ਲਾਂਚ ਤੋਂ ਪਹਿਲਾਂ OnePlus 8T ਦੀ ਕੀਮਤ ਲੀਕ, 14 ਅਕਤੂਬਰ ਨੂੰ ਹੋਵੇਗਾ ਲਾਂਚ
Tuesday, Sep 22, 2020 - 12:49 PM (IST)

ਗੈਜੇਟ ਡੈਸਕ- ਵਨਪਲੱਸ 8ਟੀ ਦਾ ਇੰਤਜ਼ਾਰ ਜਲਦ ਖ਼ਤਮ ਹੋਣ ਵਾਲਾ ਹੈ। ਕੰਪਨੀ ਨੇ ਸੋਮਵਾਰ ਨੂੰ ਪੁਸ਼ਟੀ ਕਰ ਦਿੱਤੀ ਹੈ ਕਿ ਵਨਪਲੱਸ 8ਟੀ 14 ਅਕਤੂਬਰ ਨੂੰ ਲਾਂਚ ਹੋਵੇਗਾ। ਫੋਨ ਨੂੰ ਕੰਪਨੀ ਐਮਾਜ਼ੋਨ ਇੰਡੀਆ ਰਾਹੀਂ ਵੇਚੇਗੀ। ਇਸ ਵਿਚਕਾਰ ਲਾਂਚ ਤੋਂ ਪਹਿਲਾਂ ਇਕ ਟਿਪਸਟਰ ਨੇ ਵਨਪਲੱਸ 8ਟੀ ਦੀ ਕੀਮਤ ਨੂੰ ਲੀਕ ਕਰ ਦਿੱਤਾ ਹੈ। ਟਿਪਸਟਰ ਨੇ ਫੋਨ ਦੀ ਯੂਰਪੀ ਬਾਜ਼ਾਰ ਦੀ ਕੀਮਤ ਬਾਰੇ ਜਾਣਕਾਰੀ ਦਿੱਤੀ ਹੈ।
ਇੰਨੀ ਹੋ ਸਕਦੀ ਹੈ ਕੀਮਤ
ਲੀਕ ਰਿਪੋਰਟ ਮੁਤਾਬਕ, ਯੂਰਪ 'ਚ ਵਨਪਲੱਸ 8ਟੀ ਦੇ 8 ਜੀ.ਬੀ. ਰੈਮ+129 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 799 ਯੂਰੋ (ਕਰੀਬ 69,000 ਰੁਪਏ) ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 899 ਯੂਰੋ (ਕਰੀਬ 77,600 ਰੁਪਏ) ਹੋ ਸਕਦੀ ਹੈ।
ਵਨਪਲੱਸ 8ਟੀ 'ਚ ਮਿਲ ਸਕਦੇ ਹਨ ਇਹ ਫੀਚਰਜ਼
ਬੀਤੇ ਦਿਨੀਂ ਆਈ ਰਿਪੋਰਟ ਮੁਤਾਬਕ, ਵਨਪਲੱਸ 8ਟੀ 'ਚ ਪੰਚ-ਹੋਲ ਡਿਜ਼ਾਇਨ ਨਾਲ 6.5 ਇੰਚ ਦੀ S-AMOLED ਡਿਸਪਲੇਅ ਮਿਲੇਗੀ। ਫੁਲ-ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਨਾਲ ਆਉਣ ਵਾਲੀ ਇਸ ਡਿਸਪਲੇਅ 'ਚ 120Hz ਦਾ ਰਿਫ੍ਰੈਸ਼ ਰੇਟ ਮਿਲ ਸਕਦਾ ਹੈ। ਫੋਨ 'ਚ ਕੰਪਨੀ ਸਨੈਪਡ੍ਰੈਗਨ 865 ਪ੍ਰੋਸੈਸਰ ਆਫਰ ਕਰ ਸਕਦੀ ਹੈ। ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਐਂਡਰਾਇਡ 11 'ਤੇ ਬੇਸਡ Oxygen OS 11 ਆਫਰ ਕੀਤਾ ਜਾ ਸਕਦਾ ਹੈ। ਫੋਨ ਦੀ ਬੈਟਰੀ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ 4500mAh ਦੀ ਹੋਵੇਗੀ ਜੋ 65 ਵਾਟ ਦੀ ਫਾਸਟ ਚਾਰਜਿੰਗ ਸੁਪੋਰਟ ਨਾਲ ਆਏਗੀ।
ਫੋਟੋਗ੍ਰਾਫੀ ਲਈ ਫੋਨ 'ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ, ਜਿਸ ਵਿਚ 48 ਮੈਗਾਪਿਕਸਲ ਦੇ ਪ੍ਰਾਈਮਰੀ ਕੈਮਰਾ ਨਾਲ ਇਕ 16 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼, 5 ਮੈਗਾਪਿਕਸਲ ਦਾ ਮੈਕ੍ਰੋ ਸ਼ੂਟਰ ਅਤੇ 2 ਮੈਗਾਪਿਕਸਲ ਦਾ ਡੈਪਥ ਸ਼ੂਟਰ ਮਿਲ ਸਕਦਾ ਹੈ।