ਵਨਪਲੱਸ 6 ਲਈ ਰਿਲੀਜ਼ ਹੋਈ ਆਕਸੀਜਨ ਓ ਐੱਸ ਓਪਨ ਬੀਟਾ 9 ਅਪਡੇਟ

Wednesday, Dec 19, 2018 - 01:47 PM (IST)

ਵਨਪਲੱਸ 6 ਲਈ ਰਿਲੀਜ਼ ਹੋਈ ਆਕਸੀਜਨ ਓ ਐੱਸ ਓਪਨ ਬੀਟਾ 9 ਅਪਡੇਟ

ਗੈਜੇਟ ਡੈਸਕ- OnePlus ਨੇ ਵਨਪਲੱਸ 6 ਲਈ Open Beta ਵਰਜਨ 9 ਲਾਂਚ ਕੀਤਾ ਹੈ। ਕੰਪਨੀ ਨੇ ਇਸ ਅਪਡੇਟ 'ਚ ਕੁਝ ਛੋਟੇ-ਛੋਟੇ ਬਦਲਾਅ ਕੀਤੇ ਹਨ। ਹਾਲਾਂਕਿ ਇਹ ਸਾਰੇ ਫੀਚਰਸ ਫਿਲਹਾਲ ਫਾਈਨਲ ਨਹੀਂ ਹੋਣਗੇ। ਅਜਿਹਾ ਹੋ ਸਕਦਾ ਹੈ ਕਿ ਬਗ ਜਾਂ ਅਨਸਟੇਬੀਲਿਟੀ ਦੇ ਕਾਰਨ ਫਾਈਨਲ ਸਟੇਬਲ ਵਰਜਨ 'ਚ ਆਉਂਦੇ-ਆਉਂਦੇ ਕੰਪਨੀ ਇਨ੍ਹਾਂ ਨੂੰ ਹਟਾ ਦੇਵੇ। ਕੰਪਨੀ ਨੇ ਇਸ ਅਪਡੇਟ ਦੀ ਐਲਾਨ ਆਪਣੇ ਆਫਿਸ਼ੀਅਲ ਵਨਪਲੱਸ ਫੋਰਮ 'ਚ ਕੀਤੀ ਹੈ।

ਵਨਪਲੱਸ ਦੇ ਸਟਾਫ ਮੈਂਬਰ Manu J, ਜੋ ਗਲੋਬਲ ਪ੍ਰੋਡਕਟ ਤੇ ਆਪਰੇਸ਼ਨ ਵੀ ਸੰਭਾਲਦੇ ਹਨ, ਉਨ੍ਹਾਂ ਨੇ ਇਸ ਅਪਡੇਟ 'ਚ ਮਿਲਣ ਵਾਲੇ ਬਦਲਾਵਾਂ ਦਾ ਇਕ ਚੇਂਜਲਾਗ ਸ਼ੇਅਰ ਕੀਤਾ ਹੈ। ਚੇਂਜਲਾਗ ਦੇ ਮੁਤਾਬਕ ਓਪਨ Beta 9 'ਚ ਕੰਪਨੀ ਨੇ ਸਮਾਰਟਫੋਨ ਲਈ ਦਸੰਬਰ 2018 ਸਕਿਓਰਿਟੀ ਪੈਚ ਦਿੱਤਾ ਹੈ।PunjabKesari
ਇਸ ਤੋਂ ਇਲਾਵਾ ਕੰਪਨੀ ਨੇ ਫੋਨ ਐਪ 'ਚ ਵੀ ਬਦਲਾਅ ਕੀਤਾ ਹੈ। ਨਾਲ ਹੀ ਯੂਜ਼ਰਸ ਲਈ Call History ਸੈਕਸ਼ਨ ਨੂੰ ਵੀ ਜੋੜਿਆ ਹੈ। ਇਸ ਤੋਂ ਯੂਜ਼ਰਸ ਚੈੱਕ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਪਹਿਲਾਂ ਉਸ ਨੰਬਰ ਤੋਂ ਕਾਲ ਆਈ ਹੈ ਜਾਂ ਨਹੀਂ। ਇਸ ਤੋਂ ਇਲਾਵਾ ਕੰਪਨੀ ਨੇ ਅਪਡੇਟ 'ਚ ਕਈ ਸੁਧਾਰ ਦੇ ਨਾਲ ਇੰਟਰਫੇਸ 'ਚ ਵੀ ਬਦਲਾਅ ਕੀਤੇ ਹਨ।

ਅਖੀਰ 'ਚ ਵਨਪਲੱਸ ਨੇ ਆਪਣੇ ਡਾਟਾ ਮਾਇਗ੍ਰੇਸ਼ਨ ਟੂਲ ਵਨਪਲੱਸ ਸਵਿੱਚ ਐਪ 'ਚ ਵੀ ਸੁਧਾਰ ਕੀਤਾ ਹੈ। ਚੇਂਜਲਾਗ ਦੇ ਮੁਤਾਬਕ ਵਨਪਲੱਸ ਸਵਿੱਚ ਐਪ 'ਚ ਹੁਣ ਯੂਜ਼ਰਸ iPhone ਤੋਂ ਵੀ ਡਾਟਾ ਮਾਇਗ੍ਰੇਟ ਕਰ ਸਕਦੇ ਹਨ। ਕੰਪਨੀ ਨੇ Open Beta ਟੈਸਟਰਸ ਨੂੰ ਵਾਰਨਿੰਗ ਵੀ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ Beta ਵਰਜਨ ਹੋਣ ਦੀ ਵਜ੍ਹਾ ਨਾਲ ਅਜਿਹਾ ਹੋ ਸਕਦਾ ਹੈ ਕਿ ਇਹ ਵਰਜਨ ਸਟੇਬਲ ਨਾ ਹੋਵੇ।


Related News