ਕੰਪਨੀ ਨੇ ਦੱਸਿਆ OnePlus 5 ''ਚ 911 ਐਮਰਜੈਂਸੀ ਨੰਬਰ ''ਤੇ ਕਾਲਿੰਗ ਸਮੱਸਿਆ ਦਾ ਕਾਰਨ

Wednesday, Jul 26, 2017 - 01:48 PM (IST)

ਕੰਪਨੀ ਨੇ ਦੱਸਿਆ OnePlus 5 ''ਚ 911 ਐਮਰਜੈਂਸੀ ਨੰਬਰ ''ਤੇ ਕਾਲਿੰਗ ਸਮੱਸਿਆ ਦਾ ਕਾਰਨ

ਜਲੰਧਰ- ਪਿਛਲੇ ਦਿਨੀਂ OnePlus 5 ਬਾਰੇ ਇਕ ਰਿਪੋਰਟ ਸਾਹਮਣੇ ਆਈ ਸੀ ਜਿਸ ਵਿਚ ਇਕ ਯੂਜ਼ਰ ਦੁਆਰਾ 911 ਐਮਰਜੈਂਸੀ ਨੰਬਰ 'ਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਬਗ ਕਾਰਨ ਉਹ ਇਸ ਵਿਚ ਅਸਰਮਥ ਰਿਹਾ। ਰਿਪੋਰਟ 'ਚ ਦੱਸਿਆ ਗਿਆ ਕਿ ਜਦੋਂ ਯੂਜ਼ਰ ਨੇ ਇਕ ਇਮਾਰਤ 'ਚ ਅੱਗ ਲੱਗਣ ਦੀ ਰਿਪੋਰਟ ਕਰਨ ਲਈ ਐਮਰਜੈਂਸੀ ਨੰਬਰ 'ਤੇ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਨਪਲੱਸ 5 ਰੀਬੂਟ ਹੋ ਗਿਆ। ਉਨ੍ਹਾਂ ਨੇ ਦੋ ਵਾਰ ਕੋਸ਼ਿਸ਼ ਕੀਤੀ ਅਤੇ ਦੋਵਾਂ ਵਾਰ ਫੋਨ ਰੀਬੂਟ ਹੋਇਆ। ਕਿਸੇ ਵੀ ਯੂਜ਼ਰ ਲਈ ਇਹ ਇਕ ਵੱਡਾ ਬਗ ਹੈ ਕਿਉਂਕਿ ਐਮਰਜੈਂਸੀ ਦੇ ਸਮੇਂ ਜੇਕਰ ਤੁਹਾਨੂੰ ਫੋਨ ਤੋਂ ਐਮਰਜੈਂਸੀ ਨੰਬਰ ਡਾਇਲ ਕਰਨਾ ਪਵੇ ਤਾਂ ਤੁਸੀਂ ਪਰੇਸ਼ਾਨੀ 'ਚ ਆ ਸਕਦੇ ਹੋ। ਹਾਲਾਂਕਿ ਵਨਪਲੱਸ ਨੇ ਸਮੱਸਿਆ ਦੀ ਖਬਰ ਮਿਲਣ ਤੋਂ ਬਾਅਦ ਤੁਰੰਤ ਇਸ ਨੂੰ ਠੀਕ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। 
ਕੰਪਨੀ ਦੁਆਰਾ ਇਸ ਬਗ ਨੂੰ ਠੀਕ ਕਰਨ ਲਈ ਇਕ ਸਾਫਟਵੇਅਰ ਅਪਡੇਟ ਦਾ ਰੋਲਆਊਟ ਕੀਤਾ ਗਿਆ। ਇਸ ਦੌਰਾਨ ਵਨਪਲੱਸ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਅਸੀਂ ਸਾਫਟਵੇਅਰ ਅਪਡੇਟ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਖੇਤਰ ਮੁਤਾਬਕ ਵੱਖ-ਵੱਖ ਸਮੇਂ ਨਾਲ ਰੋਲਆਊਟ ਹੋ ਸਕਦਾ ਹੈ। ਅਸੀਂ ਵਨਪਲੱਸ 5 ਯੂਜ਼ਰਜ਼ ਨੂੰ ਅਪਡੇਟ ਡਾਊਨਲੋਡ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਜੇਕਰ ਯੂਜ਼ਰਜ਼ ਨੂੰ ਅਜੇ ਤੱਕ ਨੋਟੀਫਿਕੇਸ਼ਨ ਨਹੀਂ ਮਿਲਿਆ ਹੈ ਤਾਂ ਅਪਡੇਟ ਚੈਕ ਕਰਨ ਲਈ Settings > System Updates 'ਤੇ ਜਾਣ। ਦੁਰਭਾਗਪੂਰਨ ਇਹ ਇਕ incremental ਅਪਡੇਟ ਸੀ ਅਤੇ ਪਹਿਲੇ ਦਿਨ ਸਿਰਫ ਕੁਝ ਹੀ ਲੋਕਾਂ ਨੂੰ ਇਸ ਦਾ ਅਪਡੇਟ ਮਿਲਿਆ। 
ਇਹ ਹਾਟਫਿਕਸ ਅਪਡੇਟ ਹੁਣ ਤੱਕ ਸਭ ਤੋਂ ਜ਼ਿਆਦਾ ਰਿਹਾ ਹੈ, ਉਥੇ ਹੀ ਹੁਣ ਕੰਪਨੀ ਨੇ ਵਨਪਲੱਸ 5 ਯੂਜ਼ਰਜ਼ ਨਾਲ ਇਸ ਮੁੱਦੇ 'ਤੇ ਗੱਲ ਕਰਨਾ ਸ਼ੁਰੂ ਕਰ ਦਿੱਤਾ ਹੈ। ਨਾਲ ਹੀ 911 ਐਮਰਜੈਂਸੀ ਨੰਬਰ 'ਤੇ ਕਾਲਿੰਗ 'ਚ ਹੋ ਰਹੀ ਸਮੱਸਿਆ ਬਾਰੇ ਕੰਪਨੀ ਦੁਆਰਾ ਜਾਣਕਾਰੀ ਦਿੱਤੀ ਗਈ ਕਿ ਆਖਰ ਇਸ ਦੇ ਪਿੱਛੇ ਕੀ ਕਾਰਨ ਹੈ। 
ਕੰਪਨੀ ਦਾ ਕਹਿਣਾ ਹੈ ਕਿ ਇਹ ਮੁੱਦਾ ਮਾਡਲ ਮੈਮਰੀ ਇਸਤੇਮਾਲ ਦੇ ਮੁੱਦੇ ਨਾਲ ਸੰਬੰਧਿਤ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਬਗ ਕੁਝ ਗਾਹਕਾਂ ਲਈ 'random occurrence' ਮਤਲਬ ਇਕ ਵੱਡੀ ਘਟਨਾ ਹੈ ਜੋ ਕਿ ਵੀ.ਓ.ਐੱਲ.ਟੀ.ਈ. ਨੈੱਟਵਰਕ 'ਤੇ ਸਨ ਅਤੇ ਰੀਬੂਟ ਸਿਰਫ ਉਦੋਂ ਹੀ ਹੋਇਆ ਹੈ ਜਦੋਂ ਐਮਰਜੈਂਸੀ ਕਾਲ ਦੌਰਾਨ OTDOA ਪ੍ਰੋਟੋਕਾਲ ਸ਼ੁਰੂ ਹੋ ਗਿਆ ਸੀ। ਵਨਪਲੱਸ ਇਸ ਸਮੱਸਿਆ ਨਾਲ ਨਜਿੱਠਣ ਲਈ ਸਿੱਧੇ ਕੁਆਲਕਾਮ ਨਾਲ ਮਿਲ ਕੇ ਕੰਮ ਕਰ ਰਹੀ ਹੈ ਕਿਉਂਕਿ ਇਹ ਸਮੱਸਿਆ ਮਾਡਲ ਨਾਲ ਸੰਬੰਧਿਤ ਸੀ। 
ਵਨਪਲੱਸ 5 ਯੂਜ਼ਰਜ਼ ਨੂੰ ਪਹਿਲੀ ਵਾਰ ਕਿਸੇ ਸਮੱਸਿਆ ਦਾ ਸਾਹਮਣੇ ਨਹੀਂ ਕਰਨਾ ਪਿਆ ਹੈ ਸਗੋਂ ਇਸ ਤੋਂ ਪਹਿਲਾਂ ਵੀ ਫੋਨ 'ਚ ਕੁਝ ਸਮੱਸਿਆਵਾਂ ਦੇਖੀਆਂ ਗਈਆਂ ਹਨ। ਇਨ੍ਹਾਂ 'ਚੋਂ ਇਕ ਸਮੱਸਿਆ ਸੀ ਕਿ ਸਮਾਰਟਫੋਨ 'ਚ ਡਿਸਪਲੇ 'ਤੇ ਸਕਰੋਲ ਕਰਨ ਕਾਰਨ ਜੈਲੀ ਇਫੈੱਕਟ ਹੋ ਰਿਹਾ ਸੀ। ਇਕ ਹੋਰ ਉਦਾਹਰਣ 'ਚ, ਯੂਜ਼ਰਜ਼ ਨੂੰ ਵਨਪਲੱਸ 5 ਦੇ ਨਾਲ ਆਡੀਓ ਰਿਕਾਰਡ ਕਰਦੇ ਸਮੇਂ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਲੈਂਡਸਕੇਪ ਮੋਡ 'ਚ ਅਯੋਜਿਤ ਹੋਣ 'ਤੇ ਹੈਂਡਸੈੱਟ ਸਟੀਰੀਓ 'ਚ ਆਡੀਓ ਰਿਕਾਰਡ ਕੀਤਾ ਗਿਆ ਸੀ ਪਰ ਜਦੋਂ ਪੋਟਰੇਟ ਮੋਡ 'ਚ ਰੱਖਿਆ ਜਾਂਦਾ ਹੈ ਤਾਂ ਸਟੀਰੀਓ ਰਿਕਾਰਡਿੰਗ ਰਿਵਰਸ ਹੋ ਜਾਂਦੀ ਹੈ।


Related News