10 ਅਕਤੂਬਰ ਨੂੰ ਭਾਰਤ ''ਚ ਲਾਂਚ ਹੋ ਸਕਦੈ OnePlus 7T Pro

Saturday, Oct 05, 2019 - 07:02 PM (IST)

10 ਅਕਤੂਬਰ ਨੂੰ ਭਾਰਤ ''ਚ ਲਾਂਚ ਹੋ ਸਕਦੈ OnePlus 7T Pro

ਗੈਜੇਟ ਡੈਸਕ—ਵਨਪਲੱਸ 7ਟੀ ਪ੍ਰੋ ਨੂੰ ਲੰਡਨ 'ਚ 10 ਅਕਤੂਬਰ ਨੂੰ ਲਾਂਚ ਕੀਤਾ ਜਾ ਰਿਹਾ ਹੈ। ਹੁਣ ਐਮਾਜ਼ੋਨ ਇੰਡੀਆ ਪੇਜ਼ 'ਤੇ ਇਸ ਦੇ ਲਈ ਇਕ ਟੀਜ਼ਰ ਪੇਜ਼ ਜਾਰੀ ਕੀਤਾ ਗਿਆ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਇਸ ਸਮਾਰਟਫੋਨ ਨੂੰ 10 ਅਕਤੂਬਰ ਨੂੰ ਹੀ ਭਾਰਤ 'ਚ ਲਾਂਚ ਕੀਤਾ ਜਾਵੇਗਾ। ਨਾਲ ਹੀ ਵਨਪਲੱਸ ਇੰਡੀਆ ਨੇ 10 ਅਕਤੂਬਰ ਦੀ ਲਾਂਚਿੰਗ ਨੂੰ ਲੈ ਕੇ ਟਵੀਟ ਵੀ ਕੀਤਾ ਹੈ।

ਐਮਾਜ਼ੋਨ ਇੰਡੀਆ ਨੇ ਵਨਪਲੱਸ 7ਟੀ ਸੀਰੀਜ਼ ਲਈ ਇਕ ਡੈਡੀਕੇਟੇਡ ਟੀਜ਼ਰ ਪੇਜ਼ ਜਾਰੀ ਕੀਤਾ ਹੈ। ਜਿਥੇ ਲਾਂਚਿੰਗ ਡੇਟ 10 ਅਕਤੂਬਰ ਲਿਖਈ ਹੈ। ਤੁਹਾਨੂੰ ਦੱਸ ਦੇਈਏ ਕਿ ਵਨਪਲੱਸ 7ਟੀ ਨੂੰ ਭਾਰਤ 'ਚ ਪਹਿਲੇ ਹੀ ਲਾਂਚ ਕੀਤਾ ਜਾ ਚੁੱਕਿਆ ਹੈ। ਜਦਕਿ ਵਨਪਲੱਸ 7ਪ੍ਰੋ ਦੇ ਅਪਡੇਟੇਡ ਵਰਜ਼ਨ ਵਨਪਲੱਸ 7ਟੀ ਪ੍ਰੋ ਨੂੰ ਲੰਡਨ 'ਚ 10 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਫਿਲਹਾਲ ਐਮਾਜ਼ੋਨ ਇੰਡੀਆ ਦੇ ਪੇਜ਼ 'ਤੇ ਵਨਪਲੱਸ 7ਟੀ ਪ੍ਰੋ ਦੀ ਲਾਂਚਿੰਗ ਡਿਟੇਲ ਤੋਂ ਅਪਡੇਟ ਰਹਿਣ ਲਈ 'ਨੋਟੀਫਾਈ ਬਟਨ' ਜਾਰੀ ਕੀਤਾ ਗਿਆ ਹੈ। ਧਿਆਨ ਰਹੇ ਕਿ ਫਿਲਹਾਲ ਵਨਪਲੱਸ ਵੱਲੋਂ ਵਨਪਲੱਸ 7ਟੀ ਪ੍ਰੋ ਦੀ ਭਾਰਤ 'ਚ ਲਾਂਚਿੰਗ ਨੂੰ ਲੈ ਕੇ ਸਿੱਧੇ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ।

ਇਸ ਤੋਂ ਇਲਾਵਾ ਵਨਪਲੱਸ 7ਟੀ ਪ੍ਰੋ ਨੂੰ ਐੱਚ.ਡੀ.ਐੱਫ.ਸੀ. ਬੈਂਕ ਆਫਰ ਪੇਜ਼ ਲਿਸਟਿੰਗ 'ਚ ਵੀ ਦੇਖਿਆ ਗਿਆ ਸੀ। ਇਸ ਸਮਾਰਟਫੋਨ ਨੂੰ 10 ਅਕਤੂਬਰ ਤੋਂ ਵਨਪਲੱਸ ਇੰਡੀਆ ਵੈੱਬਸਾਈਟ, ਵਨਪਲੱਸ ਸਟੋਰਸ ਅਤੇ ਆਫਲਾਈਨ ਸਟੋਰਸ ਜਿਵੇਂ ਰਿਲਾਇੰਸ ਡਿਜ਼ੀਟਲ ਅਤੇ ਕ੍ਰੋਮਾ ਤੋਂ ਖਰੀਦਿਆਂ ਜਾ ਸਕੇਗਾ। ਉੱਥੇ ਐਮਾਜ਼ੋਨ ਇੰਡੀਆ 'ਤੇ ਇਸ ਦੀ ਵਿਕਰੀ 15 ਅਕਤੂਬਰ ਤੋਂ ਹੋਵੇਗੀ। ਐੱਚ.ਡੀ.ਐੱਫ.ਸੀ. ਬੈਂਕ ਗਾਹਕਾਂ ਨੂੰ ਇਸ ਫੋਨ 'ਤੇ 3,000 ਰੁਪਏ ਦਾ ਕੈਸ਼ਬੈਕ ਵੀ ਮਿਲੇਗਾ।

ਵਨਪਲੱਸ 7ਟੀ ਪ੍ਰੋ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਵਨਪਲੱਸ 7 ਪ੍ਰੋ ਦੀ ਤਰ੍ਹਾਂ ਹੀ ਹੋ ਸਕਦਾ ਹੈ। ਭਾਵ ਇਸ ਅਪਕਮਿੰਗ ਸਮਾਰਟਫੋਨ 'ਚ ਬੇਜਲ ਲੇਸ ਕਵਰਡ ਡਿਸਪਲੇਅ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ 'ਚ 90Hz ਰਿਫ੍ਰੇਸ਼ ਰੇਟ ਨਾਲ  6.65- ਇੰਚ QHD+ ਡਿਸਪਲੇਅ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਪੂਰੀ ਸੰਭਾਵਨਾ ਹੈ ਕਿ 7ਟੀ ਪ੍ਰੋ 'ਚ ਕੁਆਲਕਾਮ ਦੇ ਲੇਟੈਸਟ ਫਲੈਗਸ਼ਿਪ ਪ੍ਰੋਸੈਸਰ ਸਨੈਪਡਰੈਗਨ 855 ਪਲੱਸ ਪ੍ਰੋਸੈਸਰ ਹੀ ਦਿੱਤਾ ਜਾਵੇਗਾ। ਕੁਝ ਰਿਪੋਰਟਸ ਦੀ ਮੰਨੀਏ ਤਾਂ ਇਸ ਸਮਾਰਟਫੋਨ 'ਚ 8ਜੀ.ਬੀ. ਅਤੇ 256ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਲਾਂਚ ਹੋਵੇਗੀ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,085 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।


author

Karan Kumar

Content Editor

Related News