੇ ਬਾਰੇ 'ਚ ਜਾਣਕਾਰੀ ਨਹੀਂ ਦਿੱਤੀ। ਜੇਕਰ ਇੰਸਟਾਗ੍ਰਾਮ ਅਕਾਊਂਟ ਅਤੇ ਪਿਛਲੇ ਕਾਫੀ ਸਮੇਂ ਤੋਂ ਆ ਰਹੀਆਂ ਖਬਰਾਂ ਨੂੰ ਦੇਖੀਏ ਤਾਂ ਉਮੀਦ ਹੈ ਕਿ ਨਵਾਂ ਪ੍ਰੋਡਕਟ OnePlus Z ਹੋਵੇਗਾ।

ਨਵੀਂ ਸਮਾਰਟਫੋਨ ਸੀਰੀਜ਼ ਦੇ ਲਾਂਚ ਤੋਂ ਪਹਿਲਾਂ ਚਰਚਾ 'ਚ ਲਿਆਉਣ ਵਾਲੇ ਵਨਪਲੱਸ ਨੇ ਇਕ ਇੰਸਟਾਗ੍ਰਾਮ ਅਕਾਊਂਟ ਬਣਾਇਆ ਹੈ ਜੋ ਅਜੇ ਪ੍ਰਾਈਵੇਟ ਹੈ ਪਰ ਇਸ 'ਤੇ 4 ਪੋਸਟਾਂ ਹਨ। ਇੰਸਟਾਗ੍ਰਾਮ ਅਕਾਊਂਟ 'ਤੇ ਲੇਟੈਸਟ ਪੋਸਟ 'ਚ Morse ਕੋਡ ਹੈ ਜਿਸ ਨੂੰ ਟੈਕਸਟ 'ਚ ਟ੍ਰਾਂਸਲੇਟ ਕਰਨ 'ਤੇ 'ਜੁਲਾਈ' ਹੁੰਦਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਨਵੀਂ ਸਮਾਰਟਫੋਨ ਰੇਂਜ ਦਾ ਪਹਿਲਾਂ ਪ੍ਰੋਡਕਟ ਜੁਲਾਈ 'ਚ ਲਾਂਚ ਹੋਵੇਗਾ। ਅਜਿਹੀਆਂ ਖਬਰਾਂ ਹਨ ਕਿ ਨਵਾਂ ਵਨਪਲੱਸ ਜ਼ੈੱਡ ਸਮਾਰਟਫੋਨ 10 ਜੁਲਾਈ 'ਚ ਲਾਂਚ ਹੋਵੇਗਾ। ਹਾਲਾਂਕਿ, ਅਜੇ ਇਸ ਦੇ ਬਾਰੇ 'ਚ ਕੋਈ ਆਧਿਕਾਰਿਤ ਜਾਣਕਾਰੀ ਨਹੀਂ ਹੈ, ਇਸ ਲਈ ਇਸ 'ਤੇ ਜਾਣਕਾਰੀ 'ਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਕਰਨਾ ਚਾਹੀਦਾ।


author

Karan Kumar

Content Editor

Related News