ਪਹਿਲੀ ਵਾਰ OnePlus ’ਚ ਮਿਲੇਗਾ 108MP ਕੈਮਰਾ, ਲਾਂਚ ਤੋਂ ਪਹਿਲਾਂ ਸਾਹਮਣੇ ਆਏ ਫੀਚਰਜ਼

Friday, Nov 11, 2022 - 04:22 PM (IST)

ਪਹਿਲੀ ਵਾਰ OnePlus ’ਚ ਮਿਲੇਗਾ 108MP ਕੈਮਰਾ, ਲਾਂਚ ਤੋਂ ਪਹਿਲਾਂ ਸਾਹਮਣੇ ਆਏ ਫੀਚਰਜ਼

ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਵਨਪਲੱਸ ਆਪਣੀ ਕਿਫਾਇਤੀ ਨੋਰਡ ਸੀਰੀਜ਼ ਤਹਿਤ OnePlus Nord CE 3 5G ਨੂੰ ਜਲਦ ਲਾਂਚ ਕਰਨ ਵਾਲਾ ਹੈ। ਇਸ ਫੋਨ ਨੂੰ OnePlus Nord CE 2 ਦੇ ਅਪਗ੍ਰੇਡ ਦੇ ਤੌਰ ’ਤੇ ਲਾਂਚ ਕੀਤਾ ਜਾਵੇਗਾ। ਨਵੇਂ ਫੋਨ ਨੂੰ ਅਗਲੇ ਸਾਲ ਦੀ ਸ਼ੁਰੂਆਤ ’ਚ ਪੇਸ਼ ਕੀਤਾ ਜਾ ਸਕਦਾ ਹੈ। ਹਾਲਾਂਕਿ, ਫੋਨ ਦੀ ਲਾਂਚਿੰਗ ਤੋਂ ਪਹਿਲਾਂ ਇਸਦੇ ਫੀਚਰਜ਼ ਅਤੇ ਕੈਮਰਾ ਸੈਂਸਰ ਦਾ ਖੁਲਾਸਾ ਹੋ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਫੋਨ ਨੂੰ 108 ਮੈਗਾਪਿਕਸਲ ਪ੍ਰਾਈਮਰੀ ਕੈਮਰੇ ਨਾਲ ਲੈਸ ਕੀਤਾ ਜਾਵੇਗਾ। ਉੱਥੇ ਹੀ ਇਸ ਫੋਨ ’ਚ 16 ਮੈਗਾਪਿਕਸਲ ਦਾ ਸੈਲਪੀ ਕੈਮਰਾ ਮਿਲੇਗਾ। ਦੱਸ ਦੇਈਏ ਕਿ ਵਨਪਲੱਸ ਆਪਣੀ ਨੋਰਡ ਸੀਰੀਜ਼ ਤਹਿਤ ਬਜਟ ਵਾਲੇ ਫੋਨ ਨੂੰ ਲਾਂਚ ਕਰਦਾ ਹੈ। 

OnePlus Nord CE 3 5G ਦੇ ਸੰਭਾਵਿਤ ਫੀਚਰਜ਼
OnePlus Nord CE 3 5G ਨੂੰ ਲੈ ਕੇ ਕੰਪਨੀ ਵੱਲੋਂ ਕੋਈ ਜਾਣਕਾਰੀ ਨਹੀਂ ਆਈ। ਇਸ ਫੋਨ ਦੇ ਫੀਚਰਜ਼ ਦਾ ਖੁਲਾਸਾ ਟਿਪਸਟਰ OnLeaks ਨੇ ਕੀਤਾ ਹੈ। ਲੀਕਸ ਮੁਤਾਬਕ, ਫੋਨ ਨੂੰ ਸਨੈਪਡ੍ਰੈਗਨ 695 SoC ਦੇ ਨਾਲ ਪੇਸ਼ ਕੀਤਾ ਜਾਵੇਗਾ। ਇਸ ਪ੍ਰੋਸੈਸਰ ਨੂੰ Nord CE 2 Lite 5G ’ਚ ਵੀ ਇਸਤੇਮਾਲ ਕੀਤਾ ਗਿਆ ਸੀ।

OnePlus Nord CE 3 5G ’ਚ 6.7 ਇੰਚ ਦੀ ਫੁਲ ਐੱਚ.ਡੀ. ਪਲੱਸ IPS LCD ਡਿਸਪਲੇਅ ਮਿਲੇਗੀ, ਜੋ 120Hz ਰਿਫ੍ਰੈਸ਼ ਰੇਟ ਦੇ ਨਾਲ ਆਏਗੀ। ਯਾਨੀ ਫੋਨ ਦੇ ਨਾਲ ਨੋਰਡ ਸੀ.ਈ. 2 ਤੋਂ ਵੱਡੇ ਡਿਸਪਲੇਅ ਮਿਲੇਗੀ, ਇਸ ਫੋਨ ’ਚ 6.43 ਇੰਚ ਦੀ ਡਿਸਪਲੇਅ ਮਿਲੇਗੀ। ਫੋਨ ’ਚ 12 ਜੀ.ਬੀ. ਤਕ ਰੈਮ ਦੇ ਨਾਲ 256 ਜੀ.ਬੀ. ਤਕ ਸਟੋਰੇਜ ਦਾ ਸਪੋਰਟ ਮਿਲੇਗਾ। 

OnePlus Nord CE 3 5G ਦੇ ਨਾਲ ਟ੍ਰਿਪਰ ਰੀਅਰ ਕੈਮਰਾ ਸੈੱਟਅਪ ਮਿਲੇਗਾ, ਜਿਸ ਵਿਚ 108 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਮਿਲੇਗਾ। ਉੱਥੇ ਹੀ ਫੋਨ ਦੇ ਨਾਲ 2 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਦਿੱਤਾ ਜਾ ਸਕਦਾ ਹੈ। ਫੋਨ ਦੇ ਨਾਲ ਸੈਲਫੀ ਅਤੇ ਵੀਡੀਓ ਕਾਲਿੰਗ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ।

ਫੋਨ ’ਚ 5,000mAh ਦੀ ਬੈਟਰੀ ਮਿਲੇਗੀ, ਜੋ 67 ਵਾਟ ਫਾਸਟ ਚਾਰਜਿੰਗ ਦੇ ਨਾਲ ਆਏਗੀ। ਫੋਨ ’ਚ ਸਕਿਓਰਿਟੀ ਲਈ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਾ ਸਪੋਰਟ ਮਿਲੇਗਾ। 


author

Rakesh

Content Editor

Related News