ਦਮਦਾਰ ਫੀਚਰਜ਼ ਨਾਲ ਲਾਂਚ ਹੋਇਆ OnePlus Ace Racing ਐਡੀਸ਼ਨ, ਜਾਣੋ ਕੀਮਤ

Wednesday, May 18, 2022 - 11:36 AM (IST)

ਗੈਜੇਟ ਡੈਸਕ– ਵਨਪਲੱਸ ਨੇ OnePlus Ace Racing ਐਡੀਸ਼ਨ ਨੂੰ ਲਾਂਚ ਕਰ ਦਿੱਤਾ ਹੈ। ਇਹ OnePlus Ace ਸੀਰੀਜ਼ ਦਾ ਨਵਾਂ ਮੈਂਬਰ ਹੈ। OnePlus Ace ਨੂੰ ਪਿਛਲੇ ਮਹੀਨੇ ਚੀਨ ’ਚ ਲਾਂਚ ਕੀਤਾ ਗਿਆ ਸੀ ਅਤੇ ਬਾਅਦ ’ਚ ਉਸਨੂੰ OnePlus 10R ਦੇ ਨਾਂ ਨਾਲ ਭਾਰਤੀ ਬਾਜ਼ਾਰ ’ਚ ਪੇਸ਼ ਕੀਤਾ ਗਿਆ ਹੈ। OnePlus Ace Racing ਐਡੀਸ਼ਨ ’ਚ ਕਸਟਮ ਮੀਡੀਆਟੈੱਕ ਡਾਈਮੈਂਸਿਟੀ 8100-Max ਪ੍ਰੋਸੈਸਰ ਦੇ ਨਾਲ 12 ਜੀ.ਬੀ. ਤਕ ਰੈਮ ਅਤੇ 120Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਹੈ। ਫੋਨ ’ਚ ਤਿੰਨ ਰੀਅਰ ਕੈਮਰੇ ਦਿੱਤੇ ਗਏ ਹਨ।

OnePlus Ace Racing ਐਡੀਸ਼ਨ ਦੀ ਕੀਮਤ
OnePlus Ace Racing ਐਡੀਸ਼ਨ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦੀ ਕੀਮਤ 1,999 ਚੀਨੀ ਯੁਆਨ (ਕਰੀਬ 23,000 ਰੁਪਏ) ਹੈ, ਉਥੇ ਹੀ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 2,199 ਯੁਆਨ (ਕਰੀਬ 25,300 ਰੁਪਏ) ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 2,499 ਯੁਆਨ (ਕਰੀਬ 28,800 ਰੁਪਏ) ਰੱਖੀ ਗਈ ਹੈ। ਫੋਨ ਦੀ ਵਿਕਰੀ ਚੀਨ ’ਚ 31 ਮਈ ਤੋਂ ਸ਼ੁਰੂ ਹੋਵੇਗੀ। ਗਲੋਬਲ ਬਾਜ਼ਾਰ ’ਚ ਇਸ ਫੋਨ ਦੀ ਲਾਂਚਿੰਗ ਦੀ ਫਿਲਹਾਲ ਕੋਈ ਖਬਰ ਨਹੀਂ ਹੈ।

OnePlus Ace Racing ਐਡੀਸ਼ਨ ਦੇ ਫੀਚਰਜ਼
OnePlus Ace Racing ਐਡੀਸ਼ਨ ’ਚ ਐਂਡਰਾਇਡ 12 ਦੇ ਨਾਲ ਕਲਰ ਓ.ਐੱਸ. 12.1 ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ 6.59 ਇੰਚ ਦੀ ਫੁਲ ਐੱਚ.ਡੀ. ਪਲੱਸ LTPS LCD ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 120Hz ਹੈ। ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 8100-Max ਪ੍ਰੋਸੈਸਰ ਹੈ ਜਿਸਨੂੰ ਮੋਡੀਫਾਈ ਕੀਤਾ ਗਿਆ ਹੈ। ਇਸ ਵਿਚ 12 ਜੀ.ਬੀ. ਤਕ LPDDR5 ਰੈਮ ਦੇ ਨਾਲ 256 ਜੀ.ਬੀ. ਤਕ ਦੀ ਸਟੋਰੇਜ ਹੈ।

ਵਨਪਲੱਸ ਦੇ ਇਸ ਫੋਨ ’ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ ਦਾ ਹੈ। ਉੱਥੇ ਹੀ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਵਾਲਾ ਹੈ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਹੈ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।

ਕੁਨੈਕਟੀਵਿਟੀ ਲਈ ਫੋਨ ’ਚ 5G, 4G LTE, Wi-Fi 6, ਬਲੂਟੁੱਥ v5.3, GPS/A-GPS, NFC, USB ਟਾਈਪ-ਸੀ ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ ਹੈ। ਇਸ ਵਿਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਵੀ ਹੈ। ਫੋਨ ’ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 67 ਵਾਟ ਦੀ ਸੁਪਰ ਫਲੈਸ਼ ਫਾਸਟ ਚਾਰਜਿੰਗ ਦਾ ਸਪੋਰਟ ਹੈ।


Rakesh

Content Editor

Related News