OnePlus 7T ਤੇ OnePlus 7T Pro ਨੂੰ ਮਿਲੀ ਨਵੀਂ ਸਾਫਟਵੇਅਰ ਅਪਡੇਟ, ਸ਼ਾਮਲ ਹੋਣਗੇ ਕਈ ਨਵੇਂ ਫੀਚਰਜ਼

07/12/2020 1:55:39 AM

ਗੈਜੇਟ ਡੈਸਕ—ਵਨਪਲੱਸ ਨੇ ਆਪਣੀ OnePlus 7T ਸੀਰੀਜ਼ ਲਈ ਨਵਾਂ OxygenOS ਬੀਟਾ ਵਰਜ਼ਨ ਰੋਲਆਊਟ ਕੀਤਾ ਹੈ। ਇਸ ਅਪਡੇਟ ਤੋਂ ਬਾਅਦ ਯੂਜ਼ਰਸ ਨੂੰ ਵਨਪਲੱਸ 7ਟੀ ਅਤੇ ਵਨਪਲੱਸ 7ਪ੍ਰੋ ਸਮਾਰਟਫੋਨ 'ਚ ਕਈ ਨਵੇਂ ਅਤੇ ਖਾਸ ਫੀਚਰਜ਼ ਦੀ ਸੁਵਿਧਾ ਉਪਲੱਬਧ ਹੋਵੇਗੀ। ਨਾਲ ਹੀ ਇਸ ਸਮਾਰਟਫੋਨ ਦਾ ਇੰਟਰਫੇਸ ਵੀ ਬਦਲਿਆ ਹੋਇਆ ਨਜ਼ਰ ਆਵੇਗਾ। ਨਵੀਂ ਅਪਡੇਟ ਦੇ ਨਾਲ ਹੀ ਕੰਪਨੀ ਨੇ ਇਨ੍ਹਾਂ ਸਮਾਰਟਫੋਨਸ ਲਈ ਜੁਲਾਈ ਸਕਿਓਰਟੀ ਪੈਚ 2020 ਵੀ ਜਾਰੀ ਕੀਤੀ ਹੈ ਜੋ ਕਿ ਡਿਵਾਈਸ ਨੂੰ ਪਹਿਲੇ ਦੀ ਤੁਲਨਾ 'ਚ ਜ਼ਿਆਦਾ ਸਕਿਓਰ ਬਣਾਵੇਗੀ।

ਵਨਪਲੱਸ 7ਟੀ ਅਤੇ ਵਨਪਲੱਸ 7ਟੀ ਪ੍ਰੋ ਨੂੰ ਮਿਲੀ ਨਵੀਂ ਅਪਡੇਟ ਤੋਂ ਬਾਅਦ ਇਨ੍ਹਾਂ ਸਮਾਰਟਫੋਨਸ 'ਚ ਕਈ ਖਾਸ ਫੀਚਰਸ ਐਡ ਹੋਣਗੇ। ਇਨ੍ਹਾਂ 'ਚ ਆਪਟਮਾਈਜ਼ ਐਡਾਪਟਿਵ ਬ੍ਰਾਈਟਨੈੱਸ ਕਰਵ, ਬੈਕਲਾਈਟ ਬ੍ਰਾਈਟਨੈੱਸ ਸਾਫਟਰ, ਬਿਹਤਰ ਯੂਜ਼ਰ ਐਕਸਪੀਰੀਅੰਸ, ਡੱਬਲ ਟੈਪ ਸਕਰੀਨ ਬਗ ਫਿਕਸ, ਆਟੋਮੈਟਿਕ ਪੁਲ ਡਾਊਨ ਬਗ ਫਿਕਸ, ਸਪਲਿਟ ਟਾਈਮ ਅਤੇ ਸਟਾਪ ਵਾਚ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਕੁਝ ਯੂਜ਼ਰਸ ਨੂੰ ਮੈਸੇਜ ਨੋਟੀਫਿਕੇਸ਼ਨ ਨੂੰ ਲੈ ਕੇ ਵੀ ਸ਼ਿਕਾਇਤ ਸੀ। ਹੁਣ ਕੰਪਨੀ ਨੇ ਨਵੀਂ ਅਪਡੇਟ ਰਾਹੀਂ ਇਸ ਬਗ ਨੂੰ ਫਿਕਸ ਕਰ ਦਿੱਤਾ ਹੈ। ਹੁਣ ਯੂਜ਼ਰਸ ਨੂੰ ਵਾਇਰਲੈਸ ਅਲਾਰਮ ਨੋਟੀਫਿਕੇਸ਼ਨਸ ਦੀ ਸੁਵਿਧਾ ਮਿਲੇਗੀ।

ਜੇਕਰ ਤੁਸੀਂ OnePlus 7T ਅਤੇ OnePlus 7T Pro ਯੂਜ਼ਰਸ ਹੋ ਤਾਂ ਤੁਹਾਨੂੰ ਨਵੀਂ ਅਪਡੇਟ ਲਈ ਨੋਟੀਫਿਕੇਸ਼ਨ ਪ੍ਰਾਪਤ ਹੋ ਗਿਆ ਹੋਵੇਗਾ। ਜੇਕਰ ਅਜੇ ਤੱਕ ਨੋਟੀਫਿਕੇਸ਼ਨ ਨਹੀਂ ਮਿਲੀ ਹੈ ਤਾਂ ਤੁਸੀਂ ਮੈਨੁਅਲੀ ਵੀ ਚੈਕ ਕਰ ਸਕਦੇ ਹੋ। ਮੈਨੁਅਲੀ ਚੈਕ ਕਰਨ ਲਈ ਤੁਹਾਨੂੰ ਆਪਣੇ ਸਮਾਰਟਫੋਨ ਦੀ ਸੈਟਿੰਗਸ 'ਚ ਜਾਣਾ ਹੋਵੇਗਾ ਅਤੇ ਸੈਟਿੰਗ 'ਚ ਦਿੱਤੇ ਗਏ ਸਾਫਟਵੇਅਰ ਅਪਡੇਟ 'ਤੇ ਕਲਿੱਕ ਕਰਕੇ ਤੁਹਾਨੂੰ ਅਪਡੇਟ ਦੀ ਜਾਣਕਾਰੀ ਮਿਲ ਜਾਵੇਗੀ।


Karan Kumar

Content Editor

Related News