OnePlus 7T ਤੇ 7T Pro ’ਚ ਹੋ ਸਕਦੈ ਸਰਕੁਲਰ ਕੈਮਰਾ ਮਡਿਊਲ

08/23/2019 5:34:31 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਆਪਣੀ OnePlus 7 ਸੀਰੀਜ਼ ਦੇ T ਵੇਰੀਐਂਟ ’ਤੇ ਕੰਮ ਕਰ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਅਗਲੇ ਮਹੀਨੇ OnePlus 7T ਸਮਾਰਟਫੋਨ ਲਾਂਚ ਕਰ ਸਕਦੀ ਹੈ। ਇਸ ਫੋਨ ਨੂੰ ਲੈ ਕੇ ਹੁਣ ਇਕ ਨਵੀਂ ਜਾਣਕਾਰੀ ਲੀਕ ਹੋਈ ਹੈ ਜਿਸ ਮੁਤਾਬਕ, ਨਵਾਂ ਫੋਨ ਸਰਕੁਲਰ ਕੈਮਰਾ ਮਡਿਊਲ ਦੇ ਨਾਲ ਆਏਗਾ। ਇਸ ਗੱਲ ਦੀ ਜਾਣਕਾਰੀ ਟਿਪਸਟਰ ਇਵਾਨ ਬਲਾਸ ਨੇ ਦਿੱਤੀ ਹੈ, ਇਸ ਦੇ ਨਾਲ ਹੀ ਉਨ੍ਹਾਂ ਵਨਪਲੱਸ 7ਟੀ ਦੀ ਰੈਂਡਰ ਇਮੇ ਵੀ ਸ਼ੇਅਰ ਕੀਤੀ ਹੈ। 

ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਵਨਪਲੱਸ ਡਿਵਾਈਸ ਦੇ ਸਰਕੁਲਰ ਕੈਮਰਾ ਦੀਆਂ ਤਸਵੀਰਾਂ ਆਨਲਾਈਨ ਨਜ਼ਰ ਆਈਆਂ ਹੋਣ। ਕੁਝ ਅਜਿਹੀਆਂ ਹੀ ਤਸਵੀਰਾਂ ਪਿਛਲੇ ਸਾਲ ਦਸੰਬਰ ’ਚ ਟਿਪਸਟਰ ਈਸ਼ਾਨ ਅਗਰਵਾਲ ਨੇ ਵੀ ਸ਼ੇਅਰ ਕੀਤੀਆਂ ਸਨ। ਹਾਲਾਂਕਿ ਉਦੋਂ ਅਜਿਹਾ ਜਾ ਰਿਹਾ ਸੀ ਕਿ ਇਹ ਸਰਕੁਲਰ ਕੈਮਰੇ ਵਾਲੀਆਂ ਤਸਵੀਰਾਂ ਵਨਪਲੱਸ 7 ਦੀਆਂ ਹਨ ਜੋ ਕਿ ਅਜਿਹਾ ਹੋਇਆ ਨਹੀਂ। 

ਹਾਲਾਂਕਿ, ਇਵਾਨ ਬਲਾਸ ਨੇ ਅਜੇ ਤਕ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਇਹ ਸਰਕੁਲਰ ਕੈਮਰਾ ਵਨਪਲੱਸ ਦੇ ਕਿਸ ਫੋਨ ’ਚ ਹੋਵੇਗਾ। ਪਰ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਵਨਪਲੱਸ 7ਟੀ ਨੂੰ ਹੀ ਸਰਕੁਲਰ ਕੈਮਰੇ ਨਾਲ ਪੇਸ਼ ਕੀਤਾ ਜਾਵੇਗਾ। ਉਥੇ ਹੀ ਮੈਕਸ ਜੇ ਨਾਂ ਦੇ ਟਿਪਸਟਰ ਨੇ ਇਕ ਦੂਜੀ ਰਿਪੋਰਟ ’ਚ ਕਿਹਾ ਹੈ ਕਿ ਇਹ ਗੋਲਾਕਾਰ ਕੈਮਰਾ ਮਡਿਊਲ ਵਨਪਲੱਸ 7ਟੀ ਅਤੇ ਵਨਪਲੱਸ 7ਟੀ ਪ੍ਰੋ ਦੋਵਾਂ ’ਚ ਹੀ ਹੋਵੇਗਾ। 

ਫਿਲਹਾਲ ਕੰਪਨੀ ਵਲੋਂ ਵਨਪਲੱਸ 7ਟੀ ਦੇ ਲਾਂਚ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਹੁਣ ਤਕ ਲੀਕ ਰਿਪੋਰਟਾਂ ਮੁਤਾਬਕ, ਵਨਪਲੱਸ 7ਟੀ ਅਤੇ ਵਨਪਲੱਸ 7ਟੀ ਪ੍ਰੋ ’ਚ ਕੁਆਲਕਾਮ ਸਨੈਪਡ੍ਰੈਗਨ 855 ਪ੍ਰੋਸੈਸਰ ਦਿੱਤਾ ਜਾਵੇਗਾ। ਉਥੇ ਹੀ ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਕੰਪਨੀ ਵਨਪਲੱਸ 7ਟੀ ਦਾ 5ਜੀ ਵੇਰੀਐਂਟ ਵੀ ਲਾਂਚ ਕਰ ਸਕਦੀ ਹੈ। 


Related News