OnePlus ਯੂਜ਼ਰਜ਼ ਲਈ ਚੰਗੀ ਖਬਰ, ਕੰਪਨੀ ਮੁਫ਼ਤ ਬਦਲੇਗੀ ਇਨ੍ਹਾਂ ਫੋਨਾਂ ਦੀ ਸਕਰੀਨ

Wednesday, Jul 31, 2024 - 07:47 PM (IST)

OnePlus ਯੂਜ਼ਰਜ਼ ਲਈ ਚੰਗੀ ਖਬਰ, ਕੰਪਨੀ ਮੁਫ਼ਤ ਬਦਲੇਗੀ ਇਨ੍ਹਾਂ ਫੋਨਾਂ ਦੀ ਸਕਰੀਨ

ਗੈਜੇਟ ਡੈਸਕ- ਵਨਪਲੱਸ ਯੂਜ਼ਰਜ਼ ਲਈ ਚੰਗੀ ਖਬਰ ਹੈ। ਕੰਪਨੀ ਨੇ ਚੁਣੇ ਹੋਏ ਸਮਾਰਟਫੋਨ ਯੂਜ਼ਰਜ਼ ਲਈ ਖ਼ਾਸ ਆਫਰ ਜਾਰੀ ਕੀਤਾ ਹੈ। ਇਸ ਆਫਰ ਤਹਿਤ ਗਰੀਨ ਲਾਈਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੰਪਨੀ ਮੁਫ਼ਤ 'ਚ ਸਕਰੀਨ ਰਿਪਲੇਸਮੈਂਟ ਦੇ ਰਹੀ ਹੈ। ਭਾਰਤ 'ਚ ਵਨਪਲੱਸ ਦੇ ਫੋਨਾਂ ਦੇ ਨਾਲ ਗਰੀਨ ਲਾਈਨ ਦੀ ਸਮੱਸਿਆ ਕਾਫੀ ਜ਼ਿਆਦਾ ਦੇਖਣ ਨੂੰ ਮਿਲੀ ਹੈ। 

ਇਹ ਸਮੱਸਿਆ OnePlus 8T, OnePlus 8 Pro, OnePlus 9 ਅਤੇ OnePlus 9R ਸਮਾਰਟਫੋਨ 'ਚ ਦੇਖਣ ਨੂੰ ਮਿਲੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਕੰਪਨੀ ਪ੍ਰਭਾਵਿਤ ਹੋਏ ਫੋਨਾਂ ਦੀ ਡਿਸਪਲੇਅ 'ਤੇ ਲਾਈਫਟਾਈਮ ਵਾਰੰਟੀ ਆਫਰ ਕਰ ਰਹੀ ਹੈ। ਹੁਣ ਕੰਪਨੀ ਨਵਾਂ ਆਫਰ ਲੈ ਕੇ ਆਈ ਹੈ। 

OnePlus ਦਾ ਫ੍ਰੀ ਸਕਰੀਨ ਅਪਗ੍ਰੇਡ

ਇਹ ਨਵਾਂ ਆਫਰ OnePlus Red ਕੇਬਲ ਕਲੱਬ ਰਾਇਲਟੀ ਪ੍ਰੋਗਰਾਮ 'ਤੇ ਦੇਖਿਆ ਗਿਆ ਹੈ। ਇਸ ਆਫਰ ਦੇ ਤਹਿਤ OnePlus 8T, OnePlus 8 Pro, OnePlus 9 ਅਤੇ OnePlus 9R ਸਮਾਰਟਫੋਨ ਯੂਜ਼ਰਜ਼ ਮੁਫ਼ਤ ਸਕ੍ਰੀਨ ਰਿਪਲੇਸਮੈਂਟ ਦਾ ਦਾਅਵਾ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਮੁਫ਼ਤ ਸਫਾਈ ਅਤੇ ਰੱਖ-ਰਖਾਅ ਦੀ ਸੇਵਾ ਵੀ ਮਿਲੇਗੀ।

ਹਾਲਾਂਕਿ ਕੰਪਨੀ ਨੇ ਇਸਦੇ ਲਈ ਇੱਕ ਸ਼ਰਤ ਵੀ ਰੱਖੀ ਹੈ। ਮੁਫ਼ਤ ਸਕ੍ਰੀਨ ਬਦਲਣ ਲਈ ਤੁਹਾਡਾ ਫ਼ੋਨ ਖਰਾਬ ਨਹੀਂ ਹੋਣਾ ਚਾਹੀਦਾ। ਨਾਲ ਹੀ, ਫੋਨ ਕਿਸੇ ਵੀ ਥਰਡ ਪਾਰਟੀ ਸਰਵਿਸ ਸੈਂਟਰ 'ਤੇ ਖੋਲ੍ਹਿਆ ਨਾ ਗਿਆ ਹੋਵੇ। ਜੇਕਰ ਤੁਹਾਡਾ ਫ਼ੋਨ ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਦਾ ਹੈ, ਤਾਂ ਤੁਸੀਂ ਮੁਫ਼ਤ ਸਕ੍ਰੀਨ ਬਦਲਣ ਲਈ ਸੰਪਰਕ ਕਰ ਸਕਦੇ ਹੋ।

ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਇਸ ਪ੍ਰੋਗਰਾਮ ਦੇ ਤਹਿਤ ਐਡਵਾਂਸ ਡਿਸਪਲੇ ਪੈਨਲ ਪੇਸ਼ ਕਰ ਰਹੀ ਹੈ। ਨਵੀਂ ਸਕਰੀਨ 'ਚ ਬਿਹਤਰ ਪਰਫਾਰਮੈਂਸ, ਵਾਈਬ੍ਰੈਂਟ ਕਲਰ ਅਤੇ ਮਜਬੂਤ ਹੋਣਗੇ। ਇਹ ਡਿਸਪਲੇ ਉੱਚ ਨਮੀ ਅਤੇ ਉੱਚ ਤਾਪਮਾਨ ਵਾਲੀਆਂ ਥਾਵਾਂ 'ਤੇ ਕੰਮ ਕਰਨ ਲਈ ਤਿਆਰ ਕੀਤੇ ਗਏ ਹਨ।


author

Rakesh

Content Editor

Related News