...ਤਾਂ ਹੁਣ ਦੂਰ ਹੋਵੇਗੀ OnePlus ਸਮਾਰਟਫੋਨਜ਼ ਦੀ ਸਭ ਤੋਂ ਵੱਡੀ ਖਾਮੀ
Saturday, Feb 29, 2020 - 03:23 PM (IST)
ਗੈਜੇਟ ਡੈਸਕ– ਵਨਪਲੱਸ ਸਮਾਰਟਫੋਨ ਯੂਜ਼ਰਜ਼ ਡਿਵਾਈਸ ’ਚ ਦਿੱਤੀ ਕੈਮਰਾ ਕੁਆਲਿਟੀ ’ਚ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਨ। ਕੈਮਰਾ ਕੁਆਲਿਟੀ ਦੀ ਰੇਟਿੰਗ ਕਰਨ ਵਾਲੀ ਮੰਨੀ-ਪ੍ਰਮੰਨੀ ਫਰੈਂਚ ਕੰਪਨੀ DxOMark ਨੇ ਵਨਪਲੱਸ 7 ਪ੍ਰੋ ਅਤੇ ਵਨਪਲੱਸ 7ਟੀ ਪ੍ਰੋ ਨੂੰ ਰੇਟਿੰਗ ’ਚ 114 ਅੰਕ ਦਿੱਤੇ ਸਨ। ਇਹ ਦੂਜੇ ਪ੍ਰੀਮੀਅਮ ਫਲੈਗਸ਼ਿਪ ਸਮਾਰਟਫੋਨਜ਼ ਜਿਵੇਂ- ਸੈਮਸੰਗ ਗਲੈਕਸੀ ਐੱਸ10 5ਜੀ, ਓਪੋ ਰੇਨੋ 10x ਜ਼ੂਮ, ਹੁਵਾਵੇਈ ਮੈਟ 30 ਪ੍ਰੋ ਅਤੇ ਐਪਲ ਦੇ ਆਈਫੋਨ 11 ਪ੍ਰੋ ਮੈਕਸ ਦੀ ਓਵਰਆਲ ਰੇਟਿੰਗ ਤੋਂ ਪਿੱਛੇ ਹੈ। ਹਾਲਾਂਕਿ, ਹੁਣ ਲੱਗ ਰਿਹਾ ਹੈ ਕਿ ਵਨਪਲੱਸ ਨੇ ਆਪਣੇ ਸਮਾਰਟਫੋਨਜ਼ ਦੀ ਕੈਮਰਾ ਕੁਆਲਿਟੀ ਨੂੰ ਬਿਹਤਰ ਕਰਨ ਦਾ ਫੈਸਲਾ ਕਰ ਲਿਆ ਹੈ।
ਵੀਬੋ ’ਤੇ ਦਿਸਿਆ ਵਨਪਲੱਸ 8 ਪ੍ਰੋ ਦਾ ਕੇਸ
ਖਬਰ ਹੈ ਕਿ ਕੰਪਨੀ ਆਪਣੀ ਨਵੀਂ ਸਮਾਰਟਫੋਨ ਸੀਰੀਜ਼ ਵਨਪਲੱਸ 8 ’ਚ ਬਿਹਤਰ ਕੈਮਰਾ ਦੇਣ ਵਾਲੀ ਹੈ। ਹਾਲ ਹੀ ’ਚ ਇਸ ਸੀਰੀਜ਼ ਤਹਿਤ ਆਉਣ ਵਾਲੇ ਟਾਪ-ਐਂਡ ਫੋਨ ਵਨਪਲੱਸ 8 ਪ੍ਰੋ ਦਾ ਕੇਸ (ਬੈਕ ਕਵਰ) ਆਨਲਾਈਨ ਲੀਕ ਹੋ ਗਿਆ ਹੈ। ਵੀਬੋ ’ਤੇ ਨਜ਼ਰ ਆਏ ਇਸ ਕੇਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਕੰਪਨੀ ਦੇ ਨਵੇਂ ਫਲੈਗਸ਼ਿਪ ਡਿਵਾਈਸ ’ਚ ਇਕ ਵਾਧੂ ਕੈਮਰਾ ਦਿੱਤਾ ਜਾਵੇਗਾ।
ਟਾਈਮ-ਆਫ-ਫਲਾਈਟ ਸੈਂਸਰ ਦਿੱਤੇ ਜਾਣ ਦੀ ਉਮੀਦ
ਵਨਪਲੱਸ 8 ਪ੍ਰੋ ਦਾ ਕੇਸ ਦੇਖ ਕੇ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਫੋਨ ਦਾ ਕੈਮਰਾ ਸੈੱਟਅਪ ਬੈਕ ਪੈਨਲ ਦੇ ਵਿਚਕਾਰ ਹੋਵੇਗਾ। ਇਥੇ ਇਸ ਲਈ ਡੈਡੀਕੇਟਿਡ ਸੈਂਟਰਲ ਕਟਆਊਟ ਦਿੱਤਾ ਗਿਆ ਹੈ। ਇਸ ਵਿਚ ਪ੍ਰਾਈਮਰੀ, ਟੈਲੀਫੋਟੋ ਅਤੇ ਅਲਟਰਾ-ਵਾਈਡ ਐਂਗਲ ਲੈੱਨਜ਼ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ, ਇਸ ਕੇਸ ’ਚ ਇਕ ਸੈਕੇਂਡਰੀ ਹੋਲ ਵੀ ਦਿੱਤਾ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕੰਪਨੀ ਇਸ ਵਿਚ ਟਾਈਮ-ਆਫ-ਫਲਾਈਟ ਸੈਂਸਰ ਦੇ ਸਕਦੀ ਹੈ, ਜੋ ਮੌਜੂਦਾ ਵਨਪਲੱਸ ਸਮਾਰਟਫੋਨਜ਼ ’ਚ ਨਹੀਂ ਦਿੱਤਾ ਗਿਆ।
ਪਿਛਲੇ ਸਾਲ ਆਏ ਲੀਕਸ ’ਚ ਦਿਸਿਆ ਸੀ ToF
ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਵਨਪਲੱਸ 8 ਪ੍ਰੋ ਦੇ ToF ਦੀ ਗੱਲ ਕੀਤੀ ਜਾ ਰਹੀ ਹੈ। ਪਿਛਲੇ ਸਾਲ ਆਏ ਆਨਲੀਕਸ ਅਤੇ 91ਮੋਬਾਇਲਸ ਦੇ ਰੈਂਡਰ ’ਚ ਵੀ ਵਨਪਲੱਸ 8 ਪ੍ਰੋ ’ਚ ਦਿੱਤੇ ਜਾਣ ਵਾਲੇ ਐਡੀਸ਼ਨਲ ਕੈਮਰਾ ਨੂੰ ਦਿਖਾਇਆ ਗਿਆ ਸੀ। ToF ਸੈਂਸਰ ਸਮਾਰਟਫੋਨ ਫੋਟੋਗ੍ਰਾਫੀ ਨੂੰ ਕਾਫੀ ਬਿਹਤਰ ਬਣਾ ਦਿੰਦਾ ਹੈ। ਇਸ ਰਾਹੀਂ ਬੈਕਗ੍ਰਊਂਡ ਨੂੰ ਬਲੱਰ ਕਰਕੇ ਪੋਟਰੇਟ ਮੋਡ ’ਚ ਜ਼ਿਆਦਾ ਕਲੀਅਰ ਫੋਟੋ ਲੈਂਦੇ ਹਨ।
ਬਾਕੀ ਕੈਮਰੇ ਵੀ ਹੋਣਗੇ ਬਿਹਤਰ
ਨਵੇਂ ਟਾਈਮ-ਆਫ-ਫਲਾਈਟ ਸੈਂਸਰ ਤੋਂ ਇਲਾਵਾ ਉਮੀਦ ਕੀਤੀ ਜਾ ਰਹੀ ਹੈ ਕਿ ਫੋਨ ’ਚ ਆਉਣ ਵਾਲੇ ਤਿੰਨਾਂ ਲੈੱਨਜ਼ ਨੂੰ ਵੀ ਸਾਫਟਵੇਅਰ ਰਾਹੀਂ ਸੁਧਾਰਿਆ ਜਾਵੇਗਾ। ਹਾਲਾਂਕਿ, ਵਨਪਲੱਸ 8 ਸੀਰੀਜ਼ ਦੇ ਫੋਨ ਕਿਹੜੇ ਫੀਚਰਜ਼ ਦੇ ਨਾਲ ਆਉਣਗੇ, ਇਸ ਬਾਰੇ ਅਜੇ ਪੱਕੇ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ। ਉਥੇ ਹੀ ਫੋਨ ਬਾਰੇ ਮਸ਼ਹੂਰ ਲੀਕਸਟਰ ਈਸ਼ਾਨ ਅਗਰਵਾਲ ਨੇ ਕਿਹਾ ਹੈ ਕਿ ਇਹ ਮਾਰਚ ਦੇ ਅੰਤ ਜਾਂ ਅਪ੍ਰੈਲ ਦੀ ਸ਼ੁਰੂਆਤ ’ਚ ਆ ਸਕਦਾ ਹੈ।