ਵਨਪਲੱਸ ਦੇ ਨਵੇਂ ਫੋਨ ’ਚ ਹੋਵੇਗਾ 108MP Hasselblad ਕੈਮਰਾ, ਸਤੰਬਰ ਤਕ ਹੋ ਸਕਦੈ ਲਾਂਚ

Monday, Jul 05, 2021 - 12:47 PM (IST)

ਵਨਪਲੱਸ ਦੇ ਨਵੇਂ ਫੋਨ ’ਚ ਹੋਵੇਗਾ 108MP Hasselblad ਕੈਮਰਾ, ਸਤੰਬਰ ਤਕ ਹੋ ਸਕਦੈ ਲਾਂਚ

ਗੈਜੇਟ ਡੈਸਕ– ਵਨਪਲੱਸ ਦਾ ਆਉਣ ਵਾਲਾ ਨਵਾਂ ਸਮਾਰਟਫੋਨ ਵਨਪਲੱਸ 9ਟੀ ਪਿਛਲੇ ਮਹੀਨੇ ਤੋਂ ਆਪਣੀ ਲਾਂਚਿੰਗ ਨੂੰ ਲੈ ਕੇ ਚਰਚਾ ’ਚ ਬਣਿਆ ਹੋਇਆ ਹੈ। ਇਸ ਸਮਾਰਟਫੋਨ ਦੀਆਂ ਕਈ ਰਿਪੋਰਟਾਂ ਲੀਕ ਹੋ ਚੁੱਕੀਆਂ ਹਨ, ਜਿਨ੍ਹਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਹ ਡਿਵਾਈਸ ਸੈਮਸੰਗ ਐੱਲ.ਟੀ.ਪੀ.ਓ. ਓ.ਐੱਲ.ਈ.ਡੀ. ਡਿਸਪਲੇਅ ਨਾਲ ਲਾਂਚ ਹੋਵੇਗਾ। ਹੁਣ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਰਾਹੀਂ ਆਉਣ ਵਾਲੇ ਡਿਵਾਈਸ ਦੀ ਲਾਂਚ ਟਾਈਮਲਾਈਨ ਸਮੇਤ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ। 

91ਮੋਬਾਇਲ ਦੀ ਰਿਪੋਰਟ ਮੁਤਾਬਕ, ਅਪਕਮਿੰਗ ਡਿਵਾਈਸ ਵਨਪਲੱਸ 9ਟੀ ਇਸ ਸਾਲ ਦੀ ਤੀਜੀ ਤਿਮਾਹੀ ’ਚ ਲਾਂਚ ਹੋਵੇਗਾ। ਇਸ ਦਾ ਮਤਲਬ ਹੈ ਕਿ ਇਸ ਫੋਨ ਤੋਂ ਸਤੰਬਰ ’ਚ ਪਰਦਾ ਚੁੱਕਿਆ ਜਾ ਸਕਦਾ ਹੈ। ਇਸ ਹੈਂਡਸੈੱਟ ’ਚ 108 ਮੈਗਾਪਿਕਸਲ ਦਾ ਕਵਾਡ ਕੈਮਰਾ ਸੈੱਟਅਪ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜ਼ਿਆਦਾ ਕੁਝ ਜਾਣਕਾਰੀ ਨਹੀਂ ਮਿਲੀ। ਉਥੇ ਹੀ ਕੰਪਨੀ ਵਲੋਂ ਅਜੇ ਤਕ ਇਸ ਸਮਾਰਟਫੋਨ ਦੀ ਲਾਂਚਿੰਗ, ਕੀਮਤ ਜਾਂ ਫਰ ਫੀਚਰ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। 

OnePlus 9T ਦੀ ਸੰਭਾਵਿਤ ਕੀਮਤ
ਵਨਪਲੱਸ 9ਟੀ ਸਮਾਰਟਫੋਨ ਦੀ ਕੀਮਤ ਨੂੰ ਲੈ ਕੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਲੀਕਸ ਦੀ ਮੰਨੀਏ ਤਾਂ ਕੰਪਨੀ ਵਨਪਲੱਸ 9ਟੀ ਸਮਾਰਟਫੋਨ ਦੀ ਕੀਮਤ ਪ੍ਰੀਮੀਅਮ ਰੇਂਜ ’ਚ ਰੱਖੇਗੀ। ਇਹ ਡਿਵਾਈਸ ਸੈਮਸੰਗ, ਸ਼ਾਓਮੀ, ਵੀਵੋ ਅਤੇ ਐਪਲ ਦੇ ਡਿਵਾਈਸਿਜ਼ ਨੂੰ ਟੱਕਰ ਦੇਵੇਗਾ। 


ਵਨਪਲੱਸ 9
ਦੱਸ ਦੇਈਏ ਕਿ ਕੰਪਨੀ ਨੇ ਇਸ ਸਾਲ ਵਨਪਲੱਸ 9 ਨੂੰ ਗਲੋਬਲ ਬਾਜ਼ਾਰ ’ਚ ਉਤਾਰਿਆ ਸੀ। ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 49,999 ਰੁਪਏ ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਵਨਪਲੱਸ 9 ਸਮਾਰਟਫੋਨ ’ਚ 120Hz ਰਿਫ੍ਰੈਸ਼ ਰੇਟ ਵਾਲੀ 6.55 ਇੰਚ ਦੀ ਡਿਸਪਲੇਅ ਹੈ। ਇਹ ਡਿਵਾਈਸ ਐਂਡਰਾਇਡ 11 ਬੇਸਡ ਆਕਸੀਜਨ ਓ.ਐੱਸ. 11 ਆਊਟ ਆਫ ਦਿ ਬਾਕਸ ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। ਇਸ ਤੋਂ ਇਲਾਵਾ ਡਿਵਾਈਸ ’ਚ ਪਾਵਰਫੁਲ ਸਨੈਪਡ੍ਰੈਗਨ 888 ਪ੍ਰੋਸੈਸਰ ਮਿਲੇਗਾ। 

ਕੈਮਰੇ ਦੀ ਗੱਲ ਕਰੀਏ ਤਾਂ ਵਨਪਲੱਸ 9 ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ ਪਹਿਲਾ 48 ਮੈਗਾਪਿਕਸਲ ਦਾ ਸੋਨੀ IMX689 ਸੈਂਸਰ, ਦੂਜਾ 50 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ ਤੀਜਾ 2 ਮੈਗਾਪਿਕਸਲ ਮੋਨੋਕ੍ਰੋਮ ਸੈਂਸਰ ਮੌਜੂਦ ਹੈ। ਜਦਕਿ ਫੋਨ ਦੇ ਫਰੰਟ ’ਚ 16 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 


author

Rakesh

Content Editor

Related News