OnePlus 7T ਨੂੰ ਮਿਲੀ ਨਵੀਂ ਅਪਡੇਟ, ਫੋਟੋ ਕੁਆਲਿਟੀ ਹੋਵੇਗੀ ਬਿਹਤਰ
Friday, Oct 04, 2019 - 01:56 PM (IST)

ਗੈਜੇਟ ਡੈਸਕ– ਵਨਪਲੱਸ 7ਟੀ ਨੂੰ ਪਿਛਲੇ ਹਫਤੇ ਲਾਂਚ ਕੀਤਾ ਗਿਆ ਸੀ ਅਤੇ ਹੈਂਡਸੈੱਟ ਦੀ ਵਿਕਰੀ 28 ਸਤੰਬਰ ਤੋਂ ਐਮਾਜ਼ੋਨ ਗ੍ਰੇਟ ਇੰਡੀਅਨ ਫੈਸਟਿਵਲ ’ਚ ਸ਼ੁਰੂ ਹੋਈ ਹੈ। ਵਨਪਲੱਸ 7ਟੀ ਨੂੰ ਮਿਲੀ ਨਵੀਂ ਅਪਡੇਟ ਕੁਝ ਬਗ ਫਿਕਸ ਅਤੇ ਪਰਫਾਰਮੈਂਸ ’ਚ ਸੁਧਾਰ ਦੇ ਨਾਲ ਆ ਰਹੀ ਹੈ। ਕੰਪਨੀ ਨੇ ਦੱਸਿਆ ਕਿ ਅਪਡੇਟ ਨੂੰ ਬੈਚ ਬਣਾ ਕੇ ਰੋਲ ਆਊਟ ਕੀਤਾ ਗਿਆ ਹੈ।
ਕੰਪਨੀ ਨੇ ਫਰੋਮ ’ਤੇ ਐਲਾਨ ਕੀਤਾ ਹੈ ਕਿ ਵਨਪਲੱਸ 7ਟੀ ਯੂਜ਼ਰਜ਼ ਲਈ OxygenOS 10.0.3 ਅਪਡੇਟ ਨੂੰ ਜਾਰੀ ਕਰ ਦਿੱਤਾ ਗਿਆ ਹੈ। ਪਿਛਲੇ ਮਹੀਨੇ ਲਾਂਚ ਹੋਏ ਵਨਪਲੱਸ 7ਟੀ ਨੂੰ ਮਿਲੀ ਇਹ ਪਹਿਲੀ ਅਪਡੇਟ ਹੈ। ਚੇਂਜਲਾਗ ਤੋਂ ਇਸ ਗੱਲ ਦਾ ਪਤਾ ਲੱਗਾ ਹੈ ਕਿ ਅਪਡੇਟ ਫੋਟੋ ਕੁਆਲਿਟੀ ’ਚ ਸੁਧਾਰ, ਐਨਹਾਂਸਡ ਕੈਮਰਾ ਸਟੇਬਿਲਿਟੀ ਅਤੇ ਯੂਜ਼ਰ ਐਕਸਪੀਰੀਅੰਸ ਸੁਧਾਰ ਦੇ ਨਾਲ ਆ ਰਹੀ ਹੈ।
ਅਪਡੇਟ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਫੋਨ ਦੀ ਬੈਟਰੀ ਫੁਲ ਚਾਰਜ ਰੱਖੋ ਅਤੇ ਫੋਨ ਵਾਈ-ਫਾਈ ਨਾਲ ਕੁਨੈਕਟ ਹੋਵੇ। ਜੇਕਰ ਤੁਹਾਨੂੰ ਅਪਡੇਟ ਦਾ ਨੋਟੀਫਿਕੇਸ਼ਨ ਨਹੀਂ ਮਿਲਿਆ ਤਾਂ ਤੁਸੀਂ ਸੈਟਿੰਗਸ ’ਚ ਜਾ ਕੇ ਅਪਡੇਟ ਦੀ ਜਾਂਚ ਕਰ ਸਕਦੇ ਹੋ। ਹੈਂਡਸੈੱਟ ਦੀ ਕੀਮਤ 37,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਕੀਮਤ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਫੋਨ ਦੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 39,999 ਰੁਪਏ ਰੱਖੀ ਗਈ ਹੈ।