OnePlus 7 ਤੇ 7Pro ਹੋਏ ਸਸਤੇ, ਇੰਨੀ ਘਟੀ ਕੀਮਤ

Saturday, Sep 28, 2019 - 02:49 PM (IST)

OnePlus 7 ਤੇ 7Pro ਹੋਏ ਸਸਤੇ, ਇੰਨੀ ਘਟੀ ਕੀਮਤ

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਇਸ ਸਾਲ ਲਾਂਚ ਹੋਏ ਆਪਣੇ ਦੋ ਸਮਾਰਟਫੋਨ ਵਨਪਲੱਸ 7 ਅਤੇ ਵਨਪਲੱਸ 7 ਪ੍ਰੋ ਨੂੰ ਸਸਤਾ ਕਰ ਦਿੱਤਾ ਹੈ। ਘਟੀ ਹੋਈ ਕੀਮਤ ਨਾਲ ਇਹ ਦੋਵੇਂ ਫੋਨ ਐਮਾਜ਼ੋਨ ਗ੍ਰੇਡ ਇੰਡੀਅਨ ਫੈਸਟਿਵਲ ਸੇਲ ’ਚ ਖਰੀਦੇ ਜਾ ਸਕਣਗੇ। ਸੇਲ ਦੀ ਸ਼ੁਰੂਆਤ 29 ਸਤੰਬਰ ਤੋਂ ਹੋ ਰਹੀ ਹੈ ਅਤੇ ਇਹ 4 ਅਕਤੂਬਰ ਤਕ ਚੱਲੇਗੀ। 

ਕਿੰਨ ਹੋਈ ਕੀਮਤ
ਸੇਲ ’ਚ ਵਨਪਲੱਸ 7 ’ਤੇ 3,000 ਰੁਪਏ ਦੀ ਛੋਟ ਦਿੱਤੀ ਜਾਵੇਗੀ। ਇਸ ਛੋਟ ਤੋਂ ਬਾਅਦ ਫੋਨ ਦੀ ਕੀਮਤ 32,999 ਰੁਪਏ ਤੋਂ ਘੱਟ ਕੇ 29,000 ਰੁਪਏ ਹੋ ਗਈ ਹੈ। ਉਥੇ ਹੀ ਵਨਪਲੱਸ 7ਪ੍ਰੋ ਨੂੰ ਸੇਲ ’ਚ 48,999 ਰੁਪਏ ਦੀ ਬਜਾਏ 44,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਉਪਲੱਬਧ ਕਰਵਾਇਆ ਜਾਵੇਗਾ। ਇਨ੍ਹਾਂ ਫੋਨਜ਼ ਦੇ ਟਾਪ-ਐਂਡ ਵੇਰੀਐਂਟ ’ਤੇ ਕੀ ਛੋਟ ਮਿਲਣ ਵਾਲੀ ਹੈ ਇਸ ਬਾਰੇ ਫਿਲਹਾਲ ਅਜੋ ਕੋਈ ਜਾਣਕਾਰੀ ਨਹੀਂ ਮਿਲੀ। 


Related News