ਵਨਪਲੱਸ ਨੇ ਭਾਰਤ ''ਚ ਲਾਂਚ ਕੀਤੇ 3 ਨਵੇਂ Smart TV, ਜਾਣੋ ਕੀਮਤ

07/03/2020 1:20:47 AM

ਗੈਜੇਟ ਡੈਸਕ—ਵਨਪਲੱਸ ਨੇ ਭਾਰਤ 'ਚ ਤਿੰਨ ਨਵੇਂ ਸਮਾਰਟ ਟੀ.ਵੀ. ਲਾਂਚ ਕੀਤੇ ਹਨ। ਕੰਪਨੀ ਆਪਣੇ ਸਸਤੇ ਸਮਾਰਟ ਟੀ.ਵੀ. ਨਾਲ ਭਾਰਤ 'ਚ ਸ਼ਾਓਮੀ ਅਤੇ ਰੀਅਲਮੀ ਨੂੰ ਸਖਤ ਟੱਕਰ ਦੇ ਸਕਦੀ ਹੈ।

PunjabKesari

ਵੇਰੀਐਂਟ ਦੀ ਕੀਮਤ
OnePlus TV U1 55  ਇੰਚ ਦੀ ਕੀਮਤ 49,999 ਰੁਪਏ
OnePlus TV Y-Series ਇੰਚ ਦੀ ਕੀਮਤ 12,999 ਰੁਪਏ
OnePlus TV 4-Series  ਇੰਚ ਦੀ ਕੀਮਤ 22,999 ਰੁਪਏ

OnePlus TV 55 UI1 'ਚ OnePlus Cinamatic Display ਹੈ ਅਤੇ ਇਸ ਦਾ ਰੈਜੋਲਿਉਸ਼ਨ 4ਕੇ ਹੈ। ਇਸ 'ਚ 90% DCI P3  ਦਿੱਤਾ ਗਿਆ ਹੈ ਅਤੇ ਕੰਪਨੀ ਨੇ Gamma Engine ਵੀ ਯੂਜ਼ ਕੀਤਾ ਹੈ। ਇਹ ਟੀ.ਵੀ. ਡਾਲਬੀ ਵਿਜ਼ਨ ਸਰਟੀਫਾਈਡ ਹੈ। ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ 'ਚ ਘਟੋ-ਘੱਟ ਬੇਜ਼ਲਸ ਯੂਜ਼ ਕੀਤੇ ਗਏ ਹਨ। ਤਿੰਨਾਂ ਵੇਰੀਐਂਟਸ ਦਾ ਡਿਜ਼ਾਈਨ ਇਕੋ ਜਿਹਾ ਹੀ ਹੈ। ਵਨਪਲੱਸ ਨੇ ਕਿਹਾ ਕਿ ਬਿਹਤਰ ਆਡੀਓ ਐਕਸਪੀਰੀਅੰਸ ਲਈ ਕੰਪਨੀ ਨੇ ਇਸ 'ਚ 30ਵਾਟ ਦੇ ਹਾਈ ਕੁਆਲਿਟੀ ਸਪੀਕਰਸ ਦੀ ਵਰਤੋਂ ਕੀਤੀ ਹੈ। 2 ਫੁਲ ਰੇਂਜ ਸਪੀਕਰਸ ਦਿੱਤੇ ਗਏ ਹਨ ਅਤੇ 2 ਟਵੀਟਰਸ ਵੀ ਹਨ।

PunjabKesari

ਵਨਪਲੱਸ ਦੇ ਨਵੇਂ ਟੀ.ਵੀ. ਰੇਂਜ 'ਚ HDR 10, HDR 10+  ਅਤੇ HLG ਦਾ ਸਪੋਰਟ ਦਿੱਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਇਸ 'ਚ ਗਾਮਾ ਇੰਜਣ ਦਿੱਤਾ ਗਿਆ ਹੈ। ਇਸ ਨਾਲ ਏਨਿਮੀਸ਼ਨ ਸਮੂਦ ਹੋਣਗੇ, ਨਾਇਜ਼ ਘੱਟ ਹੋਵੇਗੀ, ਕਲਰ ਸਪੇਸ ਮੈਪਿੰਗ ਹੋਵੇਗੀ ਅਤੇ ਡਾਇਨੈਮਿਕ ਕਾਨਟ੍ਰਾਸਟ ਮਿਲ ਸਕੇਗਾ। ਸਾਫਟਵੇਅਰ ਫਰੰਟ 'ਤੇ ਇਸ 'ਚ ਐਂਡ੍ਰਾਇਡ ਟੀ.ਵੀ. ਬੇਸਡ ਕੰਪਨੀ ਦਾ ਕਸਟਮ ਟੀ.ਵੀ. ਆਪਰੇਟਿੰਗ ਸਿਸਟਮ ਮਿਲੇਗਾ। ਇਸ 'ਚ ਵਨ ਪਲੱਸ ਦੇ ਕਈ ਫੀਚਰਸ ਦਿੱਤੇ ਗਏ ਹਨ।

PunjabKesari

ਇਨ੍ਹਾਂ 'ਚ ਡਾਟਾ ਸੇਵਰ ਪਲੱਸ ਵੀ ਹੈ ਜਿਥੋਂ ਤੁਸੀਂ ਡਾਟਾ ਲਿਮਿਟ ਸੈੱਟ ਕਰ ਸਕਦੇ ਹੋ। ਭਾਵ ਦਿਨ ਭਾਰ 'ਚ ਕਿੰਨਾ ਡਾਟਾ ਦੀ ਵਰਤੋਂ ਕਰਨਾ ਚਾਹੁੰਦੇ ਹੋ ਇਹ ਵੀ ਤੁਸੀਂ ਸੈਟ ਕਰ ਸਕਦੇ ਹੋ।ਟਾਪ ਮਾਡਲ ਤੋਂ ਇਲਾਵਾ ਜੋ ਦੂਜੇ ਸਮਾਰਟ ਟੀ.ਵੀ. ਹਨ ਉਨ੍ਹਾਂ ਦੇ ਫੀਚਰਸ ਲਗਭਗ ਇਕੋ ਜਿਹੇ ਹਨ ਪਰ ਤਿੰਨੋਂ ਵੱਖ-ਵੱਖ ਰੈਜੋਲਿਉਸ਼ਨ 'ਚ ਆਉਂਦੇ ਹਨ। 55 ਇੰਚ ਸਮਾਰਟ ਟੀ.ਵੀ. 4ਕੇ ਹੈ ਜਦਕਿ 43 ਇੰਚ ਵਾਲਾ ਵੇਰੀਐਂਟ ਫੁਲ ਐੱਚ.ਡੀ. ਹੈ। 32 ਇੰਚ ਦਾ ਵੇਰੀਐਂਟ ਜੋ ਸਭ ਤੋਂ ਸਸਤਾ ਹੈ ਉਹ ਐੱਚ.ਡੀ. ਹੈ ਅਤੇ ਇਸ ਦਾ ਰੈਜੋਲਿਉਸ਼ਨ 1366X768 ਹੈ।


Karan Kumar

Content Editor

Related News