ਮੇਡ ਇਨ ਇੰਡੀਆ ਸਮਾਰਟ TV ਲਿਆਏਗੀ OnePlus, ਕੀਮਤ ਹੋ ਸਕਦੀ ਹੈ ਘੱਟ

10/01/2019 11:16:02 AM

ਗੈਜੇਟ ਡੈਸਕ– ਪ੍ਰੀਮੀਅਮ ਸਮਾਰਟਫੋਨ ਮੇਕਰ ਕੰਪਨੀ ਵਨਪਲੱਸ ਨੇ ਹਾਲ ਹੀ ’ਚ ਭਾਰਤ ’ਚ 55 ਇੰਚ ਦੇ ਦੋ ਟੀਵੀ ਲਾਂਚ ਕੀਤੇ ਹਨ। ਵਨਪਲੱਸ ਮੌਜਦਾ ਸਮੇਂ ’ਚ ਆਪਣੇ ਸਮਾਰਟ ਟੀਵੀ ਚੀਨ ’ਚ ਮੈਨਿਊਫੈਕਚਰ ਕਰਦੀ ਹੈ। ਹੁਣ ਕੰਪਨੀ ਜਲਦੀ ਹੀ ਭਾਰਤ ’ਚ ਸਮਾਰਟ ਟੀਵੀ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਭਾਰਤ ’ਚ ਟੀਵੀ ਮੈਨਿਊਫੈਕਚਰ ਹੋਣ ਤੋਂ ਬਾਅਦ ਉਨ੍ਹਾਂ ਦੀ ਕੀਮਤ ’ਚ ਵੀ ਕਮੀ ਆਏਗੀ। ਵਨਪਲੱਸ ਮੇਡ ਇਨ ਇੰਡੀਆ ਟੀਵੀ ਕਦੋਂ ਤਕ ਲਿਆਏਗੀ ਇਸ ਬਾਰੇ ਕੋਈ ਅਧਿਕਾਰਤ ਤਰੀਕ ਅਜੇ ਤਕ ਸਾਹਮਣੇ ਨਹੀਂ ਆਈ। ਮੀਡੀਆ ਰਿਪੋਰਟਾਂ ਮੁਤਾਬਕ, ਕੰਪਨੀ ਭਾਰਤ ’ਚ ਦਲਦੀ ਹੀ ਮੇਡ ਇਨ ਇੰਡੀਆ ਟੀਵੀ ਲਿਆਏਗੀ। 

ਵਨਪਲੱਸ ਨੇ ਆਪਣੇ ਟੀਵੀ ਦੇ ਦੋ ਮਾਡਲ ਲਾਂਚ ਕੀਤੇ ਹਨ। ਪਹਿਲੇ ਵਨਪਲੱਸ ਟੀਵੀ Q1 ਦੀ ਕੀਮਤ 69,900 ਰੁਪਏ ਅਤੇ ਦੂਜੇ ਪ੍ਰੋ ਮਾਡਲ ਵਨਪਲੱਸ ਟੀਵੀ Q1 ਪ੍ਰੋ ਦੀ ਕੀਮਤ 99,900 ਰੁਪਏ ਰੱਖੀ ਗਈ ਹੈ। ਵਨਪਲੱਸ ਨੇ ਇਹ ਟੀਵੀ ਸਭ ਤੋਂ ਪਹਿਲਾਂ ਭਾਰਤ ’ਚ ਲਾਂਚ ਕੀਤਾ ਹੈ ਅਤੇ ਇਸ ਨੂੰ ਗਲੋਬਲੀ ਬਾਅਦ ’ਚ ਲਾਂਚ ਕੀਤਾ ਜਾਵੇਗਾ। ਇਸ ਟੀਵੀ ਦੀ ਵਿਕਰੀ 28 ਸਤੰਬਰ ਤੋਂ ਐਮਾਜ਼ਾਨ ’ਤੇ ਸ਼ੁਰੂ ਹੋ ਗਈ ਹੈ। 


Related News