OnePlus 6 ਤੋਂ ਸਸਤਾ ਹੋਵੇਗਾ OnePlus 7!
Saturday, Mar 09, 2019 - 01:39 PM (IST)

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਸਾਲ ਉਹ ਆਪਣੇ ਫਲੈਗਸ਼ਿਪ ਫੋਨ OnePlus 7 ਨੂੰ ਲਾਂਚ ਕਰ ਸਕਦੀ ਹੈ। ਫੋਨ ਨੂੰ ਲੈ ਕੇ ਪਿਛਲੇ ਕੁਝ ਮਹੀਨਿਆਂ ਤੋਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਫੋਨ ਨੂੰ ਲਾਂਚ ਹੋਣ ’ਚ ਅਜੇ ਕੁਝ ਸਮਾਂ ਹੈ ਪਰ ਇਸ ਤੋਂ ਪਹਿਲਾਂ ਹੀ ਫੋਨ ਨੂੰ ਲੈ ਕੇ ਕਈ ਲੀਕਸ ਅਤੇ ਰੈਂਡਰ ਬਾਹਰ ਆ ਚੁੱਕੇ ਹਨ। ਇਨ੍ਹਾਂ ਰੈਂਡਰਸ ਅਤੇ ਲੀਕਸ ’ਚ ’ਚ ਫੋਨ ’ਚ ਦਿੱਤੇ ਜਾਣ ਵਾਲੇ ਫੀਚਰਜ਼ ਬਾਰੇ ਕਾਫੀ ਜ਼ਿਕਰ ਕੀਤਾ ਜਾ ਚੁੱਕਾ ਹੈ।
ਹਾਲ ਹੀ ’ਚ ਵਨਪਲੱਸ ਦੇ ਇਸ ਨਵੇਂ ਫੋਨ ਨੂੰ ਈ-ਕਾਮਰਸ ਵੈੱਬਸਾਈਟ ਗਿਜ਼ਟਾਪ ’ਤੇ ਸਪਾਟ ਕੀਤਾ ਗਿਆ ਹੈ। ਵੈੱਬਸਾਈਟ ’ਤੇ ਲਿਸਟ ਹੋਣ ਦੇ ਨਾਲ ਹੀ ਫੋਨ ਦੀ ਤਸਵੀਰ ਤੋਂ ਇਲਾਵਾ ਇਸ ਦੇ ਸੰਭਾਵਿਤ ਫੀਚਰਜ਼ ਅਤੇ ਅਮਰੀਕੀ ਕੀਮਤ ਬਾਰੇ ਦੱਸਿਆ ਗਿਆ ਹੈ।
ਲਿਸਟਿੰਗ ’ਚ ਦਿਖਾਈ ਗਈ ਤਸਵੀਰ ਨੂੰ ਦੇਖ ਕੇ ਕਿਹਾ ਜਾ ਰਿਹਾ ਹੈ ਕਿ ਫੋਨ ਦੀ ਡਿਸਪਲੇਅ ਨੌਚਲੈੱਸ ਹੋਵੇਗੀ ਅਤੇ ਇਸ ਦੇ ਚਾਰੇ ਪਾਸੇ ਪਤਲੇ ਬੇਜ਼ਲਸ ਮੌਜੂਦ ਹੋਣਗੇ। ਫੋਨ ’ਚ ਟਾਪ ’ਤੇ ਸਪੀਕਰ ਗਰਿੱਲ ਦਿੱਤੇ ਜਾ ਸਕੇਦ ਹਨ। ਫੋਨ ’ਚ ਖੱਬੇ ਪਾਸੇ ਵਾਲਿਊਮ ਬਟਨ ਅਤੇ ਸੱਜੇ ਪਾਸੇ ਪਾਵਰ ਬਟਨ ਦਿੱਤਾ ਗਿਆ ਹੈ। ਲਿਸਟ ਕੀਤੇ ਗਏ ਫੋਨ ਅਤੇ ਫੋਨ ਦੇ ਡਿਜ਼ਾਈਨ ਨੂੰ ਲੈ ਕੇ ਪਹਿਲਾਂ ਆਏ ਕਈ ਲੀਕਸ ਦੀ ਗੱਲ ਕਰੀਏ ਤਾਂ ਇਨ੍ਹਾਂ ਦੋਵਾਂ ’ਚ ਜ਼ਿਆਦਾ ਫਰਕ ਨਹੀਂ ਹੈ।
ਫੋਨ ਦੀ ਕੀਮਤ ਨੂੰ ਲੈ ਕੇ ਯੂਜ਼ਰਜ਼ ’ਚ ਕਾਫੀ ਐਕਸਾਈਟਮੈਂਟ ਹੈ ਅਤੇ ਉਹ ਜਲਦੀ ਤੋਂ ਜਲਦੀ ਜਾਣਨਾ ਚਾਹੁੰਦੇ ਹਨ ਕਿ ਵਨਪਲੱਸ ਦਾ ਇਹ ਨਵਾਂ ਫੋਨ ਕਿੰਨ ਕੀਮਤ ਦੇ ਨਾਲ ਪੇਸ਼ ਕੀਤਾ ਜਾਵੇਗਾ। ਵੈੱਬਸਾਈਟ ’ਤੇ ਵਨਪਲੱਸ 7 ਨੂੰ 569 ਡਾਲਰ ਦੀ ਕੀਮਤ ਦੇ ਨਾਲ ਲਿਸਟ ਕੀਤਾ ਗਿਆ ਹੈ। ਭਾਰਤੀ ਕਰੰਸੀ ਦੇ ਹਿਸਾਬ ਨਾਲ ਇਹ ਕੀਮਤ ਕਰੀਬ 40,000 ਰੁਪਏ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕੀਮਤ ਫੋਨ ਦੇ ਬੇਸ ਵੇਰੀਐਂਟ ਦੀ ਹੋ ਸਕਦੀ ਹੈ। ਹੁਣ ਦੀ ਗੱਲ ਕਰੀਏ ਤਾਂ ਵਨਪਲੱਸ 6ਟੀ ਦਾ 6 ਜੀ.ਬੀ. ਰੈਮ ਵਾਲਾ ਵੇਰੀਐਂਟ ਅਮਰੀਕਾ ’ਚ 549 ਡਾਲਰ ਦਾ ਹੈ। ਉਥੇ ਹੀ ਇਸ ਦਾ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲਾ ਮਾਡਲ 629 ਡਾਲਰ ਦਾ ਹੈ। ਹਾਲਾਂਕਿ ਵਨਪਲੱਸ 7 ਨੂੰ ਕੰਪਨੀ ਕਿਸ ਕੀਮਤ ਟੈਗ ਨਾਲ ਲਾਂਚ ਕਰੇਗੀ, ਇਸ ਬਾਰੇ ਅਜੇ ਪੱਕੇ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ।