Oneplus 3T ਦੇ ਸਾਫਟ ਗੋਲਡ ਕਲਰ ਵੇਰਿਅੰਟ ਦੀ ਸੇਲ ਅੱਜ ਤੋਂ ਭਾਰਤ ''ਚ ਸ਼ੁਰੂ

Thursday, Jan 05, 2017 - 02:24 PM (IST)

Oneplus 3T ਦੇ ਸਾਫਟ ਗੋਲਡ ਕਲਰ ਵੇਰਿਅੰਟ ਦੀ ਸੇਲ ਅੱਜ ਤੋਂ ਭਾਰਤ ''ਚ ਸ਼ੁਰੂ

ਜਲੰੰਧਰ- ਵਨਪਲਸ ਨੇ ਵਾਅਦੇ ਦੇ ਮੁਤਾਬਕ ਦਸੰਬਰ ਦੇ ਅਖੀਰ ''ਚ ਵਨਪਲਸ 3ਟੀ ਦਾ ਨਵਾਂ ਵੇਰਿਅੰਟ ਭਾਰਤ ''ਚ ਲਾਂਚ ਕੀਤਾ ਸੀ। ਵਨਪਲਸ 3ਟੀ ਸਮਾਰਟਫੋਨ ਦੇ ਨਵੇਂ ਸਾਫਟ ਗੋਲਡ ਵੇਰਿਅੰਟ ਦੀ ਪਹਿਲੀ ਸੇਲ ਅੱਜ ਐਮਾਜ਼ਨ ਇੰਡੀਆ ''ਤੇ ਦੁਪਹਿਰ 2 ਵਜੇ ਸ਼ੁਰੂ ਹੋਵੇਗੀ। ਨਵੇਂ ਵਨਪਲਸ 3ਟੀ ਸਾਫਟ ਗੋਲਡ ਵੇਰਿਅੰਟ ਦੀ ਕੀਮਤ ਦੀ ਕੀਮਤ 29,999 ਰੁਪਏ ਹੈ। ਇਸ ਸੇਲ ''ਚ ਸਿਰਫ ਰਜਿਸਟਰੇਸ਼ਨ ਕਰਾਉਣ ਵਾਲੇ ਯੂਜ਼ਰ ਹੀ ਹਿੱਸਾ ਲੈ ਸਕਦੇ ਹਨ। ਫੋਨ ਲਈ 3 ਜਨਵਰੀ ਤੋਂ ਪ੍ਰੀ-ਰਜਿਸਟ੍ਰੇਸ਼ਨ ਸ਼ੁਰੂ ਹੋ ਗਏ ਸਨ। ਵਨਪਲਸ 3ਟੀ ਸਾਫਟ ਗੋਲਡ 64 ਜੀ. ਬੀ ਸਟੋਰੇਜ ਵੇਰਿਅੰਟ ''ਚ ਉਪਲੱਬਧ ਹੋਵੇਗਾ।

ਸਪੈਸੀਫਿਕੇਸ਼ਨਸ 

ਨਵੇਂ ਸਮਾਰਟਫੋਨ ''ਚ ਤੇਜ਼ ਕਵਾਲਕਾਮ ਸਨੈਪਡ੍ਰੈਗਨ 821 ਪ੍ਰੋਸੈਸਰ ਨਾਲ ਲੈਸ ਹੈ ਅਤੇ ਇਸ ''ਚ ਸੈਮਸੰਗ 3ਪੀ8ਐੱਸ. ਪੀ ਦੇ ਨਾਲ 1 ਮਾਇਕ੍ਰੋਨ ਪਿਕਸਲ ਦਾ 16 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਹੈ। ਇਸ ਤੋਂ ਇਲਾਵਾ ਵਨਪਲਸ 3ਟੀ ''ਚ 3400 ਐੱਮ. ਏ. ਐੱਚ ਦੀ ਵੱਡੀ ਬੈਟਰੀ ਹੈ। ਇਹ ਫੋਨ ਡੈਸ਼ ਚਾਰਜ (5ਵੀ 4ਏ) ਫਾਸਟ ਚਾਰਜਿੰਗ ਟੈਕਨਾਲੋਜੀ ਸਪੋਰਟ ਕਰਦਾ ਹੈ। ਵਨਪਲਸ 3ਟੀ ''ਚ ਵੀ ਐਲੂਮਿਨੀਅਮ ਮੇਟਲ ਯੂਨਿਬਾਡੀ ਡਿਜ਼ਾਇਨ ਹੈ। ਹੋਮ ਬਟਨ ''ਚ ਫਿੰਗਰਪ੍ਰਿੰਟ ਸੈਂਸਰ ਹੈ ਅਤੇ ਕੈਪੇਸਿਟਿਵ ਹਾਰਡਵੇਅਰ ਬਟਨ ਤੋ ਇਲਾਵਾ ਅਲਰਟ ਸਲਾਇਡਰ ਵੀ ਹੈ। ਇਹ ਫੋਨ ਯੂ. ਐੱਸ. ਬੀ 2.0 ਟਾਈਪ-ਸੀ ਪੋਰਟ ਅਤੇ 3.5 ਐੱਮ. ਐੱਮ ਹੈੱਡਫੋਨ ਜੈੱਕ ਦੇ ਨਾਲ ਆਉਂਦਾ ਹੈ। ਇਸ ਫੋਨ ''ਚ 5.5 ਇੰਚ ਫੁੱਲ ਐੱਚ. ਡੀ (1080x1920 ਪਿਕਸਲ) ਆਪਟਿੱਕ ਐਮੋਲਡ ਡਿਸਪਲੇ ਹੈ ਜੋ ਕਾਰਨਿੰਗ ਗੋਰਿੱਲਾ ਗਲਾਸ 4 ਪ੍ਰੋਟੈਕਸ਼ਨ ਨਾਲ ਲੈਸ ਹੈ। ਇਸ ਫੋਨ ''ਚ 6 ਜੀ. ਬੀ ਐੱਲ. ਪੀ. ਡੀ. ਡੀ. ਆਰ4 ਰੈਮ ਹੈ।

 

ਕੁਨੈਕਟੀਵਿਟੀ ਲਈ ਵਨਪਲਸ 3ਟੀ ''ਚ 4ਜੀ ਐੱਲ. ਟੀ. ਈ (ਭਾਰਤੀ ਐਲ. ਟੀ. ਈ ਬੈਂਡ ਦੇ ਸਪੋਰਟ ਦੇ ਨਾਲ), ਵਾਈ-ਫਾਈ 802. 11 ਏ. ਸੀ, ਬਲੂਟੁੱਥ 4.2, ਐੱਨ.ਐੱਫ. ਸੀ ਅਤੇ ਜੀ. ਪੀ. ਐੱਸ/ਏ-ਜੀ. ਪੀ. ਐੱਸ ਜਿਹੇ ਫੀਚਰ ਹਨ। ਇਸ ਫੋਨ ਦਾ ਡਾਇਮੇਂਸ਼ਨ 152 .7x74.7x7.35 ਮਿਲੀਮੀਟਰ ਅਤੇ ਭਾਰ 158 ਗਰਾਮ ਹੈ।


Related News