ਭਾਰਤ ’ਚ ਜਲਦ ਲਾਂਚ ਹੋਵੇਗਾ OnePlus ਦਾ ਇਹ ਨਵਾਂ ਸਮਾਰਟਫੋਨ, ਇੰਨੀ ਹੋ ਸਕਦੀ ਹੈ ਕੀਮਤ

Monday, Nov 22, 2021 - 02:08 PM (IST)

ਭਾਰਤ ’ਚ ਜਲਦ ਲਾਂਚ ਹੋਵੇਗਾ OnePlus ਦਾ ਇਹ ਨਵਾਂ ਸਮਾਰਟਫੋਨ, ਇੰਨੀ ਹੋ ਸਕਦੀ ਹੈ ਕੀਮਤ

ਗੈਜੇਟ ਡੈਸਕ– ਵਨਪਲੱਸ ਜਲਦ ਹੀ ਆਪਣੇ ਨਵੇਂ ਸਮਾਰਟਫੋਨ OnePlus 9RT ਨੂੰ ਲਾਂਚ ਕਰਨ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਚੀਨ ਤੋਂ ਇਲਾਵਾ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਵੀ ਉਤਾਰਿਆ ਜਾਵੇਗਾ। ਇਸ ਦੀ ਕੀਮਤ 23 ਹਜ਼ਾਰ ਰੁਪਏ ਤੋਂ 34 ਹਜ਼ਾਰ ਰੁਪਏ ਦੇ ਵਿਚਕਾਰ ਹੋਵੇਗੀ। ਇਸ ਫੋਨ ’ਚ ਕੰਪਨੀ ਸਨੈਪਡ੍ਰੈਗਨ 888 ਪ੍ਰੋਸੈਸਰ ਦੇਣ ਵਾਲੀ ਹੈ। ਇਸ ਤੋਂ ਇਲਾਵਾ ਇਸ ਵਿਚ 50 ਮੈਗਾਪਿਕਸਲ ਦਾ ਮੇਨ ਰੀਅਰ ਕੈਮਰਾ ਮਿਲੇਗਾ। ਇਸ ਨੂੰ ਇਸੇ ਮਹੀਨੇ ਲਾਂਚ ਕਨਰ ਦੀ ਉਮੀਦ ਕੀਤੀ ਜਾ ਰਹੀ ਹੈ। 

OnePlus 9RT ਦੇ ਸੰਭਾਵਿਤ ਫੀਚਰਜ਼

ਡਿਸਪਲੇਅ    - 6.55-ਇੰਚ ਦੀ ਫੁਲ-ਐੱਚ.ਡੀ., ਰਿਫ੍ਰੈਸ਼ ਰੇਟ 120Hz
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 888
ਰੈਮ    - 6GB
ਸਟੋਰੇਜ    - 128GB
ਓ.ਐੱਸ.    - ਐਂਡਰਾਇਡ 11
ਰੀਅਰ ਕੈਮਰਾ    - 50MP (ਪ੍ਰਾਈਮਰੀ) + 16MP (ਅਲਟਰਾ ਵਾਈਡ ਐਂਗਲ ਲੈੱਨਜ਼) + 2MP (ਬੀ ਐਂਡ ਡਬਲਯੂ ਸੈਂਸਰ)
ਫਰੰਟ ਕੈਮਰਾ    - 16MP
ਬੈਟਰੀ    - 4,500mAh (65W ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ    - ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਪੋਰਟ


author

Rakesh

Content Editor

Related News