ਲਾਂਚ ਤੋਂ ਪਹਿਲਾਂ OnePlus 7 ਦੀ ਤਸਵੀਰ ਲੀਕ, ਸਾਹਮਣੇ ਆਈ ਅਹਿਮ ਜਾਣਕਾਰੀ

Tuesday, Mar 05, 2019 - 03:05 PM (IST)

ਲਾਂਚ ਤੋਂ ਪਹਿਲਾਂ OnePlus 7 ਦੀ ਤਸਵੀਰ ਲੀਕ, ਸਾਹਮਣੇ ਆਈ ਅਹਿਮ ਜਾਣਕਾਰੀ

ਗੈਜੇਟ ਡੈਸਕ– ਆਪਣੇ ਸ਼ਾਨਦਾਰ ਸਮਾਰਟਫੋਨਜ਼ ਨੂੰ ਲੈ ਕੇ ਦੁਨੀਆ ਭਰ ’ਚ ਪ੍ਰਸਿੱਧ ਕੰਪਨੀ ਵਨਪਲੱਸ ਦੇ ਆਉਣ ਵਾਲੇ ਸਮਾਰਟਫੋਨ OnePlus 7 ਦੀ ਨਵੀਂ ਤਸਵੀਰ ਲੀਕ ਹੋ ਗਈ ਹੈ। ਰੈਂਡਰਜ਼ ਲੀਕ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਨੇ ਆਪਣੇ ਇਸ ਸਮਾਰਟਫੋਨ ’ਚ ਪਾਪ-ਅਪ ਸੈਲਫੀ ਕੈਮਰਾ ਦੇ ਸਕਦੀ ਹੈ ਜੋ Vivo NEX ਦੀ ਤਰ੍ਹਾਂ ਹੋਵੇਗਾ। ਉਥੇ ਹੀ ਲੀਕਡ ਰੈਂਡਰ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਵਨਪਲੱਸ 7 ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਆਏਗਾ। ਫੋਨ ’ਚ ਫੁੱਲਵਿਊ ਨੌਚ ਲੈੱਸ ਡਿਸਪਲੇਅ ਦਿੱਤੀ ਗਈ ਹੈ। 

PunjabKesari

ਇਸ ਫੋਨ ਦੀ ਸਭ ਤੋਂ ਖਾਸ ਗੱਲ ਹੈ ਕਿ ਇਹ ਪਾਪ-ਅਪ ਸੈਲਫੀ ਕੈਮਰੇ ਨਾਲ ਆਏਗਾ। ਹਾਲਾਂਕਿ ਇਹ ਕੈਮਰਾ ਕਿਸ ਸਪੈਸੀਫਿਕੇਸ਼ਨ ਦਾ ਹੋਵੇਗਾ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। ਉਥੇ ਹੀ ਫੋਨ ਦੀ ਰੈਂਡਰ ਇਮੇਜ ’ਚ ਕਿਤੇ ਵੀ ਫਿੰਗਰਪ੍ਰਿੰਟ ਸੈਂਸਰ ਦੇਖਣ ਨੂੰ ਨਹੀਂ ਮਿਲਿਆ। ਅਜਿਹਾ ’ਚ ਕਿਹਾ ਜਾ ਸਕਦਾ ਹੈ ਕਿ ਵਨਪਲੱਸ 7 ਇਨ ਡਿਸਪਲੇਅ ਸੈਂਸਰ ਨਾਲ ਆਏਗਾ। ਇਸ ਤੋਂ ਇਲਾਵਾ ਫੋਨ ਦੇ ਬਾਟਮ ’ਚ ਲਾਊਡਸਪੀਕਰ ਗ੍ਰਿੱਲ ਦੇ ਨਾਲ USB Type-C ਪੋਰਟ ਦਿੱਤਾ ਗਿਆ ਹੈ। ਫੋਨ ਦਾ ਬੈਕ ਪੈਨਲ ’ਤੇ ਗਲਾਸ ਫਿਨਿਸ਼ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪ੍ਰੀਮੀਅਮ ਸਮਾਰਟਫੋਨ ਮੇਕਰ ਕੰਪਨੀ ਵਨਪਲੱਸ ਦੇ ਫੋਨਸ ਦਾ ਇੰਤਜ਼ਾਰ ਸਾਰਿਆਂ ਨੂੰ ਰਹਿੰਦਾ ਹੈ। 


Related News