OnePlus TV ਦੇ ਨਾਲ ਹੁਣ ਮਿਲੇਗਾ ਨਵੇਂ ਡਿਜ਼ਾਈਨ ਦਾ ਰਿਮੋਟ

12/10/2019 11:58:36 AM

ਗੈਜੇਟ ਡੈਸਕ– ਵਨਪਲੱਸ ਟੀਵੀ ਨੂੰ ਲਾਂਚ ਹੋਏ ਅਜੇ ਜ਼ਿਆਦਾ ਸਮਾਂ ਨਹੀਂ ਹੋਇਆ ਪਰ ਕੰਪਨੀ ਨੇ ਇਸ ਵਿਚ ਬਦਲਾਅ ਕਰਨੇ ਸ਼ੁਰੂ ਕਰ ਦਿੱਤੇ ਹਨ। ਤਾਜ਼ਾ ਰਿਪੋਰਟ ਮੁਤਾਬਕ, ਕੰਪਨੀ ਆਪਣੇ Q1 ਸਮਾਰਟ ਟੀਵੀ ਸੀਰੀਜ਼ ਦੇ ਨਾਲ ਜੋ ਰਿਮੋਟ ਦੇ ਰਹੀ ਸੀ ਉਸ ਨੂੰ ਹੁਣ ਬਦਲ ਦਿੱਤਾ ਗਿਆ ਹੈ. ਕੰਪਨੀ ਨੇ ਲਾਂਚ ਤੋਂ ਪਹਿਲਾਂ ਇਸ ਟੀਵੀ ਦੇ ਨਾਲ ਆਉਣ ਵਾਲੇ ਖਾਸ ਰਿਮੋਟ ਦੀ ਝਲਕ ਦਿਖਾਈ ਸੀ। ਇਸ ਵਿਚ ਕਾਫੀ ਘੱਟ ਬਟਨ ਸਨ ਅਤੇ ਵਾਲਿਊਮ ਬਟਨ ਰਿਮੋਟ ਦੇ ਸਾਈਡ ’ਚ ਮੌਜੂਦ ਸਨ। ਇੰਨਾ ਹੀ ਨਹੀਂ, ਇਸ ਰਿਮੋਟ ਦੀ ਇਕ ਹੋਰ ਖਾਸੀਅਤ ਸੀ ਕਿ ਇਹ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਸੁਪੋਰਟ ਕਰਦਾ ਸੀ। ਆਪਣੇ ਆਪ ’ਚ ਇਹ ਰਿਮੋਟ ਕਾਫੀ ਹਾਈਟੈੱਕ ਅਤੇ ਐਡਵਾਂਸ ਫੀਚਰ ਨਾਲ ਲੈਸ ਸੀ ਪਰ ਕੰਪਨੀ ਹੁਣ ਇਸ ਦੀ ਥਾਂ ਨਵੇਂ ਡਿਜ਼ਾਈਨ ਦਾ ਰਿਮੋਟ ਆਫਰ ਕਰ ਰਹੀ ਹੈ। 

ਓਰਿਜਨਲ ਰਿਮੋਟ ’ਚ ਉਪਰਲੇ ਪਾਸੇ ਡਾਇਰੈਕਸ਼ਨਲ ਬਟਨ ਦੇ ਨਾਲ ਸੈਂਟਰ ’ਚ ‘ਸਿਲੈਕਟ’ ਬਟਨ ਦਿੱਤਾ ਗਿਆ ਸੀ। ਇਹ ਰਿਮੋਟ ਡੈਡੀਕੇਟਿਡ ਗੂਗਲ ਅਸਿਸਟੈਂਟ, ਮੈਨਿਊ ਅਤੇ ਦੂਜੇ ਆਪਸ਼ੰਸ ਦੇ ਨਾਲ ਹੀ ਮਾਈਕ੍ਰੋਫੋਨ ਦੇ ਨਾਲ ਆਉਂਦਾ ਸੀ। ਬ੍ਰੈਂਡ ਨਿਊ ਰਿਮੋਟ ’ਚ Oxygen Play, ਹੋਮ ਅਪਲਾਇੰਸ ਨੂੰ ਐਕਸੈਸ ਕਰਨ ਲਈ ਉਹੀ ਪੁਰਾਣੇ ਰਿਮੋਟ ਵਾਲਾ ਬਟਨ ਦਿੱਤਾ ਗਿਆ ਹੈ। ਰਿਮੋਟ ’ਚ ਓਰਿਜਨਲ ਰਿਮੋਟ ਵਾਲਾ ਹੀ ਬੈਕ ਬਟਨ, ਹੋਮ ਬਟਨ ਅਤੇ ਗੂਗਲ ਅਸਿਸਟੈਂਟ ਬਟਨ ਮਿਲਦਾ ਹੈ। 

PunjabKesari

ਦਿੱਤੇ ਗਏ ਹਨ ਡੈਡੀਕੇਟਿਡ ਬਟਨਸ
ਬਦਲਾਅ ਦੀ ਗੱਲ ਕਰੀਏ ਤਾਂ ਨਵੇਂ ਰਿਮੋਟ ’ਚ ਵਾਲਿਊਮ ਬਟਨ ਸਾਈਡ ਦੀ ਬਜਾਏ ਉਪਰਲੇ ਪਾਸੇ ਦਿੱਤਾ ਗਿਆ ਹੈ। ਇਨਪੁਟ ਸੋਰਸ ਸਿਲੈਕਟ ਕਰਨ ਲਈ ਵੀ ਡੈਡੀਕੇਟਿਡ ਬਨ ਮੌਜੂਦ ਹਨ। ਬਟਨਸ ਦੀ ਪਲੇਸਮੈਂਟ ਨੂੰ ਚੇਂਜ ਕਰਨ ਦੇ ਨਾਲ ਹੀ ਨਵੇਂ ਰਿਮੋਟ ’ਚ ਕਲਰ ਨੂੰ ਵੀ ਬਲੈਕ ਕਰ ਦਿੱਤਾ ਗਿਆ ਹੈ। ਇਸ ਰਿਮੋਟ ਦਾ ਸਾਈਜ਼ 171x48x28mm ਹੈ ਜੋ ਪੁਰਾਣੇ ਰਿਮੋਟ ਤੋਂ ਥੋੜ੍ਹਾ ਜ਼ਿਆਦਾ ਹੈ। ਇਹ ਰਿਮੋਟ ਵਨਪਲੱਸ ਟੀਵੀ Q1 ਸੀਰੀਜ਼ ਦੇ ਟੀਵੀ ਨੂੰ ਸੁਪੋਰਟ ਕਰਦਾ ਹੈ ਅਤੇ ਇਸ ਦਾ ਭਾਰ 113.8 ਗ੍ਰਾਮ ਹੈ। 


Related News