OnePlus ਨੇ ਘੱਟ ਕੀਤੇ ਆਪਣੇ ਸਾਰੇ ਸਮਾਰਟਫੋਨਸ ਦੇ ਮੁੱਲ

Thursday, May 26, 2016 - 02:00 PM (IST)

OnePlus ਨੇ ਘੱਟ ਕੀਤੇ ਆਪਣੇ ਸਾਰੇ ਸਮਾਰਟਫੋਨਸ ਦੇ ਮੁੱਲ
ਜਲੰਧਰ: ਸਮਾਰਟਫੋਨ ਨਿਰਮਾਤਾ ਕੰਪਨੀ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ ਲਾਂਚ ਹੋਣ ਤੋਂ ਪਹਿਲਾਂ ਹੀ ਵਨਪਲਸ 2,  OnePlus One ਅਤੇ ਵਨਪਲਸ ਐਕਸ ਸਮਾਰਟਫੋਨ ਦੀਆਂ ਕੀਮਤਾਂ ''ਚ ਕਟੌਤੀ ਕਰ ਦਿੱਤੀ ਹੈ।  ਕੰਪਨੀ ਦੁਆਰਾ ਆਪਣੇ ਇਸ ਨਵੇਂ ਸਮਾਰਟਫੋਨ ਵਨਪਲਸ 3 ਨੂੰ ਇਕ ਵੱਡੇ ਈਵੈਂਟ ''ਚ ਵਰਚੂਅਲ ਸਪੇਸ ਸਟੇਸ਼ਨ ''ਚ ਲਾਂਚ ਕੀਤਾ ਜਾਵੇਗਾ। ਵਨਪਲਸ 2 ਦੇ 64GB ਵੇਰਿਅੰਟ ਦੀ ਕੀਮਤ ਹੁਣ 299 ਡਾਲਰ, ਵਨਪਲਸ ਵਨ ਦੀ 249 ਡਾਲਰ ਅਤੇ ਵਨਪਲਸ ਐਕਸ ਆਨਿਕਸ ਵੇਰਿਅੰਟ ਦੀ ਕੀਮਤ ਸਭ ਤੋਂ ਘੱਟ 199 ਡਾਲਰ ਹੈ।
 
OnePlus 2  ਦੇ 64gb ਵੇਰਿਅੰਟ ਨੂੰ 289 ਡਾਲਰ, ਵਨਪਲਸ ਇਨ 64gb ਵੇਰਿਅੰਟ ਨੂੰ 349 ਡਾਲਰ ਅਤੇ ਵਨਪਲਸ ਐਕਸ ਨੂੰ 249 ਡਾਲਰ ਦੀ ਕੀਮਤ ''ਤੇ ਲਾਂਚ ਕੀਤਾ ਗਿਆ ਸੀ। ਦੋਨਾਂ ਹੀ ਹੈਂਡਸੈੱਟ ਨਵੀਂ ਕੀਮਤ ''ਚ ਕੰਪਨੀ ਦੀ ਗਲੋਬਲ ਵੈੱਬਸਾਈਟ OnePlus.net ''ਤੇ ਉਪਲੱਬਧ ਹਨ। ਫਿਲਹਾਲ ਭਾਰਤੀ ਯੂਜ਼ਰ ਨੂੰ ਇਸ ਕਟੌਤੀ ਦਾ ਫਾਇਦਾ ਸਿੱਧੇ ਤੌਰ ''ਤੇ ਨਹੀਂ ਮਿਲ ਪਾਵੇਗਾ। ਉਮੀਦ ਹੈ ਕਿ ਹੈਂਡਸੈੱਟ ਨਵੀਂ ਕੀਮਤ ''ਚ ਅਮੈਜ਼ਾਨ ਇੰਡੀਆ ਦੀ ਸਾਈਟ ''ਤੇ ਛੇਤੀ ਉਪਲੱਬਧ ਹੋਣਗੇ। ਫਿਲਹਾਲ ਭਾਰਤ ''ਚ ਵਨਪਲਸ 2 ਦਾ 64gb ਵੇਰਿਅੰਟ 22,999 ਰੁਪਏ ਅਤੇ 16gb ਵੇਰਿਅੰਟ 18,999 ਰੁਪਏ ''ਚ ਮਿਲ ਰਿਹਾ ਹੈ। ਵਨਪਲਸ ਵਨ 64gb ਵੇਰਿਅੰਟ 18,999 ਰੁਪਏ ''ਚ ਉਪਲੱਬਧ ਹੈ ਜਦ ਕਿ ਵਨਪਲਸ ਐਕਸ 16gbਦੀ ਕੀਮਤ 14,999 ਰੁਪਏ ਹੈ।
 
ਤੁਹਾਨੂੰ ਦੱਸ ਦੇ ਕਿ ਵਨਪਲਸ 14 ਜੂਨ ਨੂੰ ਆਪਣਾ ਅਗਲਾ ਸਮਾਰਟਫੋਨ ਵਨਪਲਸ 3 ਲਾਂਚ ਕਰ ਸਕਦੀ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਲਾਂਚ ਈਵੈਂਟ ਦੀ ਸਟ੍ਰੀਮਿੰਗ ਇਕ ਵਰਚੂਅਲ ਸਪੇਸ ਸਟੇਸ਼ਨ ਦੇ ਜ਼ਰੀਏ ਕੀਤੀ ਜਾਵੇਗੀ ਅਤੇ ਇਸ ਦੇ ਲਈ 30,000 ਲੂਪ ਵੀ. ਆਰ ਹੈੱਡਸੈੱਟ ਫ੍ਰੀ ਦਿੱਤੇ ਜਾਣਗੇ। ਕੰਪਨੀ ਦਾ ਦਾਅਵਾ ਹੈ ਕਿ ਇਸ ਈਵੈਂਟ ਨੂੰ ਬਿਨਾਂ ਹੈੱਡਸੈੱਟ ਦੇ ਵੀ ਵੇਖਿਆ ਜਾ ਸਕੇਗਾ।
 
 
ਜਾਣਕਾਰੀ  ਦੇ ਮੁਤਾਬਿਕ ਵਨਪਲਸ 3 ਸਮਾਰਟਫੋਨ ''ਚ (1080x1920 ਪਿਕਸਲ) ਰੈਜ਼ੋਲਿਊਸ਼ਨ ਵਾਲੇ 5.5 ਇੰਚ ਸਕ੍ਰੀਨ ਅਤੇ ਸਨੈਪਡ੍ਰੈਗਨ 820 ਪ੍ਰੋਸੈਸਰ ਨਾਲ ਆਉਣ ਦੀਆਂ ਖਬਰਾਂ ਹਨ। ਇਸ ਫੋਨ ''ਚ 16 MP ਦੀ ਰਿਅਰ ਅਤੇ 8 MP ਦਾ ਫ੍ਰੰਟ ਕੈਮਰਾ ਹੋ ਸਕਦਾ ਹੈ। ਫੋਨ ਨੂੰ 4gb ਰੈਮ/32gb ਸਟੋਰੇਜ ਅਤੇ 6gb ਰੈਮ/64gb ਸਟੋਰੇਜ ਵੇਰਿਅੰਟ ''ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਫੋਨ ''ਚ 3000MAh ਜਾਂ 3500 mAh ਬੈਟਰੀ ਹੋ ਸਕਦੀ ਹੈ।

Related News