ਅੱਜ ਭਾਰਤ ''ਚ ਲਾਂਚ ਹੋਵੇਗਾ OnePlus 5 ਸਮਾਰਟਫੋਨ
Thursday, Jun 22, 2017 - 10:45 AM (IST)

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨ ਪਲੱਸ ਨੇ ਆਪਣੇ ਚਰਚਿਤ ਸਮਾਰਟਫੋਨ ਵਨ ਪਲੱਸ 5 ਨੂੰ ਮੰਗਲਵਾਰ ਨੂੰ ਅਖੀਰਕਾਰ ਗਲੋਬਲ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਦੋ ਵੇਰੀਅੰਟ 'ਚ ਲਾਂਚ ਕੀਤਾ ਸੀ, ਜਿਸ 'ਚ 6 ਜੀ. ਬੀ. ਰੈਮ+ 64 ਜੀ. ਬੀ. ਇੰਟਰਨਲ ਸਟੋਰੇਜ ਵੇਰੀਅੰਟ ਅਤੇ 8 ਜੀ. ਬੀ. ਰੈਮ+ 128 ਜੀ. ਬੀ. ਇੰਟਰਨਲ ਸਟੋਰੇਜ ਵੇਰੀਅੰਟ ਸ਼ਾਮਲ ਹੈ। ਅੱਜ ਇਸ ਫਲੈਗਸ਼ਿਪ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਇਸ ਨਾਲ ਹੀ ਫੋਨ ਨੂੰ ਐਕਸਕਲੂਸਿਵਲੀ ਈ-ਕਾਮਰਸ ਸਾਈਟ ਐਮਾਜ਼ਾਨ ਇੰਡੀਆ 'ਤੇ 4 ਵਜੇ ਸੇਲ ਲਈ ਉਪਲੱਬਧ ਹੋਵੇਗਾ। ਗਲੋਬਲੀ ਇਸ ਡਿਵਾਈਸ ਦੇ 6 ਜੀ. ਬੀ/64 ਜੀ. ਬੀ. ਵੇਰੀਅੰਟ ਦੀ ਕੀਮਤ 479 ਡਾਲਰ ਲਗਭਗ 31,000 ਰੁਪਏ ਹੈ, ਜਦਕਿ 8 ਜੀ. ਬੀ. ਰੈਮ/128 ਜੀ. ਬੀ. ਵੇਰੀਅੰਟ ਦੀ ਕੀਮਤ 499 ਡਾਲਰ ਲਗਭਗ 32,000 ਰੁਪਏ ਹੈ। ਫਿਲਹਾਲ ਭਾਰਤ 'ਚ ਇਸ ਫੋਨ ਦੀ ਕੀਮਤ ਦਾ ਖੁਲਾਸਾ ਨਹੀਂ ਹੋਇਆ ਹੈ। ਇਸ ਫੋਨ ਨੂੰ 30,000 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਜਾ ਸਕਦਾ ਹੈ।
OnePlus 5 ਦੇ ਸਪੈਸੀਫਿਕੇਸ਼ਨ ਅਤੇ ਫੀਚਰ -
ਜਗੱਲ ਕਰੀਏ ਇਸ ਸਮਾਰਟਫੋਨ ਦੇ ਸੈਪਸੀਫਿਕੇਸ਼ਨ ਦੀ ਤਾਂ ਇਸ 'ਚ 5.5 ਇੰਚ ਦਾ ਫੁੱਲ ਐੱਚ. ਡੀ. (1080x1920 ਪਿਕਸਲ) ਆਪਟੀਕਲ ਐਮੋਲਡ ਡਿਸਪਲੇ ਹੈ। ਇਸ 'ਤੇ 2.5ਡੀ ਗੋਰਿਲਾ ਗਲਾਸ 5 ਦੀ ਪ੍ਰੋਟੈਕੇਸ਼ਨ ਮੌਜੂਦ ਹੈ। ਇਸ ਨਾਲ ਹੀ ਫੋਨ 'ਚ ਡਿਊਲ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸ਼ ਸਮਾਰਟਫੋਨ ਦੇ ਬੈਕ ਪੈਨਲ 'ਚ ਦੋ ਰਿਅਰ ਸੈਂਸਰ ਦਿੱਤੇ ਗਈ ਹਨ, ਜਿੰਨ੍ਹਾਂ 'ਚ ਇਕ f/1.7 ਅਪਰਚਰ ਨਾਲ 16 ਮੈਗਾਪਿਕਸਲ ਹੈ ਅਤੇ ਦੂਜੇ 'ਚ f/2.6 ਅਪਰਚਰ ਨਾਲ 20 ਮੈਗਾਪਿਕਸਲ ਦਾ ਲੈਂਸ ਹੈ। ਇਸ ਸਮਾਰਟਫੋਨ 'ਚ 2X Optical Zoom 'ਚ ਫੋਟੋਗ੍ਰਾਫੀ ਕਰਨ ਦੀ ਸਮਰੱਥਾ ਹੈ। ਵਨਪਲੱਸ 5 ਦੇ ਕੈਮਰੇ ਤੋਂ ਬਲਰ ਬੈਕਗ੍ਰਾਊਂਡ 'ਚ ਵੀ ਤਸਵੀਰਆਂ ਲੈ ਸਕਦੇ ਹੋ, ਤਾਂ ਕਿ ਫੋਟੋਗ੍ਰਾਫ 'ਚ ਸਬਜੈਕਟ 'ਤੇ ਫੋਕਸ ਕੀਤਾ ਜਾ ਸਕੇ। ਆਈਫੋਨ 'ਚ ਇਸ ਇਫੈਕਟ ਨੂੰ ਪ੍ਰੋਟ੍ਰੇਟ ਮੋਡ ਕਿਹਾ ਜਾਂਦਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਵਨਪਲੱਸ 5 ਦਾ ਕਵਾਲਕਮ ਦੇ ਨਵੇਂ ਸਨੈਪਡ੍ਰੈਗਨ 835 ਚਿੱਪਸੈੱਟ 'ਤੇ ਪੇਸ਼ ਕੀਤਾ ਗਿਆ ਹੈ। ਇਹ ਸਮਾਰਟਫੋਨ ਦੋ ਰੈਮ ਅਤੇ ਸਟੋਰੇਜ ਵੇਰੀਅੰਟ 'ਚ ਉਪਲੱਬਧ ਹੋ ਗਿਆ ਹੈ। ਡਿਸ 'ਚ 6 ਜੀ. ਬੀ. ਰੈਮ ਅਤੇ ਵੇਰੀਅੰਟ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਇਸ 'ਚ 64 ਜੀ. ਬੀ. ਅਤੇ 128 ਜੀ. ਬੀ. ਫਲੈਸ਼ ਸਟੋਰੇਜ ਉਪਲੱਬਧ ਹੋਵੇਗੀ। ਕੰਪਨੀ ਨੇ ਇਸ ਸਮਾਰਟਫੋਨ ਨੂੰ ਐਂਡਰਾਇਡ 7.1.1 ਨੂਗਟ 'ਤੇ ਪੇਸ਼ ਕੀਤਾ ਹੈ। ਪਾਵਰ ਬੈਕਅੱਪ ਲਈ ਇਸ ਸਮਾਰਟਫੋਨ 'ਚ 3,300 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜਿਸ 'ਚ ਫਾਸਟ ਚਾਰਜਿੰਗ ਲਈ ਡੈਸ਼ ਚਾਰਜ ਸਪੋਰਟ ਦਿੱਤਾ ਗਿਆ ਹੈ। ਕਨੈਕਟੀਵਿਟੀ ਲਈ ਇਸ ਸਮਾਰਟਫੋਨ 'ਚ ਬਲੂਟੁਥ 5.0, ਐੱਨ. ਐੱਫ. ਸੀ., ਵਾ-ਫਾਈ ਅਤੇ ਯੂਨੀਵਰਸਲ LTE ਬੈਂਡ ਅਤੇ 4ਜੀ VoLTE ਸਪੋਰਟ ਵੀ ਮੌਜੂਦ ਹੈ।