OnePlus ਦੇ ਸਭ ਤੋਂ ਸਸਤੇ TWS ਈਅਰਬਡਸ ਦੀ ਸੇਲ, ਮਿਲ ਰਿਹੈ ਇੰਨਾ ਡਿਸਕਾਊਂਟ

05/10/2022 2:34:47 PM

ਗੈਜੇਟ ਡੈਸਕ– ਵਨਪਲੱਸ ਨੋਰਡ ਬਡਸ ਭਾਰਤ ’ਚ ਵਿਕਰੀ ਲਈ ਉਪਲੱਬਧ ਹੈ। ਬ੍ਰਾਂਡ ਨੇ ਇਸਨੂੰ ਹਾਲ ਹੀ ’ਚ OnePlus 10R ਅਤੇ OnePlus Nord CE 2 Lite 5G ਸਮਾਰਟਫੋਨ ਦੇ ਨਾਲ ਲਾਂਚ ਕੀਤਾ ਸੀ। ਦੋਵੇਂ ਹੀ ਸਮਾਰਟਫੋਨ ਪਹਿਲਾਂ ਹੀ ਵਿਕਰੀ ਲਈ ਉਪਲੱਬਧ ਹੋ ਚੁੱਕੇ ਹਨ।

ਵਨਪਲੱਸ ਨੋਰਡ ਬਡਸ ਬ੍ਰਾਂਡ ਦਾ ਕਿਫਾਇਤੀ TWS ਆਪਸ਼ਨ ਹੈ, ਜੋ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਦੇ ਨਾਲ ਫਲਿਪਕਾਰਟ ਅਤੇ ਐਮਾਜ਼ੋਨ ’ਤੇ ਵੀ ਉਪਲੱਬਧ ਹੈ। ਗਾਹਕ ਇਸਨੂੰ ਦੋ ਰੰਗਾਂ ਕਾਲੇ ਅਤੇ ਚਿੱਟੇ ’ਚ ਖਰੀਦ ਸਕਦੇ ਹਨ। ਆਓ ਜਾਣਦੇ ਹਾਂ ਇਸਦੀ ਕੀਮਤ ਅਤੇ ਖੂਬੀਆਂ...

OnePlus Nord Buds ਦੀ ਕੀਮਤ
ਵਨਪਲੱਸ ਦੇ ਇਸ ਹੈਂਡਸੈੱਟ ਨੂੰ ਤੁਸੀਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ, ਵਨਪਲੱਸ ਸਟੋਰ ਐਪ, ਐਮਾਜ਼ੋਨ ਅਤੇ ਫਲਿਪਕਾਰਟ ਤੋਂ ਖਰੀਦ ਸਕਦੇ ਹਨ। ਤੁਸੀਂ ਇਸਨੂੰ ਆਫਲਾਈਨ ਸਟੋਰ ਤੋਂ ਵੀ ਖਰੀਦ ਸਕਦੇ ਹੋ। ਇਸਦੀ ਸੇਲ ਅੱਜ ਯਾਨੀ 10 ਮਈ ਤੋਂ ਸ਼ੁਰੂ ਹੋਈ ਹੈ। ਡਿਵਾਈਸ ਦੀ ਕੀਮਤ 2,999 ਰੁਪਏ ਹੈ ਪਰ ਸ਼ੁਰੂਆਤੀ ਸੇਲ ’ਚ ਇਹ 2,799 ਰੁਪਏ ਦੀ ਕੀਮਤ ’ਚ ਮਿਲ ਰਿਹਾ ਹੈ।

ਇਹ ਕੰਪਨੀ ਦਾ ਪਹਿਲਾ TWS ਈਅਰਬਡਸ ਹੈ ਜੋ ਨੋਰਡ ਬ੍ਰਾਂਡਿੰਗ ਦੇ ਨਾਲ ਆਉਂਦਾ ਹੈ। ਕੰਪਨੀ ਇਸਤੋਂ ਇਲਾਵਾ ਵਨਪਲੱਸ ਬਡਸ ਪ੍ਰੋ ਅਤੇ ਵਨਪਲੱਸ ਬਡਸ ਜ਼ੈੱਡ2 TWS ਵੇਚਰੀ ਹੈ ਜੋ 9,990 ਰੁਪਏ ਅਤੇ 4,990 ਰੁਪਏ ਦੀ ਕੀਮਤ ’ਚ ਆਉਂਦੇ ਹਨ। ਜੇਕਰ ਤੁਸੀਂ ਐਮਾਜ਼ੋਨ ਤੋਂ ਨੋਰਡ ਬਡਸ ਖਰੀਦਦੇ ਹੋ ਤਾਂ ਇਸ ’ਤੇ ਬੈਂਕ ਡਿਸਕਾਊਂਡ ਵੀ ਮਿਲ ਰਿਹਾ ਹੈ।

OnePlus Nord Buds ਦੀਆਂ ਖੂਬੀਆਂ
ਵਨਪਲੱਸ ਨੋਰਡ ਬਡਸ ’ਚ ਤੁਹਾਨੂੰ 12.4mm ਦਾ ਡਾਇਨਾਮਿਕ ਆਡੀਓ ਡ੍ਰਾਈਵਰ ਮਿਲੇਗਾ ਜੋ ਦਮਦਾਰ ਬੇਸ ਅਤੇ ਸ਼ਾਰਪ ਟ੍ਰੇਬਲ ਆਪਰ ਕਰਦਾ ਹੈ। ਇਨ੍ਹਾਂ ਬਡਸ ’ਚ ਡਾਲਬੀ ਐਟਮਨ ਦਾ ਸਪੋਰਟ ਮਿਲਦਾ ਹੈ। ਇਸ ਵਿਚ ਤੁਸੀਂ 3ਡੀ ਸਾਊਂਡ ਇਫੈਕਟ ਦਾ ਵੀ ਮਜ਼ਾ ਲੈ ਸਕਣਗੇ। ਹਾਲਾਂਕਿ, ਬਜਟ ਰੇਂਜ ਦੇ ਇਨ੍ਹਾਂ ਬਡਸ ’ਚ AN ਜਾਂ ਐਕਟਿਵ ਨੌਇਜ਼ ਕੈਂਸਲੇਸ਼ਨ ਨਹੀਂ ਮਿਲਦਾ।

ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਬਿਹਤਰੀਨ ਆਡੀਓ ਅਨੁਭਵ ਮਿਲਦਾ ਹੈ। ਬ੍ਰਾਂਡ ਦੀ ਮੰਨੀਏ ਤਾਂ ਇਨ੍ਹਾਂ ਈਅਰਡਬਸ ’ਚ ਏ.ਆਈ. ਬੇਸਡ ਨੌਇਜ਼ ਰਿਡਕਸ਼ਨ ਐਲਗੋਰਿਦਮ ਦਿੱਤਾ ਗਿਆ ਹੈ, ਜਿਸ ਨਾਲ ਯੂਜ਼ਰਸ ਨੂੰ ਕਲੀਅਲ ਆਡੀਓ ਮਿਲੇਗੀ। ਇਸ ਵਿਚ ਚਾਰ ਮਾਈਕ੍ਰੋਫੋਨਜ਼ ਦਿੱਤੇ ਗਏ ਹਨ ਅਤੇ ਇਹ ਬਲੂਟੁੱਥ 5.2 ਸਪੋਰਟ ਨਾਲ ਆਉਂਦਾ ਹੈ।

ਇਸ ਡਿਵਾਈਸ ਨੂੰ ਐਂਡਰਾਇਡ ਫੋਨ ਅਤੇ ਆਈਫੋਨ ਦੋਵਾਂ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਵਨਪਲੱਸ ਯੂਜ਼ਰਸ ਨੂੰ ਬ੍ਰਾਂਡ ਦੀ ਫਾਸਟ ਪੇਅਰ ਤਕਨਾਲੋਜੀ ਦਾ ਫਾਇਦਾ ਮਿਲੇਗਾ, ਜਿਸਦੀ ਮਦਦ ਨਾਲ ਇਨ੍ਹਾਂ ਬਡਸ ਨੂੰ ਤੇਜ਼ੀ ਨਾਲ ਆਪਣੇ ਫੋਨ ਨਾਲ ਕੁਨੈਕਟ ਕਰ ਸਕਣਗੇ। ਕੰਪਨੀ ਦੀ ਮੰਨੀਏ ਤਾਂ ਇਸਵਿਚ 30 ਘੰਟਿਆਂ ਤਕ ਦਾ ਪਲੇਅਬੈਕ ਟਾਈਮ ਮਿਲਦਾ ਹੈ।


Rakesh

Content Editor

Related News