ਲਾਂਚ ਤੋਂ ਪਹਿਲਾਂ ਸਾਹਮਣੇ ਆਈ OnePlus 8 Pro ਦੀ ਤਸਵੀਰ

Monday, Feb 24, 2020 - 11:32 AM (IST)

ਲਾਂਚ ਤੋਂ ਪਹਿਲਾਂ ਸਾਹਮਣੇ ਆਈ OnePlus 8 Pro ਦੀ ਤਸਵੀਰ

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਜਲਦ ਹੀ ਆਪਣੇ ਨਵੇਂ ਨਵੇਂ ਫਲੈਗਸ਼ਿਪ ਫੋਨ ਵਨਪਲੱਸ 8 ਅਤੇ 8 ਪ੍ਰੋ ਨੂੰ ਲਾਂਚ ਕਰਨ ਵਾਲੀ ਹੈ। ਇਸ ਫੋਨ ਦੀ ਤਸਵੀਰ ਲਾਂਚ ਤੋਂ ਪਹਿਲਾਂ ਲੀਕ ਹੋ ਗਈ ਹੈ। ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਫੋਨ ’ਚ ਵਰਟਿਕਲ ਟ੍ਰਿਪਲ ਰੀਅਰ ਕੈਮਰਾ ਮਡਿਊਲ ਹੋਵੇਗਾ। ਕੁਝ ਦਿਨ ਪਹਿਲਾਂ ਇਕ ਰਿਪੋਰਟ ਸਾਹਮਣੇ ਆਈ ਦਿਲ ਵਿਚ ਦੱਸਿਆ ਗਿਆ ਸੀ ਕਿ ਨਵੀਂ ਵਨਪਲੱਸ 8 ਸੀਰੀਜ਼ ਨੂੰ ਮਾਰਚ ਜਾਂ ਅਪ੍ਰੈਲ ’ਚ ਲਾਂਚ ਕੀਤਾ ਜਾ ਸਕਦਾ ਹੈ। 

ਨਵੇਂ ਕਲਰ ਆਪਸ਼ਨ ’ਚ ਆਉਣ ਦੀ ਉਮੀਦ
ਕੰਪਨੀ ਇਨ੍ਹਾਂ ਦੋਵਾਂ ਹੀ ਸਮਾਰਟਫੋਨਜ਼ ਨੂੰ ਨਵੇਂ ਗ੍ਰੀਨ ਕਲਰ ਆਪਸ਼ਨ ’ਚ ਵੀ ਲਿਆਏਗੀ। ਇਸ ਤੋਂ ਇਲਾਵਾ ਅਨੁਮਾਨ ਹੈ ਕਿ ਕੰਪਨੀ ਇਸ ਦੇ ਸਸਤੇ ਵੇਰੀਐਂਟ ਨੂੰ ਵੀ ਲਾਂਚ ਕਰੇਗੀ ਜਿਸ ਨੂੰ ਵਨਪਲੱਸ 8 ਲਾਈਟ ਦੇ ਨਾਂ ਨਾਲ ਉਤਾਰਿਆ ਜਾ ਸਕਦਾ ਹੈ। 

PunjabKesari

ਫੋਨ ’ਚ ਮਿਲ ਸਕਦੇ ਹਨ ਇਹ ਫੀਚਰਜ਼
ਸੈਲਫੀ ਲਈ ਵਨਪਲੱਸ 8 ਪ੍ਰੋ ’ਚ ਡਿਊਲ ਹੋਲ-ਪੰਚ ਫਰੰਟ ਕੈਮਰਾ ਸੈੱਟਅਪ ਹੋਵੇਗਾ। ਇਸ ਫੋਨ ’ਚ ਕਰਵਡ ਅਮੋਲੇਡ ਪੈਨਲ ਦਿੱਤਾ ਜਾ ਸਕਦਾ ਹੈ। ਕੰਪਨੀ ਵਨਪਲੱਸ 8 ਸੀਰੀਜ਼ ਦਾ ਇਕ ਸਸਤਾ ਵੇਰੀਐਂਟ ਵੀ ਲਾਂਚ ਕਰੇਗੀ। ਹਾਲਾਂਕਿ ਸਸਤੇ ਵੇਰੀਐਂਟ ਦੀ ਲਾਂਚਿੰਗ ਬਾਰੇ ਅਜੇ ਤਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਕੰਪਨੀ ਇਸ ਫੋਨ ਨੂੰ ਵਨਪਲੱਸ 8 ਲਾਈਟ ਨਾਂ ਦੇਵੇਗੀ। ਮਾਹਿਰਾਂ ਦੀ ਮੰਨੀਏ ਤਾਂ ਵਨਪਲੱਸ 8 ਲਾਈਟ ਇਕ ਮਿਡ ਰੇਂਜ ਸਮਾਰਟਫੋਨ ਹੋਵੇਗਾ ਜੋ ਸਨੈਪਡ੍ਰੈਗਨ 855 ਜਾਂ 855+ ਪ੍ਰੋਸੈਸਰ ਦੇ ਨਾਲ ਲਿਆਇਆ ਜਾਵੇਗਾ। 


Related News