64MP ਕੈਮਰੇ ਵਾਲੇ OnePlus Nord CE 5G ਦੀ ਸੇਲ ਅੱਜ, ਜਾਣੋ ਕੀਮਤ ਤੇ ਆਫਰ
Wednesday, Jun 16, 2021 - 10:53 AM (IST)
ਗੈਜੇਟ ਡੈਸਕ– ਵਨਪਲੱਸ ਨੋਰਡ ਸੀਰੀਜ਼ ਦੇ ਨਵੇਂ ਸਮਾਰਟਫੋਨ OnePlus Nord CE 5G ਦੀ ਅੱਜ ਯਾਨੀ 16 ਜੂਨ ਨੂੰ ਭਾਰਤ ’ਚ ਪਹਿਲੀ ਓਪਨ ਸੇਲ ਹੈ। OnePlus Nord CE 5G ਨੂੰ ਅੱਜ ਦੁਪਹਿਰ 12 ਵਜੇ ਐਮਾਜ਼ੋਨ ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਖ਼ਰੀਦਿਆ ਜਾ ਸਕੇਗਾ। ਫੋਨ ਹਾਲ ਹੀ ’ਚ ਭਾਰਤ ’ਚ ਤਿੰਨ ਕੰਫੀਗ੍ਰੇਸ਼ਨ ਅਤੇ ਤਿੰਨ ਕਲਰ ਵੇਰੀਐਂਟ ’ਚ ਪੇਸ਼ ਕੀਤਾ ਗਿਆ ਹੈ। ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਤੋਂ ਇਲਾਵਾ ਪੰਚਹੋਲ ਡਿਸਪਲੇਅ ਦਿੱਤੀ ਗਈ ਹੈ।
ਇਹ ਵੀ ਪੜ੍ਹੋ– Airtel ਨੇ ਸ਼ੁਰੂ ਕੀਤਾ 5G ਦਾ ਟਰਾਇਲ, ਸਿਰਫ਼ 1 ਮਿੰਟ ’ਚ ਡਾਊਨਲੋਡ ਹੋਵੇਗੀ 4k ਪੂਰੀ ਫਿਲਮ
OnePlus Nord CE 5G ਦੀ ਕੀਮਤ ਤੇ ਆਫਰ
OnePlus Nord CE 5G ਦੀ ਸ਼ੁਰੂਆਤੀ ਕੀਮਤ 22,999 ਰੁਪਏ ਹੈ। ਇਸ ਕੀਮਤ ’ਚ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਿਲੇਗੀ। ਉਥੇ ਹੀ 8 ਜੀ.ਬੀ. ਰੈਮ ਨਾਲ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 24,999 ਰੁਪਏ ਹੈ। ਫੋਨ ਦੇ ਟਾਪ ਮਾਡਲ ਯਾਨੀ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 27,999 ਰੁਪਏ ਹੈ। ਫੋਨ ਬਲਿਊ ਵਾਇਡ, ਚਾਰਕੋਲ ਇੰਕ ਅਤੇ ਸਿਲਵਰ ਰੇ ਰੰਗ ’ਚ ਐਮਾਜ਼ੋਨ ਇੰਡੀਆ ਅਤੇ ਵਨਪਲੱਸ ਦੇ ਆਨਲਾਈਨ ਸਟੋਰ ’ਤੇ ਮਿਲੇਗਾ।
ਇਹ ਵੀ ਪੜ੍ਹੋ– ਆ ਗਿਆ ਜੀਓ ਫੋਨ ਤੋਂ ਵੀ ਵਧੀਆ 4G ਫੀਚਰ ਫੋਨ, ਇੰਨੀ ਹੈ ਕੀਮਤ
ਆਫਰ ਦੀ ਗੱਲ ਕਰੀਏ ਤਾਂ HDFC ਬੈਂਕ ਕਾਰਡ ਤੋਂ ਭੁਗਤਾਨ ਕਰਨ ’ਤੇ 1,000 ਰੁਪਏ ਦੀ ਛੋਟ ਮਿਲੇਗੀ। ਜੋ ਗਾਹਕ ਸੇਲ ਦੇ 24 ਘੰਟਿਆਂ ਦੇ ਅੰਦਰ ਵਨਪਲੱਸ ਸਟੋਰ ਐਪ ਰਾਹੀਂ ਫੋਨ ਖ਼ਰੀਦਣਗੇ, ਉਨ੍ਹਾਂ ਨੂੰ ਵਨਪਲੱਸ ਵਾਚ ਅਤੇ ਹੋਰ ਪ੍ਰੋਡਕਟਸ ਜਿੱਤਣ ਦਾ ਮੌਕਾ ਮਿਲੇਗਾ। ਵਨਪਲੱਸ ਵੈੱਬਸਾਈਟ ’ਤੇ ਚੁਣੇ ਹੋਏ American Express ਕਾਰਡਸ ’ਤੇ 5 ਫੀਸਦੀ ਤਕ ਦੀ ਛੋਟ ਮਿਲ ਰਹੀ ਹੈ। ਇਸ ਦੇ ਨਾਲ ਐੱਚ.ਡੀ.ਐੱਫ.ਸੀ. ਬੈਂਕ ’ਤੇ ਨੋ-ਕਾਸਟ ਈ.ਐੱਮ.ਆਈ. ਦਿੱਤੀ ਜਾ ਰਹੀ ਹੈ। ਜੀਓ ਦੇ ਨਾਲ 6,000 ਰੁਪਏ ਤਕ ਦੇ ਫਾਇਦੇ ਅਤੇ 500 ਰੁਪਏ ਕੈਸ਼ਬੈਕ ਦਾ ਲਾਭ ਲਿਆ ਜਾ ਸਕੇਗਾ।
ਇਹ ਵੀ ਪੜ੍ਹੋ– ਮਾਰੂਤੀ ਲਿਆ ਰਹੀ ਨਵੀਂ ਅਲਟੋ, ਜਾਣੋ ਕਦੋਂ ਹੋਵੇਗੀ ਲਾਂਚ
OnePlus Nord CE 5G ਦੇ ਫੀਚਰਜ਼
ਫੋਨ ’ਚ ਐਂਡਰਾਇਡ 11 ਆਧਾਰਿਤ OxygenOS 11 ਦਿੱਤਾ ਗਿਆ ਹੈ। ਫੋਨ ’ਚ 6.43 ਇੰਚ ਦੀ ਫੁਲ-ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਡਿਸਪਲੇਅ ਦਾ ਰਿਫ੍ਰੈਸ਼ ਰੇਟ 90Hz ਹੈ। ਫੋਨ ’ਚ ਸਨੈਪਡ੍ਰੈਗਨ 750ਜੀ ਪ੍ਰੋਸੈਸਰ ਦਿੱਤਾ ਗਿਆ ਹੈ ਜਿਸ ਦੇ ਨਾਲ Adreno 619 ਜੀ.ਪੀ.ਯੂ. ਗ੍ਰਾਫਿਕਸ, 12 ਜੀ.ਬੀ. ਤਕ ਰੈਮ ਅਤੇ 256 ਜੀ.ਬੀ. ਤਕ ਸਟੋਰੇਜ ਮਿਲੇਗੀ।
ਇਹ ਵੀ ਪੜ੍ਹੋ– ਜੀਓ ਦੇ 5 ਸ਼ਾਨਦਾਰ ਪਲਾਨ, ਮੁਫ਼ਤ ਕਾਲਿੰਗ ਨਾਲ ਬਿਨਾਂ ਲਿਮਟ ਦੇ ਮਿਲੇਗਾ ਹਾਈ-ਸਪੀਡ ਡਾਟਾ
ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ ਦਾ ਹੈ। ਇਸ ਦੇ ਨਾਲ ਇਲੈਕਟ੍ਰੋਨਿਕ ਇਮੇਜ ਸਟੇਬਿਲਾਈਜੇਸ਼ਨ (ਈ.ਆਈ.ਐੱਸ.) ਹੈ। ਉਥੇ ਹੀ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਹੈ। ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੋਨੋਕ੍ਰੋਮ ਸੈਂਸਰ ਹੈ। ਸੈਲਫ਼ੀ ਲਈ ਇਸ ਫੋਨ ’ਚ 16 ਮੈਗਾਪਿਕਸਲ ਦਾ Sony IMX471 ਸੈਂਸਰ ਦਿੱਤਾ ਗਿਆ ਹੈ, ਫਰੰਟ ਕੈਮਰੇ ’ਚ ਵੀ ਈ.ਆਈ.ਐੱਸ. ਦੀ ਸੁਪੋਰਟ ਮਿਲੇਗੀ। ਫੋਨ ਦੇ ਕੈਮਰੇ ਨਾਲ 4ਕੇ ਵੀਡੀਓ ਰਿਕਾਰਡਿੰਗ ਵੀ ਹੋ ਸਕੇਗੀ।
ਇਹ ਵੀ ਪੜ੍ਹੋ– ਸਾਵਧਾਨ! ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ, ਇਕ SMS ਖਾਲ੍ਹੀ ਕਰ ਦੇਵੇਗਾ ਤੁਹਾਡਾ ਬੈਂਕ ਖਾਤਾ
ਵਨਪਲੱਸ ਦੇ ਇਸ ਨਵੇਂ ਫੋਨ ’ਚ ਕੁਨੈਕਟੀਵਿਟੀ ਲਈ 5ਜੀ, 4ਜੀ ਐੱਲ.ਟੀ.ਈ., ਵਾਈ-ਫਾਈ 802.11 ਏ.ਸੀ., ਬਲੂਟੂਥ ਵੀ5.1, GPS/A-GPS/NaVIC, NFC, USB ਟਾਈਪ-ਸੀ ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ ਹੈ। ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਫੋਨ ’ਚ ਸੁਪਰ ਲਿਨੀਅਰ ਸਪੀਕਰ ਹੈ ਜਿਸ ਦੇ ਨਾਲ ਨੌਇਜ਼ ਕੈਂਸੀਲੇਸ਼ਨ ਦੀ ਸੁਪੋਰਟ ਹੈ। ਇਸ ਵਿਚ 4500mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਨਾਲ ਰੈਪ ਚਾਰਜ 30ਟੀ ਪਲੱਸ ਦੀ ਸੁਪੋਰਟ ਹੈ।